ਐਸ ਬੀ ਐਸ ਸਕੂਲ ‘ਚ ਬੱਚਿਆਂ ਨੇ ਸ. ਕਰਤਾਰ ਸਿੰਘ ਸਰਾਭਾ ਨੂੰ ਸਰਧਾਜਲੀ ਦਿੱਤੀ।

 ਐਸ ਬੀ ਐਸ ਸਕੂਲ ‘ਚ ਬੱਚਿਆਂ ਨੇ ਸ. ਕਰਤਾਰ ਸਿੰਘ ਸਰਾਭਾ ਨੂੰ ਸਰਧਾਜਲੀ ਦਿੱਤੀ।

   


ਬਰਨਾਲਾ,16,ਨਵੰਬਰ/ਕਰਨਪ੍ਰੀਤ ਕਰਨ              ਭਾਰਤ ਦੀ ਅਜਾਦੀ ਮਹਾਨ ਸੂਰਬੀਰ ਅਤੇ ਯੋਧਿਆ ਦੇ ਸਹਾਦਤ ਨਾਲ ਮਿਲੀ ਹੈ, ਇਨ੍ਹਾਂ ਸੂਰਬੀਰ ਯੋਧਿਆ ਵਿੱਚ ਸ. ਕਰਤਾਰ ਸਿੰਘ ਸਰਾਭਾ ਦਾ ਨਾਂ ਬਹੁਤ ਉੱਭਰ ਕੇ ਆਉਦਾ ਹੈ ਜਿੰਨ੍ਹਾਂ ਨੇ ਬਹੁਤ ਘੱਟ ਉਮਰ ‘ਚ ਦੇਸ਼ ਦੇ ਨਾਗਰਿਕਾਂ ਨੂੰ ਸੰਘਰਸ਼ ਲਈ ਹਲੂਣਿਆ। ਇਸੇ ਸੰਬੰਧ ਵਿੱਚ ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਅਧਿਆਪਕ ਗੁਰਮੇਲ ਸਿੰਘ ਵੱਲੋਂ ਸ. ਕਰਤਾਰ ਸਿੰਘ ਸਰਾਭਾ ਨੂੰ ਸੱਚੀ ਸ਼ਰਧਾਜਲੀ ਦਿੰਦੇ ਹੋਏ ਬੱਚਿਆਂ ਨੂੰ ਸ. ਕਰਤਾਰ ਸਿੰਘ ਸਰਾਭਾ ਦੇ ਜੀਵਣ ਬਾਰੇ ਦੱਸਦੇ ਹੋਏ ਕਿਹਾ ਕਿ ਸ. ਕਰਤਾਰ ਸਿੰਘ ਸਰਾਭਾ ਉਚੇਰੀ ਪੜ੍ਹਾਈ ਲਈ ਅਮਰੀਕਾ ਗਏ ਜਿੱਥੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਗੁਲਾਮੀ ਦਾ ਅਹਿਸਾਸ ਹੋਇਆ ਅਤੇ ਉੱਥੇ ਗਦਰ ਪਾਰਟੀ ਦੇ ਸੰਪਰਕ ਵਿੱਚ ਆਏ ਅਤੇ ਵਿਦੇਸ ਵਸਦੇ ਭਾਰਤੀਆਂ ਨੂੰ ਦੇਸ ਦੀ ਅਜਾਦੀ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਛੋਟੀ ਉਮਰ ਵਿੱਚ ਆਪਣੀ ਜਾਨ ਦੇਸ਼ ਦੀ ਅਜਾਦੀ ਲਈ ਕੁਰਬਾਨ ਕਰਕੇ ਸਹਾਦਤ ਪ੍ਰਾਪਤ ਕੀਤੀ। ਛੇਵੀ ਅਤੇ ਸੱਤਵੀ ਕਲਾਸ ਦੇ ਬੱਚਿਆਂ ਨੇ ਉਨ੍ਹਾਂ ਦੀ ਜੀਵਨੀ ਨੂੰ ਦਰਸਾਉਦੀ ਕੋਰੀਓਗ੍ਰਾਫੀ ਪੇਸ਼ ਕੀਤੀ। ਅੱਠਵੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਕੁਇਜ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਸ. ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਸਮਰਪਿਤ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆ।ਸਕੂਲ ਵਿਖੇ ਬੱਚਿਆਂ ਨੂੰ  ਸ. ਕਰਤਾਰ ਸਿੰਘ ਸਰਾਭਾ ਦੀ ਜੀਵਨ ਸੰਬੰਧੀ ਫਿਲਮ ਵਿਖਾਈ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਡਾ ਸੰਜੇ ਕੁਮਾਰ ਨੇ ਸ. ਕਰਤਾਰ ਸਿੰਘ ਸਰਾਭਾ ਸਿੰਘ ਦੀ ਫੋਟੋ ਅੱਗੇ ਫੁੱਲਾਂ ਨਾਲ ਸਰਧਾਜਲੀ ਭੇਂਟ ਕੀਤੀ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਸੋਚ ਉੱਪਰ ਡਟ ਕੇ ਪਹਿਰਾ ਦੇਣ ਲਈ  ਕਿਹਾ। ਇਸ ਮੌਕੇ ਬੱਚਿਆਂ ਅਤੇ ਸਮੂਹ ਸਟਾਫ ਨੇ ਸ. ਕਰਤਾਰ ਸਿੰਘ ਸਰਾਭਾ ਦੀ ਸੋਚ ਨੂੰ ਅਪਣਾਉਣ ਦਾ ਪ੍ਰਣ ਲਿਆ।

Post a Comment

0 Comments