ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਦੌਰਾਨ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ" ਟੂਰਨਾਮੈਂਟ ਵਿੱਚ ਬਰੌਂਜ਼ ਮੈਡਲ ਜਿੱਤੇ ।
ਬਰਨਾਲਾ,20,ਨਵੰਬਰ/ਕਰਨਪ੍ਰੀਤ ਕਰਨ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ "ਕਰਾਟੇ" ਟੂਰਨਾਮੈਂਟ ਵਿਚ ਸ਼ਾਨਦਾਰ ਜਿੱਤ ਹਾਸਿਲ ਕੀਤੀ । 67 ਵੀਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ 2023-24 ਦੇ ਦੌਰਾਨ "ਕਰਾਟੇ" ਟੂਰਨਾਮੈਂਟ ਅੰਡਰ 14,17,19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਹੋਏ। ਜੋ ਕਿ ਜਲੰਧਰ ਆਰੀਆ ਸਕੂਲ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ -ਵੱਖ ਸਕੂਲ ਦੇ 1300 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸਾਰੀਆਂ ਟੀਮਾਂ ਦੇ ਕਈ ਰਾਉਂਡ ਕਰਵਾਏ ਗਏ। ਜਿਸ ਵਿੱਚ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਚੰਗੀ ਖੇਡ ਦਾ ਪ੍ਰਦਸ਼ਨ ਕਰਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ । ਇਸ ਮੁਕਾਬਲੇ ਵਿੱਚ ਅੰਡਰ 14 ਵਿੱਚ ਅਨੁਸ ਅਤੇ ਪਵਨੀਤ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਸਕੂਲ ਦੇ ਐਮ.ਡੀ. ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਅੱਜ ਦੇ ਯੁਗ ਵਿਚ ਲੜਕੀਆਂ ਦੀ ਆਤਮ ਰੱਖਿਆ ਲਈ ਕਰਾਟੇ ਬਹੁਤ ਜਰੂਰੀ ਹੈ ਲੜਕੀਆਂ ਨੂੰ ਕਰਾਟੇ ਗੇਮ ਜਰੂਰ ਸਿੱਖਣੀ ਚਾਹੀਂਦੀ ਹੈ ਤਾਂ ਜੋ ਕਿਸੀ ਵੀ ਅਣਸੁਖਾਵੀਂ ਘਟਨਾ ਤੋਂ ਖੁਦ ਨਿਪਟ ਸਕਣ। ਤਜਰਵੇਕਾਰ ਕੋਚ ਜੋ ਬੱਚਿਆਂ ਨੂੰ ਹਰ ਖੇਡ ਦੀ ਟ੍ਰੇਨਿਗ ਦਿੰਦੇ ਹਨ। ਸਾਡੇ ਸਕੂਲ ਦੇ ਵਿੱਦਿਆਰਥੀ ਰੋਜ ਮੈਡਲ ਜਿੱਤ ਰਹੇ ਹਨ। ਸਕੂਲ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਕਈ ਨਵੇਂ ਉਪਰਾਲੇ ਕਰਦਾ ਰਹੇਗਾ ਕਰਾਟੇ ਕੋਚ ਸ਼੍ਰੀ ਜਗਸੀਰ ਵਰਮਾ ਅਤੇ ਸਕੂਲ ਦੇ ਡੀ. ਪੀ. ਸ਼੍ਰੀ ਹਰਜੀਤ ਸਿੰਘ ਅਤੇ ਸੁਖਦੇਵ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਵਿੱਦਿਆਰਥੀ ਇਸ ਜਿੱਤ ਤੱਕ ਪਹੁੰਚੇ ਹਨ।
0 Comments