ਬਿਜਲੀ ਮਹਿਕਮੇ ਦੀ ਗਲਤੀ ਕਾਰਨ ਘਰ ਵਿਚ ਇਕੱਲੀਆਂ ਔਰਤਾਂ ਨੂੰ ਕਰਨਾ ਪਿਆ ਭਾਰੀ ਮੁਸਕਲ ਦਾ ਸਾਹਮਣਾ ਨਜਾਇਜ਼ ਕੱਟ ਗਏ ਬਿਜਲੀ ਮੀਟਰ

 ਬਿਜਲੀ ਮਹਿਕਮੇ ਦੀ ਗਲਤੀ ਕਾਰਨ ਘਰ ਵਿਚ ਇਕੱਲੀਆਂ ਔਰਤਾਂ ਨੂੰ ਕਰਨਾ ਪਿਆ ਭਾਰੀ ਮੁਸਕਲ ਦਾ ਸਾਹਮਣਾ ਨਜਾਇਜ਼ ਕੱਟ ਗਏ ਬਿਜਲੀ ਮੀਟਰ


 ਜੰਡਿਆਲਾ ਗੁਰੂ 30 ਨਵੰਬਰ ਮਲਕੀਤ ਸਿੰਘ ਚੀਦਾ   ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਵਿਰਦੀ ਪਿੰਡ ਤਾਰਾਗੜ੍ਹ ਜੰਡਿਆਲਾ ਗੁਰੂ ਨੇ ਦੱਸਿਆ ਕਿ ਮੈਂ ਕੁੱਝ ਦਿਨਾਂ ਤੋਂ ਛੱਤਸੀਗੜ੍ਹ ਗਿਆ ਹੋਇਆ ਸੀ ਤੇ ਬੀਤੇ ਕੱਲ੍ਹ ਸ਼ਾਮ ਨੂੰ ਮੈਨੂੰ ਮੇਰੇ ਘਰ ਤੋਂ ਫੋਨ ਆਇਆ ਕਿ ਘਰ ਬਿਜਲੀ ਨਹੀਂ ਆ ਰਹੀ ਲੱਗਦਾ ਕੋਈ ਫਾਲਟ ਪੈ ਗਿਆ ਹੈ ਅਤੇ ਮੈਂ ਪ੍ਰੀਵਾਰ ਨੂੰ ਕਿਹਾ ਕਿ ਤੁਸੀਂ ਪਿੰਡ ਵਿਚੋਂ ਕੋਈ ਬਿਜਲੀ ਬਣਾਉਣ ਵਾਲਾ ਕਾਰੀਗਰ ਬੁਲਾ ਕੇ ਠੀਕ ਕਰਵਾ ਲਵੋ ਲੇਕਿਨ ਕਾਰੀਗਰ ਨਾ ਮਿਲਿਆ ਤਾਂ ਜਦੋਂ ਕਿ ਪ੍ਰੀਵਾਰ ਨੂੰ ਬਾਹਰ ਬਜ਼ਾਰ ਵਿੱਚ ਖੜੀਆਂ ਔਰਤਾਂ ਨੇ ਦੱਸਿਆ ਕਿ ਬਿਜਲੀ ਮਹਿਕਮੇ ਵਾਲੇ ਤੁਹਾਡੇ ਮੀਟਰ ਦੀਆਂ ਤਾਰਾਂ ਕੱਟ ਗਏ ਹਨ ਜਦੋਂ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬਿਜਲੀ ਮਹਿਕਮੇ ਵੱਲੋਂ ਨਾਂ ਤਾਂ ਖਪਤਕਾਰ ਦੇ ਘਰ ਕੋਈ ਸੂਚਨਾ ਦਿੱਤੀ ਗਈ ਅਤੇ ਨਾ ਹੀ ਇਸ ਮੀਟਰ ਦਾ ਕੋਈ ਬਿਲ ਪੈਡਿੰਗ ਹੈ ਜਦੋਂ ਇਸ ਸਬੰਧੀ ਬਿਜਲੀ ਮਹਿਕਮੇ ਨਾਲ ਸਬੰਧਤ ਸੁਖਵਿੰਦਰ ਸਿੰਘ ਜੇ ਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਐਕਸੀਅਨ ਸਾਹਬ ਨੇ ਲਿਸਟ ਦਿੱਤੀ ਉਸੇ ਆਧਾਰ ਤੇ ਤਾਰਾਂ ਕੱਟੀਆਂ ਗਈਆਂ ਹੋਣਗੀਆਂ ਤੁਸੀਂਂ ਲਾਈਨਮੈਨ ਲਖਵਿੰਦਰ ਸਿੰਘ ਨੂੰ ਪੁੱਛ ਲਵੋ ਜਦੋਂ ਲਾਈਨਮੈਨ ਲਖਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਸ ਕਿਹਾ ਕਿ ਤੁਸੀਂ ਆਪਣੇ ਮੀਟਰ ਨੰਬਰ ਦੱਸੋ ਜਦੋਂ ਉਸ ਵੱਲੋਂ ਲਿਸਟ ਚੈਕ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਤੁਹਾਡਾ ਇਸ ਲਿਸਟ ਵਿੱਚ ਨਾਮ ਨਹੀਂ ਮੈਂ ਮੀਟਰ ਕੱਟਣ ਵਾਲੇ ਨੂੰ ਹੋਰ ਕਿਸੇ ਦਾ ਮੀਟਰ ਕੱਟਣ ਲਈ ਕਿਹਾ ਗਿਆ ਸੀ ਜਦੋਂ ਇਸ ਸਬੰਧੀ ਐਕਸੀਅਨ ਸਾਹਬ ਜੰਡਿਆਲਾ ਗੁਰੂ ਨਾਲ ਗੱਲ ਕੀਤੀ ਗਈ ਤਾਂਂ ਉਨ੍ਹਾਂ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਖਪਤਕਾਰ ਨੂੰ ਬਿਨ੍ਹਾਂ ਸੂਚਨਾ ਬਿਨ੍ਹਾਂ ਡਿਫਾਲਟਰ ਮੀਟਰ ਕੱਟਣ ਵਾਲੇ ਮੁਲਾਜ਼ਮਾਂ ਤੇ ਆਮ ਆਦਮੀ ਦੀ ਸਰਕਾਰ ਵੱਲੋਂ ਅਤੇ ਬਿਜਲੀ ਮਹਿਕਮੇ ਵੱਲੋਂ ਕੀ ਆਮ ਆਦਮੀ ਨੂੰ ਇਨਸਾਫ ਦੇਣ ਲਈ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਘਰ ਵਿੱਚ ਇਕੱਲੀਆਂ ਔਰਤਾਂ ਹੋਣ ਕਾਰਨ ਉਨ੍ਹਾਂ ਔਰਤਾਂ ਦੇਰ ਸ਼ਾਮ ਤੱਕ ਭਾਰੀ ਮੁਸਕਲ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I

Post a Comment

0 Comments