ਚਿੱਤਰ ਗੁਪਤ ਜੇ ਬੰਦੇ

 🕳️ਚਿੱਤਰ ਗੁਪਤ ਜੇ ਬੰਦੇ 🕳️ 



ਚਿੱਤਰ ਗੁਪਤ ਜੇ ਬੰਦੇ ਏਥੇ,ਬਣਦੇ ਬਹੁਤ ਚਲਾਕ


ਸੁੰਦਰ ਸੁੰਦਰ ਰੱਖਣ ਬਾਣੇ

ਬਣਦੇ ਅਕਸਰ, ਬਹੁਤ ਸਿਆਣੇ

ਮੂੰਹ ਦੇ ਮਿੱਠੇ, ਦਿਲ ਵਿੱਚ ਸਾੜਾ

ਹਰ ਪਲ ਸੋਚਣ ਮਾੜਾ ਈ ਮਾੜਾ

ਵਿੱਚ ਹੰਕਾਰ ਦੇ ਸਭ ਦੀ ਗੱਲ ਨੂੰ ਸਮਝੇ ਜੋ ਮਜ਼ਾਕ 

ਚਿੱਤਰ ਗੁਪਤ ਜੇ ਬੰਦੇ ਏਥੇ ਬਣਦੇ ਬਹੁਤ ਚਲਾਕ


ਆਪਣੀਂ ਗੱਲ ਨੂੰ, ਮੁੱਖ ਨੇ ਰੱਖਦੇ

ਫ਼ਾਇਦਾ ਤਾਂਹੀ, ਚੁੱਪ ਦਾ ਚੱਕਦੇ

ਆਪਣੇ ਕੰਮ ਨੂੰ, ਕੰਮ ਨੇਂ ਕਹਿੰਦੇ

ਦੂਜੇ ਦੇ ਕੰਮ ਨੂੰ ਭੰਡਦੇ ਰਹਿੰਦੇ

ਵਾਲੀ ਅੱਤ ਵਾਲੇ ਬੰਦੇ ਨੂੰ ਸਿੱਟਦਾ ਰੱਬ ਪਟਾਕ

ਚਿੱਤਰ ਗੁਪਤ ਜੇ ਬੰਦੇ ਏਥੇ, ਬਣਦੇ ਬਹੁਤ ਚਲਾਕ 


ਲੰਡੇ ਨੂੰ ਲੁੱਚਾ,ਸੌ ਕੋਹ ਤੋਂ ਮਿਲਦਾ

ਭੇਤ ਨਾਂ ਦੇਈਏ, ਕਿਸੇ ਨੂੰ ਦਿਲ ਦਾ

ਬਣਦੇ ਜਿਹੜੇ ਬੰਦੇ ਨਾਮੀਂ 

ਅੱਜ ਕੱਲ ਓਹ ਨੇਂ, ਲੋਕ ਹਰਾਮੀ 

ਆਪਣੇ ਸੀਨੀਅਰ ਦੇ ਉਹ ਅੱਗੇ, ਬਣਕੇ ਰਹਿਣ ਜਵਾਕ

ਚਿੱਤਰ ਗੁਪਤ ਜੇ ਬੰਦੇ ਏਥੇ, ਬਣਦੇ ਬਹੁਤ ਚਲਾਕ 


ਦੇਖਣ ਨੂੰ ਹਰ ਕੋਈ, ਚੰਗਾ ਲਗਦਾ

ਸੋਹਣਾਂ ਸੋਹਣੇ, ਕੰਮ ਨਾਂ ਲਗਦਾ 

ਮਨ ਵਿੱਚ ਰੱਖੀ ਫਿਰੇ ਭੁਲੇਖਾ

 ਦੇਣਾਂ ਪਊ ਕਰਮਾਂ ਦਾ ਲੇਖਾ

ਗੋਸਲਾ ਤੂੰ ਸੋਹਣਾਂ ਨਹੀਂ ਲਗਦਾ, ਭਾਵੇਂ ਪਾ ਲੀ ਸੋਹਣੀ ਪੁਸ਼ਾਕ 

ਚਿੱਤਰ ਗੁਪਤ ਜੇ ਬੰਦੇ ਏਥੇ, ਬਣਦੇ ਬਹੁਤ ਚਲਾਕ

ਚਿੱਤਰ ਗੁਪਤ ਜੇ ਬੰਦੇ ਏਥੇ, ਚਿੱਤਰ ਗੁਪਤ ਜੇ ਬੰਦੇ ਏਥੇ 

ਲੇਖਕ:---ਲਾਲੀ ਗੋਸਲ

ਸੰਪਰਕ:- 82888-47149

Post a Comment

0 Comments