ਵਿਸ਼ਵ ਡਾਇਬਟੀਜ ਦਿਵਸ ਤਹਿਤ ਸ਼ੂਗਰ ਜਾਗਰੂਕਤਾ ਸੈਮੀਨਾਰ ਆਯੋਜਿਤ
ਹਜਾਰਾਂ ਲੋਕ ਸ਼ੂਗਰ ਰੋਗ ਦਾ ਭੋਗ ਰਹੇ ਨੇ ਸੰਤਾਪ,ਅਨੇਕਾਂ ਅਜੇ ਵੀ ਅਣਜਾਣ : ਮੱਤੀ
ਪੰਜਾਬ ਸਰਕਾਰ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸ਼ੂਗਰ ਰੋਗ ਦੇ ਮਰੀਜਾਂ ਦਾ ਟੈਸਟ ਅਤੇ ਇਲਾਜ ਬਿੱਲਕੁੱਲ ਮੁਫਤ ਕੀਤਾ ਜਾਂਦਾ ਹੈ: ਮੱਤੀ
30 ਸਾਲ ਤੋਂ ਉਪਰ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਸ਼ੂਗਰ ਜਾਂਚ ਕਰਵਾਉਣਾ ਚਾਹੀਦਾ ਹੈ: ਮੱਤੀ
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਮਾਨਸਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ, ਮਾਨਸਾ ਡਾ. ਰਣਜੀਤ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਗੁਰਚੇਤਨ ਪ੍ਰਕਾਸ਼ ਐਸ. ਐਮ.ਓ ਬੁਢਲਾਡਾ ਦੀ ਅਗਵਾਈ ਵਿੱਚ ਅਤੇ ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਮਾਨਸਾ ਵਿਜੇ ਜੈਨ ਅਤੇ ਪਵਨ ਫੱਤਾ ਦੀ ਦੇਖ ਰੇਖ ਵਿੱਚ ਅਨੁਸਾਰ ਸਮੇ-ਸਮੇਂ ਤੇ ਐਕਸਟੈਸ਼ਨ ਲੈਕਚਰ ਕਰਵਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਘਰੋ-ਘਰੀ,ਸਕੂਲਾਂ ਅਤੇ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਹੈ। । ਇਸੇ ਲੜੀ ਵਿੱਚ ਵਿਸ਼ਵ ਡਾਇਬਟੀਜ ਦਿਵਸ ਤਹਿਤ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਕਰਵਾਏ ਐਕਸਟੈਸ਼ਨ ਲੈਕਚਰ ਦੌਰਾਨ ਸ਼੍ਰੀ ਹਰਬੰਸ ਮੱਤੀ ਬੀ.ਈ.ਈ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਸ਼ੂਗਰ ਰੋਗ ਜਾਗਰੂਕਤਾ ਸੈਮੀਨਰ ਕਰਕੇ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਹਰਬੰਸ ਮੱਤੀ ਬੀ.ਈ.ਈ. ਵੱਲੋਂ ਐਕੇਸਟੈਂਸ਼ਨ ਲੈਕਟਚਰ ਵਿਚ ਆਏ ਸਾਰੇ ਹਾਜਰੀਨ ਨੂੰ ਜੀ ਆਇਆ ਕਿਹਾ ਗਿਆ। ਹਰਬੰਸ ਮੱਤੀ ਨੇ ਸਰਕਾਰੀ ਹਸਪਤਾਲ ਬੁਢਲਾਡਾ ਵਿੱਚ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੰਦਰੁਸਤ ਸਿਹਤ ਪਾਉਣ ਲਈ ਆਪਣੀ ਸਿਹਤ ਸਬੰਧੀ ਸਿੱਖਿਅਕ ਤੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ।ਉਨਾ ਕਿਹਾ ਕਿ ਹਜਾਰਾਂ ਲੋਕ ਸ਼ੂਗਰ ਰੋਗ ਦਾ ਸੰਤਾਪ, ਭੋਗ ਰਹੇ ਹਨ । ਅਨੇਕਾਂ ਲੋਕ ਅਜੇ ਵੀ ਅਣਜਾਣ ਹਨ । ਸ਼ੂਗਰ ਰੋਗ ਹਰੇਕ ਉਮਰ ਵਰਗ ਵਿਚ ਵੱਖ-ਵੱਖ ਪਾਇਆ ਜਾਦਾ ਹੈ। ਬੱਚਿਆ ਵਿਚ ਸ਼ੂਗਰ ਰੋਗ ਨੂੰ ਸਿਰਫ ਦਵਾਈਆਂ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਬਾਲਗਾਂ ਵਿਚ ਵਿਅਕਤੀ ਸ਼ੂਗਰ ਰੋਗ ਨੂੰ ਆਪ ਸਹੇੜਦਾ ਹੈ। ਇਸ ਦਾ ਮੁਖ ਕਾਰਨ ਮੋਟਾਪਾ, ਰਹਿਣ-ਸਹਿਣ, ਖਾਣ ਪੀਣ ਦੀਆਂ ਆਦਤਾਂ ਅਤੇ ਸਰੀਰਕ ਮਿਹਨਤ ਬਿਲਕੁਲ ਨਾ ਕਰਨਾ ਹੈ। ਵਾਰ-ਵਾਰ ਭੁੱਖ ਅਤੇ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਂਣਾ, ਜਖਮ ਦਾ ਠੀਕ ਨਾਂ ਹੋਣਾ, ਅਕਸਰ ਹੋਣ ਵਾਲੀ ਥਕਾਵਟ ਆਦਿ ਸ਼ੂਗਰ ਦੇ ਲੱਛਣ ਹਨ। ਸ਼ਰਾਬ ਦਾ ਸੇਵਨ, ਮੋਟਾਪਾ, ਸਿਗਰਟਨੋਸ਼ੀਕਰਨਾ ਸ਼ੂਗਰ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਸਵੇਰੇ ਇਕ ਘੰਟਾ ਪੈਦਲ ਤੇਜ ਚਲਣਾ ਹੀ ਇਸ ਬਿਮਾਰੀ ਤੋ ਬਚਾ ਸਕਦਾ ਹੈ।ਖੁਰਾਕ ਵਿਚ ਗਾਜ਼ਰ, ਪਾਲਕ, ਮੂਲੀ, ਕਰੇਲੇ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਸ਼ੂਗਰ ਕਾਰਨ ਅੱਖਾਂ ਤੇ ਮੋਤੀਆ ਵਡੇਰੀ ਉਮਰ ਵਿਚ ਹੋ ਸਕਦਾ ਹੈ। ਸ਼ੁਗਰ ਦੇ ਮਰੀਜਾਂ ਨੂੰ ਨੰਗੇ ਪੈਰ ਤੁਰਨ ਸਮੇ ਖਾਸ ਧਿਆਨ ਦੇਣਾ ਚਾਹੀਦਾ ਹੈ।ਪੰਜਾਬ ਸਰਕਾਰ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸ਼ੂਗਰ ਦੇ ਟੈਸਟ ਅਤੇ ਇਲਾਜ ਬਿੱਲਕੁੱਲ ਮੁਫਤ ਕੀਤਾ ਜਾਂਦਾ ਹੈ। 30 ਸਾਲ ਤੋਂ ਉਪਰ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਸ਼ੂਗਰ ਜਾਂਚ ਕਰਵਾਉਣਾ ਚਾਹੀਦਾ ਹੈ। ਗਰਭਵਤੀ ਔਰਤਾਂ ਦਾ ਸ਼ੂਗਰ ਚੈੱਕਅਪ ਤਿੰਨ ਵਾਰ ਮੁਫਤ ਕੀਤਾ ਜਾਦਾ ਹੈ। ਇਸ ਮੌਕੇ ਸ਼੍ਰੀ ਸਾਹਿਲ ਵਿਰਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਸੂਬੇ ਦੀ ਖੁਸ਼ਹਾਲੀ ਅਤੇ ਤੰਦਰੂਸਤੀ ਲਈ ਸ਼ੁਰੂ ਕੀਤੀ ਦਾ ਸਿਹਤ ਜਾਗਰੂਕਤਾ ਮੁਹਿੰਮ ਦਾ ਮੰਤਵ ਹਰੇਕ ਨਾਗਰਿਕ ਨੂੰ ਸਿਹਤਮੰਦ ਬਨਾਉਣਾ ਹੈ ਪੰਜਾਬ ਵਿਚੋਂ ਬਿਮਾਰੀਆਂ ਦੇ ਖਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਹੁਣ ਜਾਗਰੂਕਤਾ ਸੈਮੀਨਾਰ ਵੀ ਲਗਾਏ ਜਾ ਰਹੇ ਹਨ ਤਾਂ ਜੇ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ । ਇਨਾ ਜਾਗਰੂਕਤਾ ਸੈਮੀਨਾਰ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਇਸ ਮੌਕੇ ਸਰਕਾਰੀ ਹਸਪਤਾਲ ਬੁਢਲਾਡਾ ਵਿਚ ਆਏ ਮਰੀਜ਼ ਅਤੇ ਰਿਸ਼ਤੇਦਾਰ ਹਾਜਰ ਸਨ। ਇਸ ਪ੍ਰੋਗਰਾਮ ਦੀ ਸਫਲਤਾ ਲਈ ਸ਼੍ਰੀ ਗੁਰਪਾਲ ਸਿੰਘ ਹੀਰੇਵਾਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ।
0 Comments