ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਲੱਡ ਜਾਂਚ ਦੇ ਟੈਸਟ ਫ੍ਰੀ ਕਰਨ ਦੀ ਸੇਵਾ ਜਾਰੀ, ਪਿੰਡ ਲੋਹਕੇਕਲਾਂ,ਰਿਟੋਲਰੋਹੀ, ਤਲਵੰਡੀ ਭਾਈ ਗਰਲਜ਼ ਸਕੂਲ ਅਤੇ ਪੀਰ ਇਸਮਾਈਲ ਖਾਂ ਵਿਚ ਕੀਤੇ ਟੈਸਟ
ਫਿਰੋਜ਼ਪੁਰ,4 ਨਵੰਬਰ(ਹਰਜਿੰਦਰ ਸਿੰਘ ਕਤਨਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਖੂਨ ਦੇ ਗਰੁੱਪ ਦੇ ਟੈਸਟ ਮੁਫ਼ਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਟਰੱਸਟ ਵਲੋਂ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।ਫਿਰੋਜ਼ਪੁਰ ਜ਼ਿਲੇ ਵਿਚ ਇਹ ਸੇਵਾ ਜ਼ਿਲ੍ਹਾ ਫਿਰੋਜ਼ਪੁਰ ਟੀਮ ਦੀ ਅਗਵਾਈ ਵਿੱਚ ਟਰੱਸਟ ਦੀਆਂ ਲੈਬੋਰਟਰੀਆਂ ਦੇ ਟੈਕਨੀਸ਼ਨਾ ਵਲੋਂ ਕੀਤੀ ਜਾ ਰਹੀ ਹੈ।ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ, ਸਰਕਾਰੀ ਮਿਡਲ ਸਕੂਲ ਲੋਹਕੇ ਕਲਾਂ,ਸੀਨੀਅਰ ਸੈਕੰਡਰੀ ਸਕੂਲ ਰਿਟੋਲਰੋਹੀ ਅਤੇ ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਦੇ ਇੱਕ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੇ ਬਲੱਡ ਗਰੁੱਪ ਦੀ ਜਾਂਚ ਕੀਤੀ ਗਈ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਮੈਡਮ ਅਮਰਜੀਤ ਕੌਰ ਛਾਬੜਾ ਪ੍ਰਧਾਨ ਲੇਡੀਜ ਵਿੰਗ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਵਲੋਂ ਸਾਂਝੇ ਤੌਰ ਤੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਯੂ ਡਾਇਸ ਸਰਵੇ ਕਰਵਾਇਆ ਜਾ ਰਿਹਾ ਹੈ ਜਿਸਦੇ ਤਹਿਤ ਇੱਕ ਪੋਰਟਲ ਬਣਾ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਲੱਡ ਜਾਂਚ ਦਾ ਟੈਸਟ ਜਰੂਰੀ ਕਰਕੇ ਬਲੱਡ ਗਰੁੱਪ ਲਿਖਣਾ ਹੁੰਦਾ ਹੈ। ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਇਹ ਨੇਕ ਕਾਰਜ ਮੁਫ਼ਤ ਕੀਤਾ ਜਾ ਰਿਹਾ ਜਿਸ ਦੀ ਅਗਵਾਈ ਸੰਸਥਾ ਦੇ ਸਿਹਤ ਸਲਾਹਕਾਰ ਡਾ ਦਲਜੀਤ ਸਿੰਘ ਗਿੱਲ ਕਰ ਰਹੇ ਹਨ। ਅੱਜ ਦੀ ਇਹ ਸੇਵਾ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਫ਼ਿਰੋਜ਼ਪੁਰ, ਤਲਵੰਡੀ ਭਾਈ ਅਤੇ ਮੱਖੂ ਦੇ ਟੈਕਨੀਸ਼ਨਾਂ ਲਖਵਿੰਦਰ ਸਿੰਘ,ਸੁਖਬੀਰ ਸਿੰਘ, ਅਮਨਦੀਪ ਅਤੇ ਬਲਵਿੰਦਰ ਸਿੰਘ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਨਿਭਾਈ ਗਈ। ਇਸ ਮੌਕੇ ਸੰਜੀਵ ਬਜਾਜ ਜਨਰਲ ਸਕੱਤਰ,ਲਖਵਿੰਦਰ ਸਿੰਘ ਕਰਮੂਵਾਲਾ, ਰਣਜੀਤ ਸਿੰਘ ਰਾਏ, ਦਵਿੰਦਰ ਸਿੰਘ ਛਾਬੜਾ,ਬਲਵਿੰਦਰਪਾਲ, ਤਲਵਿੰਦਰ ਕੌਰ, ਰਣਧੀਰ ਸ਼ਰਮਾ,ਬਲਵਿੰਦਰ ਕੌਰ ਲੌਹਕੇ ਸਮੇਤ ਸਕੂਲਾਂ ਦਾ ਸਟਾਫ ਅਤੇ ਪਤਵੰਤੇ ਮੌਜੂਦ ਸਨ।
0 Comments