ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਰੈੱਡ ਰਿਬਨ ਕਲੱਬ ਵੱਲੋ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਦੇ ਮੁਕਾਬਲੇ ਕਰਵਾਏ

 ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਰੈੱਡ ਰਿਬਨ ਕਲੱਬ ਵੱਲੋ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਦੇ ਮੁਕਾਬਲੇ ਕਰਵਾਏ


ਮਾਨਸਾ, 22 ਨਵੰਬਰ: ਗੁਰਜੰਟ ਸਿੰਘ ਬਾਜੇਵਾਲੀਆ 

 ਰੈੱਡ ਰਿਬਨ ਕਲੱਬ ਵੱਲੋਂ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਦਿਲਬਰ ਸਿੰਘ ਅਤੇ ਸੰਸਥਾ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਆਈ.ਟੀ.ਆਈ. ਦੀਆਂ ਵੱਖ ਵੱਖ ਟਰੇਡਾਂ ਦੇ 27 ਸਿਖਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

        ਜਸਪਾਲ ਸਿੰਘ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਬਲਜੀਤ ਸਿੰਘ ਟਰੇਡ ਇਲੈਕਟਰੀਸ਼ਨ ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ ਟਰੇਡ ਕਢਾਈ ਅਤੇ ਨਿਸ਼ਚਲਪ੍ਰੀਤ ਸਿੰਘ ਟਰੇਡ ਇਲੈਕਟ੍ਰੋਨਿਕਸ ਨੇ ਦੂਸਰਾ ਸਥਾਨ ਅਤੇ ਹਰਜਿੰਦਰ ਸਿੰਘ ਟਰੇਡ ਵੈਲਡਰ, ਸਤਵੀਰ ਸਿੰਘ ਟਰੇਡ ਡੀ.ਐਮ.ਸੀ. ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

        ਉਨ੍ਹਾਂ ਦੱਸਿਆ ਕਿ ਸਲੋਗਨ ਰਾਈਟਿੰਗ ਵਿੱਚ ਜਗਸੀਰ ਸਿੰਘ ਟਰੇਡ ਇਲੈਕਟ੍ਰੋਨਿਕਸ ਨੇ ਪਹਿਲਾਂ ਸਥਾਨ, ਨਾਨਕ ਸਿੰਘ ਟਰੇਡ ਇਲੈਕਟ੍ਰੋਨਿਕਸ ਅਤੇ ਹਰਜੀਤ ਸਿੰਘ ਟਰੇਡ ਡੀ.ਐਮ.ਸੀ. ਨੇ ਦੂਸਰਾ ਸਥਾਨ, ਜਸਪ੍ਰੀਤ ਸਿੰਘ ਟਰੇਡ ਵੈਲਡਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੈਡਮ ਰਮਨਦੀਪ ਕੌਰ ਅਤੇ ਕੁਲਵਿੰਦਰ ਕੌਰ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ।

ਇਸ ਮੌਕੇ ਸੰਸਥਾ ਦੇ ਰੈੱਡ ਰਿਬਨ ਕਲੱਬ ਦੇ ਮੈਂਬਰ, ਮੈਡਮ ਰਮਨਦੀਪ, ਮੈਡਮ ਜਸਵੀਰ ਕੌਰ ਅਤੇ ਮੈਡਮ ਕਰਮਜੀਤ ਕੌਰ ਮੌਜੂਦ ਸਨ।

Post a Comment

0 Comments