ਵਾਈ.ਐੱਸ. ਪਬਲਿਕ ਸਕੂਲ ਵੱਲੋਂ ਇੱਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ
ਬਰਨਾਲਾ 16 ਨਵੰਬਰ / ਕਰਨਪ੍ਰੀਤ ਕਰਨ / ਇਲਾਕੇ ਦੀ ਪ੍ਰਸਿੱਧ ਸੰਸਥਾ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਚੰਡੀਗੜ੍ਹ ਦਾ ਇੱਕ ਰੋਜ਼ਾ ਵਿਦਿਅਕ ਟੂਰ ਲਗਾਇਆ ਗਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਛੱਤਬੀੜ ਚਿੜੀਆਘਰ ਤੇ ਅਜਾਇਬ ਘਰ ਦਾ ਦੌਰਾ ਕੀਤਾ,ਵਿਦਿਆਰਥੀਆਂ ਨੇ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਜਾਣਕਾਰੀ ਹਾਸਲ ਕੀਤੀ। ਟੂਰ ਦਾ ਮੁੱਖ ਉਦੇਸ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਵਿਹਾਰਕ ਤੌਰ ’ਤੇ ਸਿਖਾਉਣਾ ਸੀ। ਇਸ ਟੂਰ ਦੌਰਾਨ ਸਕੂਲ ਦੇ ਅਧਿਆਪਕ ਰੋਹਿਤ ਮਿੱਤਲ, ਸੁਪ੍ਰੀਆ ਮੈਡਮ, ਗੁਰਿੰਦਰ ਸਿੰਘ, ਗਗਨਦੀਪ ਸਿੰਘ, ਸੀਨਮ ਅਗਰਵਾਲ ਨੇ ਵਿਦਿਆਰਥੀਆਂ ਨੂੰ ਜੀਵ-ਜੰਤੂਆਂ ਅਤੇ ਪੌਦਿਆਂ ਦੀ ਜਾਣਕਾਰੀ ਦਿੱਤੀ। ਵਿਦਿਆਰਥੀ ਟੂਰ ਤੋਂ ਬਹੁਤ ਖੁਸ਼ ਸਨ। ਪਿ੍ੰਸੀਪਲ ਡਾ. ਅੰਜੀਤਾ ਦਹੀਆ ਨੇ ਕਿਹਾ ਕਿ ਵਾਈ.ਐੱਸ. ਨਿਯਮਤ ਤੌਰ ‘ਤੇ ਅਜਿਹੇ ਵਿਦਿਅਕ ਟੂਰ ਆਯੋਜਿਤ ਕਰਦਾ ਹੈ, ਜੋ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਵਿਚ ਬਹੁਤ ਮਦਦਗਾਰ ਹੁੰਦੇ ਹਨ।
0 Comments