"ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ,ਸੰਘੇੜਾ,ਬਰਨਾਲਾ ਵਿਖੇ ਐਂਥਮ ਗੀਤ * ਸਭ ਕੁੱਛ ਸੰਭਵ ਹੈ *,ਧੂਮ ਧੜੱਕੇ ਹੋਇਆ ਸ਼ੁਰੂ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਦਿਖਾਏ ਜੌਹਰ

 "ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ,ਸੰਘੇੜਾ,ਬਰਨਾਲਾ ਵਿਖੇ ਐਂਥਮ ਗੀਤ * ਸਭ ਕੁੱਛ ਸੰਭਵ ਹੈ *,ਧੂਮ ਧੜੱਕੇ ਹੋਇਆ ਸ਼ੁਰੂ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਦਿਖਾਏ ਜੌਹਰ 

ਪਹਿਲੇ ਦਿਨ ਡੀ ਐੱਸ ਪੀ ਸਵਰਨ ਸਿੰਘ, ਸਦਰ ਇੰਚਾਰਜ ਜਗਜੀਤ ਸਿੰਘ,ਆਪ ਦੇ ਐੱਮ ਸੀ ਰੁਪਿੰਦਰ ਬੰਟੀ,ਐੱਮ ਸੀ ਜਗਰਾਜ ਪੰਡੋਰੀ,ਅਕਾਲੀ ਦਲ ਦੇ ਜਤਿੰਦਰ ਜਿੱਮੀ ਪੁੱਜੇ  

ਅੱਜ ਲੁਧਿਆਣਾ ਤੋਂ ਵਿਸ਼ੇਸ਼ ਤੋਰ ਤੇ ਅਮਰਜੀਤ ਸੂਰੀ ਗਰੁੱਪ ਦੇ ਮੇਮ੍ਬਰ ਪਾਉਣਗੇ ਧੂੰਮਾ


ਬਰਨਾਲਾ,4,ਨਵੰਬਰ (ਕਰਨਪ੍ਰੀਤ ਕਰਨ 

--ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਦੀਵਾਲੀ ਮੇਲਾ" ,ਸੰਘੇੜਾ,ਬਰਨਾਲਾ ਵਿਖੇ ਸ਼ੁਰੂ ਹੋ ਚੁੱਕੇ ਦੀਵਾਲੀ ਮੇਲਾ ਚ ਪਹਿਲੇ ਦਿਨ ਡੀ ਐੱਸ ਪੀ ਸਵਰਨ ਸਿੰਘ,ਸਦਰ ਇੰਚਾਰਜ ਜਗਜੀਤ ਸਿੰਘ,ਆਪ ਦੇ ਐੱਮ ਸੀ ਰੁਪਿੰਦਰ ਬੰਟੀ,ਐੱਮ ਸੀ ਜਗਰਾਜ ਪੰਡੋਰੀ ਅਕਾਲੀ ਦਲ ਦੇ ਜਤਿੰਦਰ ਜਿੱਮੀ ਪੁੱਜੇ ! ਸਟੇਜ ਤੇ ਪ੍ਰੋਫਰਮ ਕਰਦਿਆਂ ਟਰਾਈਡੈਂਟ ਦਾ ਐਂਥਮ ਗੀਤ ਸਭ ਕੁੱਛ ਸੰਭਵ ਹੈ ,ਗੀਤ ,ਵੈਸਟਰਨ ਡਾਂਸ,ਸੋਲੋ ਡਾਂਸ ,ਭੰਡ ਆਈਟਮ ,ਗਿੱਧਾ ,ਸਮੇਤ ਵੱਖ ਵੱਖ ਆਈਟਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ,ਬਰਨਾਲਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ  ਬਰਨਾਲਾ ਦੇ ਗੂੰਗੇ ਬਹਿਰੇ ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤੇ ਸਟੇਜ ਪਰਫੋਰਮੇਂਸ ਨੂੰ ਤੱਕਦਿਆਂ ਹਜਾਰਾਂ ਦਰਸ਼ਕਾਂ ਨੇ ਖੜੇ ਹੋ ਕੇ ਉਹਨਾਂ ਦੀ ਹੋਂਸਲਾ ਅਫਜਾਈ ਕੀਤੀ 

              ਟ੍ਰਾਇਡੇੰਟ ਅਧਿਕਾਰੀ ਰੁਪਿੰਦਰ  ਗੁਪਤਾ  ਨੇ ਦੱਸਿਆ ਕਿ  ਭਾਰਤ ਦੇ ਸਬ ਤੋਂ ਵੱਡੇ ਕਪੜਾ ਨਿਰਮਾਤਾ ਵਿੱਚੋਂ ਇੱਕ ਅਤੇ ਪ੍ਰਸਿੱਧ ਘਰੇਲੂ ਫਰਨੀਸ਼ਿੰਗ ਬ੍ਰਾਂਡ, ਮਾਈ ਟ੍ਰਾਈਡੈਂਟ ਦਾ ਸਾਲਾਨਾ "ਦੀਵਾਲੀ ਮੇਲਾ" ਅਰੁਣ ਮੈਮੋਰੀਅਲ ਹਾਲ, ਟ੍ਰਾਈਡੈਂਟ ਕੰਪਲੈਕਸ, ਸੰਘੇੜਾ, ਬਰਨਾਲਾ ਵਿਖੇ ਅੱਜ 4 ਤੋਂ 6 ਨਵੰਬਰ 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਲੁਧਿਆਣਾ ਤੋਂ ਵਿਸ਼ੇਸ਼ ਤੋਰ ਤੇ ਅਮਰਜੀਤ ਸੂਰੀ ਗਰੁੱਪ ਦੇ ਮੇਮ੍ਬਰ ਪਾਉਣਗੇ ਧੂੰਮਾਂ ਦੀਵਾਲੀ ਮੇਲੇ 'ਚ ਟਰਾਈਡੈਂਟ ਦੇ ਵਿਸ਼ਵ ਪੱਧਰੀ ਉਤਪਾਦ ਗਾਹਕਾਂ ਨੂੰ 70 ਫੀਸਦੀ ਤੱਕ ਦੀ ਭਾਰੀ ਛੋਟ 'ਤੇ ਉਪਲਬਧ ਹਨ  ਅਤੇ ਮੇਲੇ ਵਿਚ ਹਰ ਰੋਜ਼ ਦਰਸ਼ਕਾਂ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮਾਂ ਦਾ ਆਯੋਜਨ ਕੀਤਾ ਜਿਸ ਵਿੱਚ ਕਈ ਮਨਮੋਹਕ ਪ੍ਰਦਰਸ਼ਨੀਆਂ ਵੀ ਦੇਖੀਆਂ ਜਾ ਸਕਦੀਆਂ ਹਨ ।ਟ੍ਰਾਈਡੈਂਟ ਦੀਵਾਲੀ ਮੇਲੇ ਦਾ ਸਮਾਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਚੱਲਿਆ

Post a Comment

0 Comments