ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬੱਚਿਆ ਦਾ ਕਵੀ ਦਰਬਾਰ ਕਰਵਾਇਆ

 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬੱਚਿਆ ਦਾ ਕਵੀ ਦਰਬਾਰ ਕਰਵਾਇਆ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) :            
ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਰੇਲਵੇ ਰੋਡ ਬੁਢਲਾਡਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਤ੍ਰਿ ਦੇ ਹੋਏ  ਬੱਚਿਆ ਦੇ ਹੋਏ ਕਵੀ ਦਰਬਾਰ ਵਿੱਚ ਨੰਨੇ ਨੰਨੇ ਬੱਚਿਆ ਨੇ ਮੂਲ ਮੰਤਰ ਦਾ ਪਾਠ, ਗੁਰੂ ਨਾਨਕ ਦੇਵ ਜੀ ਦੇ ਸਬੰਧ ਵਿੱਚ ਕਵਿਤਾਵਾਂ ਅਤੇ ਛੋਟੇ ਬੱਚਿਆ ਨੇ ਵਾਜੇ ਨਾਲ ਸ਼ਬਦ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਗੁਰੂਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਆਗਿਆਪਾਲ ਸਿੰਘ ਨਾਗਪਾਲ ਨੇ ਬੱਚਿਆ ਨੂੰ ਇਨਾਮ ਵੰਡ ਕੇ ਬੱਚਿਆ ਦੀ ਹੌਂਸਲਾ ਅਫਜ਼ਾਈ ਕੀਤੀ। ਕਵੀ ਦਰਬਾਰ ਮੌਕੇ ਗੁਰਨਾਮ ਸਿੰਘ ਕੋਹਲੀ, ਦਵਿੰਦਰਪਾਲ ਸਿੰਘ ਨਾਗਪਾਲ, ਸਵਰਨਜੀਤ ਸਿੰਘ ਸਾਹਨੀ, ਮਿ. ਜਰਨੈਲ ਸਿੰਘ, ਦਲਜੀਤ ਸਿੰਘ, ਪ੍ਰੇਮ ਸਿੰਘ ਦੋਦੜਾ, ਮਾਸਟਰ ਕੁਲਵੰਤ ਸਿੰਘ, ਜਗਮੋਹਨ ਸਿੰਘ, ਹਰਪ੍ਰੀਤ ਸਿੰਘ, ਪ੍ਰੀਤਇੰਦਰ ਸਿੰਘ ਕੋਹਲੀ, ਅਮਰਜੀਤ ਸਿੰਘ, ਸੰਤੋਖ ਸਿੰਘ, ਸੁਖਦੇਵ ਸਿੰਘ, ਮਿੱਠੂ ਸਿੰਘ, ਦਵਿੰਦਰ ਸਿੰਘ ਕੋਹਲੀ ਆਦਿ ਨੇ ਕਵੀ ਦਰਬਾਰ ਵਿੱਚ ਹਿੱਸਾ ਲਿਆ। ਇਸ ਮੌਕੇ ਦੁੱਧ, ਲੱਡੂ, ਜਲੇਬੀਆ ਦਾ ਲੰਗਰ ਲਗਾਇਆ ਗਿਆ

Post a Comment

0 Comments