ਫਿਰਕੂ ਫਾਸੀਵਾਦੀ ਮੋਦੀ ਹਕੂਮਤ ਦੇਸ ਦੀ ਜਮਹੂਰੀਅਤ ਲਈ ਖਤਰਨਾਕ : ਕਾਮਰੇਡ ਹਰਦੇਵ ਅਰਸੀ

 ਫਿਰਕੂ ਫਾਸੀਵਾਦੀ ਮੋਦੀ ਹਕੂਮਤ ਦੇਸ ਦੀ ਜਮਹੂਰੀਅਤ ਲਈ ਖਤਰਨਾਕ : ਕਾਮਰੇਡ  ਹਰਦੇਵ ਅਰਸੀ 

25 ਨਵੰਬਰ ਦੀ ਫਰੀਦਕੋਟ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ 600 ਵਰਕਰ ਸਮੂਲੀਅਤ ਕਰਨਗੇ : ਚੌਹਾਨ/ਉੱਡਤ


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ  14 ਨਵੰਬਰ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੀਪੀਆਈ ਸਬਡਵੀਜ਼ਨ ਮਾਨਸਾ, ਸਰਦੂਲਗੜ੍ਹ ਦੀ ਸਾਝੀ ਜਰਨਲਬਾਡੀ ਮੀਟਿੰਗ ਕਾਮਰੇਡ ਸਾਧੂ ਸਿੰਘ ਰਾਮਾਨੰਦੀ ਦੀ ਪ੍ਰਧਾਨਗੀ ਹੇਠ ਹੋਈ , ਮੀਟਿੰਗ ਵਿੱਚ 25 ਨਵੰਬਰ ਦੀ ਖੇਤ ਮਜ਼ਦੂਰਾਂ ਦੀ ਰੈਲੀ , ਸੰਯੁਕਤ ਕਿਸਾਨ ਮੋਰਚੇ ਦਾ 26,27,28 ਨਵੰਬਰ ਮਹਾਪੜਾਅ , ਕਾਮਰੇਡ ਧਰਮ ਸਿੰਘ ਫੱਕਰ ਦੀ ਬਰਸੀ ਆਦਿ ਏਜੰਡਿਆ ਬਾਰੇ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਿਹਾ ਕਿ ਫਿਰਕੂ ਫਾਸੀਵਾਦੀ ਮੋਦੀ ਹਕੂਮਤ ਦੇਸ ਦੀਆਂ ਸੰਵਿਧਾਨਿਕ ਸੰਸਥਾਵਾਂ ਤੇ ਜਮਹੂਰੀਅਤ ਲਈ ਅਤਿ ਘਾਤਕ ਸਾਬਤ ਹੋ ਰਹੀ ਹੈ ਤੇ 2024 ਵਿੱਚ ਮੋਦੀ ਸਰਕਾਰ ਨੂੰ ਸੱਤਾ ਤੋ ਲਾਭੇ ਕਰਨਾ ਅਤਿ ਜਰੂਰੀ ਹੈ ਤਾ ਕਿ ਦੇਸ ਦੀ ਲੋਕਤੰਤਰੀ ਪ੍ਰਣਾਲੀ ਦੀ ਰਾਖੀ ਕੀਤੀ ਜਾ ਸਕੇ ਤੇ ਦੇਸ ਦੀ ਮਿਹਨਤਕਸ ਜਨਤਾ ਪੱਖੀ ਬਰਾਬਰੀ ਵਾਲਾ ਸਮਾਜ ਸਿਰਜਣ ਵੱਲ ਅੱਗੇ ਵਧਿਆ ਜਾ ਸਕੇ । 

  ਕਾਮਰੇਡ ਅਰਸੀ ਨੇ ਕਿਹਾ ਕਿ ਅਮਰੀਕਨ ਸਾਮਰਾਜ ਦੇ ਇਸਾਰੇ ਤੇ ਇਜ਼ਰਾਈਲ ਵੱਲੋ ਜੋ ਫਲਸਤੀਨ ਲੋਕਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਤੇ ਮਾਨਵਤਾ ਦਾ ਘਾਣ ਕੀਤਾ ਜਾ ਰਿਹਾ , ਜੋ ਅਤਿ ਨਿੰਦਣਯੋਗ ਹੈ ।

    ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ  ਪੰਜਾਬ ਖੇਤ ਮਜਦੂਰ ਸਭਾ ਦੀ 33 ਵੀ ਕਾਨਫਰੰਸ ਦੇ ਆਰੰਭ ਵਿੱਚ 25 ਨਵੰਬਰ ਨੂੰ ਕੀਤੀ ਜਾ ਰਹੀ ਫਰੀਦਕੋਟ  ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ 600 ਸਾਥੀ ਸਮੂਲੀਅਤ ਕਰਨਗੇ ।

  ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਰੂਪ ਸਿੰਘ ਢਿੱਲੋ , ਕਰਨੈਲ ਭੀਖੀ, ਰਤਨ ਭੋਲਾ , ਸੁਖਦੇਵ ਪੰਧੇਰ , ਸੁਖਦੇਵ ਸਿੰਘ ਮਾਨਸਾ , ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ , ਬਲਵਿੰਦਰ ਸਿੰਘ ਕੋਟਧਰਮੂ , ਜਲੋਰ ਕੋਟਧਰਮੂ , ਬਲਦੇਵ ਦੂਲੋਵਾਲ , ਬੂਟਾ ਸਿੰਘ ਬਾਜੇਵਾਲਾ , ਗੁਲਜਾਰ ਖਾ ਦਲੇਲ ਸਿੰਘ ਵਾਲਾ , ਗੁਰਪਿਆਰ ਫੱਤਾ ਮਾਲੋਕਾ, ਸੰਕਰ ਜਟਾਣਾਂ , ਪੱਪੀ ਸਿੰਘ ਮੂਲਾ ਸਿੰਘ ਵਾਲਾ , ਮੰਗਤ ਰਾਏ ਭੀਖੀ , ਕੇਵਲ ਸਿੰਘ ਸਮਾਉ , ਬੂਟਾ ਸਿੰਘ ਖੀਵਾ ਆਦਿ ਆਗੂ ਵੀ ਹਾਜਰ ਸਨ।

Post a Comment

0 Comments