*ਪੁਰਾਣੀ ਪੈਨਸ਼ਨ ਸਬੰਧੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ*

  ਪੁਰਾਣੀ ਪੈਨਸ਼ਨ ਸਬੰਧੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਸਾਲ ਬੀਤਣ ਤੇ ਨੋਟੀਫਿਕੇਸ਼ਨ ਲਾਗੂ ਨਹੀਂ ਹੋ ਸਕਿਆ - ਆਗੂ


 ਗੁਰਜੰਟ ਸਿੰਘ ਬਾਜੇਵਾਲੀਆ                            ਮਾਨਸਾ 18 ਨਵੰਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਅੱਜ ਮਾਨਸਾ ਜ਼ਿਲ੍ਹੇ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਪੁਰਾਣੀ ਪੈਨਸ਼ਨ ਸਬੰਧੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਨੇ ਕਿਹਾ ਕਿ ਪਿਛਲੇ ਸਾਲ 18ਨਵੰਬਰ ਨੂੰ ਜਾਰੀ ਕੀਤਾ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਇੱਕ ਸਾਲ ਬੀਤ ਜਾਣ ਤੇ ਲਾਗੂ ਨਹੀਂ ਹੋਇਆ। ਇਸ ਮੌਕੇ ਬੋਲਦਿਆਂ  ਲਖਵਿੰਦਰ ਮਾਨ,ਨਿਤਿਨ ਸੋਢੀ, ਬਲਵਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਪੈਨਸ਼ਨ ਦੇ ਮੁੱਦੇ ਤੇ ਗੰਭੀਰ ਨਹੀਂ ਹੈ। ਇਸ ਮੌਕੇ ਪ੍ਰੈਸ ਸਕੱਤਰ ਸੁਖਦੀਪ ਗਿੱਲ , ਗੁਰਜੀਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਪੂਰਾ ਕਰੇ। ਆਗੂਆਂ ਅਮੋਲਕ ਡੇਲੂਆਣਾ,ਸਹਿਦੇਵ ਅਤੇ ਇਕਬਾਲ ਉੱਭਾ ਨੇ ਕਿਹਾ ਮੌਜੂਦਾ ਸਰਕਾਰ ਸਿਰਫ ਵੋਟ ਲੈਣ ਲਈ ਇਸ ਮੁੱਦੇ ਦੀ ਵਰਤੋਂ ਕਰ ਰਹੀ ਪਰ ਹਕੀਕਤ ਵਿੱਚ ਕੁਝ ਹੋਇਆ ਈ ਨਹੀ ਹੈ। ਆਗੂਆਂ ਨੇ ਕਿਹਾ ਕਿ ਸਿਰਫ ਪੈਨਸ਼ਨ ਦਾ ਮੁੱਦਾ ਹੀ ਨਹੀ ਮੁਲਾਜ਼ਮਾਂ ਦੇ ਅਨੇਕਾਂ ਮਸਲੇ ਪੈਂਡਿੰਗ ਹਨ ਜਿਨ੍ਹਾਂ ਨੂੰ ਸਰਕਾਰ ਲਗਾਤਾਰ ਅਣਗੌਲਿਆ ਕਰਦੀ ਆ ਰਹੀ। ਚੋਣਾਂ ਤੋਂ ਪਹਿਲਾਂ ਇਸ ਸਰਕਾਰ ਦੇ ਮੰਤਰੀ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਖੁਦ ਧਰਨਿਆਂ ਤੇ ਆ ਕੇ ਬੈਠਦੇ ਸਨ ਪਰ ਹੁਣ ਉਹ ਆਮ ਆਦਮੀ ਤੋਂ ਖਾਸ ਆਦਮੀਂ ਬਣ ਚੁੱਕੇ ਹਨ। ਧਰਨੇ ਵਿੱਚ ਸ਼ਾਮਲ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨ ਸਬੰਧੀ ਮਸਲੇ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਇਸ ਮੌਕੇ ਗੁਰਜੰਟ ਸਿੰਘ, ਜਸਵੰਤ ਕੌਰ, ਰਵਿੰਦਰ ਕੋਹਲੀ,ਹਰਜੀਤ ਕੌਰ, ਸਤੀਸ਼ ਕੁਮਾਰ, ਸੁਖਵਿੰਦਰ ਮਾਖਾ,ਲੱਖਾ ਸਿੰਘ, ਮੁਕੇਸ਼ ਕੁਮਾਰ, ਲਖਵਿੰਦਰ ਸਿੰਘ , ਅੰਗਰੇਜ਼ ਸਿੰਘ, ਬਲਵਿੰਦਰ  ਸਿੰਘ ਡੀਪੀਈ ਲਖਵਿੰਦਰ ਝੇਰਿਆਂਵਾਲੀ,ਅਮਰੀਕ ਸਿੰਘ,ਗੁਰਦੀਪ ਬਰਨਾਲਾ,ਦਵਿੰਦਰ ਸ਼ਰਮਾ, ਰਣਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ ਲੱਲੂਆਣਾ, ਰਾਜੇਸ਼ ਕੁਮਾਰ ਆਦਿ ਆਗੂ ਹਾਜਰ ਸਨ।

Post a Comment

0 Comments