ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਲੇਡੀਜ਼ ਪਾਰਕ ਤਪਾ ਦਾ ਦੌਰਾ

 ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਲੇਡੀਜ਼ ਪਾਰਕ ਤਪਾ ਦਾ ਦੌਰਾ

 


ਬਰਨਾਲਾ/ 26 ਨਵੰਬਰ/ਕਰਨਪ੍ਰੀਤ ਕਰਨ             ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਐਸ.ਡੀ.ਐਮ. ਸ਼੍ਰੀ ਸੁਖਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਤਪਾ ਦੇ ਲੇਡੀਜ਼ ਪਾਰਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਤਪਾ ਦੇ ਈ.ਓ., ਸਟਾਫ, ਪਾਰਕ ਕਮੇਟੀ, ਸ਼ਹਿਰ ਦੀਆਂ ਮਹਿਲਾਵਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡੀ.ਸੀ. ਨੇ ਪਾਰਕ ਦੀ ਤਾਰੀਫ਼ ਕਰਦਿਆਂ ਸ਼ਹਿਰ ਨਿਵਾਸੀਆਂ ਦੀ ਸ਼ਲਾਘਾ ਕੀਤੀ ਅਤੇ ਪੂਰੇ ਪਾਰਕ ਦਾ ਦੌਰਾ ਕਰਦਿਆਂ ਵਾਟਰ ਰਿਸਟੋਰ ਸਿਸਟਮ ਬਾਰੇ ਜਾਣਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਪਾਰਕ ਵਿੱਚ ਮੈਂਬਰ ਅਤੇ ਸੈਰ ਕਰਦੀਆਂ ਮਹਿਲਾਵਾਂ ਨਾਲ ਕਰੀਬ ਖੁੱਲ੍ਹਾ ਸਮਾਂ ਬੈਠਦਿਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਤਪਾ ਲੇਡਿਜ਼ ਪਾਰਕ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬਣੀ ਇੱਕ ਖੁਬਸੂਰਤ ਮਿਸਾਲ ਹੈ ਜਿੱਥੇ ਰੰਗ—ਬਿਰੰਗੇ ਫੁਹਾਰੇ, ਵਾਤਾਵਰਨ ਦੀ ਸ਼ੁੱਧਤਾ ਲਈ ਤਰ੍ਹਾਂ—ਤਰ੍ਹਾਂ ਬੂਟੇ ਅਤੇ ਦਰਖ਼ਤ ਲਗਾਏ ਗਏ ਹਨ, ਇਸਦੇ ਨਾਲ ਹੀ ਮੀਂਹ ਦੇ ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਰਿਚਾਰਜ ਅਤੇ ਰਿਸਟੋਰ ਸਿਸਟਮ ਲਗਾਇਆ ਗਿਆ ਹੈ।

Post a Comment

0 Comments