ਬੈਂਕ ਅਤੇ ਬੀਮਾ ਅਧਿਕਾਰੀ ਰਾਸ਼ਟਰੀ ਲੋਕ ਅਦਾਲਤ ਲਈ ਸਹਿਯੋਗ ਕਰਨ – ਪ੍ਰੀਤੀ ਸਾਹਨੀ

 ਬੈਂਕ ਅਤੇ ਬੀਮਾ ਅਧਿਕਾਰੀ ਰਾਸ਼ਟਰੀ ਲੋਕ ਅਦਾਲਤ ਲਈ ਸਹਿਯੋਗ ਕਰਨ – ਪ੍ਰੀਤੀ ਸਾਹਨੀ

 ਕੌਮੀ ਲੋਕ ਅਦਾਲਤ ਦੀ ਤਿਆਰੀ ਸੰਬੰਧੀ ਅਗਾਊਂ ਮੀਟਿੰਗ ਹੋਈ

 


ਮਾਨਸਾ, 18 ਨਵੰਬਰ: ਗੁਰਜੰਟ ਸਿੰਘ ਬਾਜੇਵਾਲੀਆ
ਅਗਾਮੀ 9 ਦਸੰਬਰ ਨੂੰ ਹੋਣ ਵਾਲੀ ਕੌਮੀ ਲੋਕ ਅਦਾਲਤ ਦੀ ਸਫਲਤਾ ਲਈ ਬੈਂਕ ਅਤੇ ਬੀਮਾ ਅਧਿਕਾਰੀ ਸਹਿਯੋਗ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਪ੍ਰੀਤੀ ਸਾਹਨੀ ਨੇ ਬੈਂਕ ਅਤੇ ਬੀਮਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਨਾ ਕੋਈ ਧਿਰ ਜਿੱਤਦੀ ਹੈ ਅਤੇ ਨਾ ਹੀ ਹਾਰਦੀ ਹੈ, ਸਗੋਂ ਫੈਸਲਾ ਆਪਸੀ ਸਹਿਮਤੀ ਨਾਲ ਬਿਨ੍ਹਾਂ ਕਿਸੇ ਖਰਚੇ ਦੇ ਹੋ ਜਾਂਦਾ ਹੈ। ਉਨ੍ਹਾਂ ਬੈਂਕ ਅਤੇ ਬੀਮਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਦਾਲਤ ਵਿੱਚ ਚਲ ਰਹੇ ਕੇਸ ਜਾਂ ਜੋ ਕੇਸ ਹਾਲੇ ਦਾਇਰ ਨਹੀਂ ਕੀਤੇ ਗਏ, ਉਨ੍ਹਾਂ ਨਾਲ ਸੰਬੰਧਤ ਪਾਰਟੀਆਂ ਨੂੰ ਪ੍ਰੇਰਨਾ ਦੇ ਕੇ ਰਾਸ਼ਟਰੀ ਲੋਕ ਅਦਾਲਤ ਵਿੱਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਦੇ ਮਾਮਲਿਆਂ ਦਾ ਕਾਨੂੰਨ ਅਨੁਸਾਰ ਛੋਟ ਦੇ ਕੇ ਨਿਪਟਾਰਾ ਕੀਤਾ ਜਾ ਸਕੇ।

ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਗੁਰਜੀਤ ਕੌਰ ਢਿੱਲੋਂ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿਵਲ ਜੱਜ (ਸੀਨੀਅਰ ਡਿਵੀਜਨ) ਪੁਸ਼ਪਿੰਦਰ ਸਿੰਘ ਅਤੇ ਬੈਂਕ ਅਧਿਕਾਰੀ ਸ਼ਾਮਲ ਸਨ।

Post a Comment

0 Comments