ਗਾਂਧੀ ਆਰਿਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਦੇ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ

 ਗਾਂਧੀ ਆਰਿਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਦੇ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ 

 


ਬਰਨਾਲਾ,20,ਨਵੰਬਰ/ਕਰਨਪ੍ਰੀਤ ਕਰਨ 

- ਗਾਂਧੀ ਆਰੀਆ ਸੀਨੀਅਰ ਸਕੈਂਡਰੀ  ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਮੁੰਡਿਆਂ ਦੇ ਗਰੁੱਪ ਵਿੱਚ ਲਵ ਕੁਸ਼ ਬਣੇ ਬੈਸਟ ਅਥਲੀਟ ਅਤੇ ਕੁੜੀਆਂ ਦੇ ਗਰੁੱਪ ਵਿੱਚ ਨਵਜੋਤ ਕੌਰ ਨੇ ਬੈਸਟ ਅਥਲੀਟ ਹੋਣ ਦਾ ਸਨਮਾਨ ਹਾਸਿਲ ਕੀਤਾ। ਸਕੂਲ ਦੇ ਸਲਾਨਾ ਖੇਡ ਮੁਕਾਬਲਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਜਿਸ ਵਿੱਚ ਸਭ ਜੂਨੀਅਰ ਵਰਗ, ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਬੱਚਿਆਂ ਦੀ 50 ਮੀਟਰ, 100 ਮੀਟਰ ,200 ਮੀਟਰ ਦੌੜ ਤੋਂ ਇਲਾਵਾ ਲੰਬੀ ਛਾਲ, ਗੋਲਾ ਸੁਟਣਾ ਆਦਿ ਖੇਡ ਮੁਕਾਬਲੇ ਵੀ ਕਰਵਾਏ ਗਏ । 

            ਸਭ ਜੂਨੀਅਰ ਲੜਕਿਆਂ ਦੇ ਗਰੁੱਪ ਵਿੱਚ ਇਸ਼ੂ ਬੈਸਟ ਐਥਲੀਟ ਅਤੇ ਲੜਕੀਆਂ ਦੇ ਗਰੁੱਪ ਵਿੱਚ ਅੰਜਲੀ ਨੂੰ ਬੈਸਟ ਅਥਲੀਟ ਚੁਣਿਆ ਗਿਆ। ਇਸ ਤਰ੍ਹਾਂ ਜੂਨੀਅਰ ਮੁੰਡਿਆਂ ਦੇ ਗਰੁੱਪ ਵਿੱਚ ਦਿਨੇਸ਼ ਬੈਸਟ ਐਥਲੀਟ ਬਣੇ । ਜਦੋਂ ਕਿ ਲੜਕੀਆਂ ਦੇ ਗਰੁੱਪ ਵਿੱਚ ਬੇਅੰਤ ਕੌਰ ਨੇ ਬੈਸਟ ਐਥਲੀਟ ਬਣ ਕੇ ਆਪਣਾ ਲੋਹਾ ਮਨਵਾਇਆ। ਸੀਨੀਅਰ ਵਰਗ ਵਿੱਚ ਲਵ ਕੁਸ਼ ਨੇ ਚਾਰ ਗੋਲਡ ਮੈਡਲ ਪ੍ਰਾਪਤ ਕਰਕੇ ਬੈਸਟ ਐਥਲੀਟ ਹੋਣ ਦਾ ਸਨਮਾਨ ਹਾਸਿਲ ਕੀਤਾ ਜਦੋੰ ਕਿ ਲੜਕੀਆਂ ਦੇ ਵਰਗ ਵਿੱਚ ਨਵਜੋਤ ਕੌਰ ਬੈਸਟ ਐਥਲੀਟ ਬਣੀ । ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪ੍ਰੈਸ ਕਲੱਬ ਦੇ ਪ੍ਰਧਾਨ ਬਘੇਲ ਸਿੰਘ, ਪੂਰਬ ਪ੍ਰਧਾਨ ਆਸ਼ੀਸ਼ ਪਾਲਕੋ, ਵਿਜੇ ਭੰਡਾਰੀ, ਨਿਰਮਲ ਪੰਡੋਰੀ ,ਕਰਨਪ੍ਰੀਤ ਧੰਦਰਾਲ, ਲਖਵਿੰਦਰ ਸ਼ਰਮਾ ,ਪਰਮਜੀਤ ਪੰਮਾ, ਰਿੰਕੂ ਸ਼ਰਮਾ ਅਤੇ ਜਤਿੰਦਰ ਦੇਵਗਨ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ  ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਖੇਡਾਂ ਦੇ ਨਾਲ ਵਿਦਿਆਰਥੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਸਰੀਰ ਹੀ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਦਾ ਹੈ ਅਤੇ ਆਪਣੇ ਦੇਸ਼ ਦੀ ਉੱਨਤੀ ਤਰੱਕੀ ਲਈ ਕੰਮ ਕਰ ਸਕਦਾ ਹੈ। ਇਸ ਮੌਕੇ ਤੇ ਚਰਨਜੀਤ ਸ਼ਰਮਾ, ਵੀਨਾ ਚੱਡਾ,ਰਵਨੀਤ ਕੌਰ,ਰੂਬੀ ਸਿੰਗਲਾ,ਨਿਧੀ ਗੁਪਤਾ, ਸੁਨੀਤਾ ਗੌਤਮ, ਹਰੀਸ਼ ਕੁਮਾਰ ,ਪਰਵੀਨ ਕੁਮਾਰ ,ਰਜਨੀ ਰਾਣੀ, ਸੁਸ਼ਮਾ ਗੋਇਲ, ਸ਼ਾਰਧਾ ਗੋਇਲ ,ਰੀਨਾ ਰਾਣੀ ,ਹਰਜੀਤ ਗੋਇਲ, ਪੂਰਨੀਮਾ ਮਿਸ਼ਰਾ, ਸਿਮਰਜੀਤ ਕੌਰ ,ਰੀਮਾ ਗੁਪਤਾ, ਸੁਖਦੀਪ ਕੌਰ ,ਰੇਖਾ ਰਾਣੀ ,ਵੀਨਾ  ਗਰਗ ,ਸੁਦੇਸ਼ ਸੌ਼ਰੀ ਆਦਿ ਵੀ ਸ਼ਾਮਿਲ ਸਨ।

Post a Comment

0 Comments