ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਕਿਸਾਨ ਅੰਦੋਲਨ ਵਿੱਚ ਵਿਰੋਧੀ ਪਾਰਟੀਆਂ ਨਿਭਾ ਰਹੀ ਅਹਿਮ ਭੂਮਿਕਾ-ਕੁਲਦੀਪ ਸਿੰਘ ਧਾਲੀਵਾਲ।

 ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਕਿਸਾਨ ਅੰਦੋਲਨ ਵਿੱਚ ਵਿਰੋਧੀ ਪਾਰਟੀਆਂ ਨਿਭਾ ਰਹੀ ਅਹਿਮ ਭੂਮਿਕਾ-ਕੁਲਦੀਪ ਸਿੰਘ ਧਾਲੀਵਾਲ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)

-ਬੁਢਲਾਡਾ ਸ਼ਹਿਰ ਦੇ ਗਊਸ਼ਾਲਾ ਵਿਖੇ ਪੰਜਾਬ ਭਾਜਪਾ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ,ਕਿਸਾਨ ਵੀਰਾਂ ਅਤੇ ਸਮੂਹ ਐਸੋਸੀਏਸ਼ਨ ਦੇ ਵਰਕਰਾਂ ਵੱਲੋਂ ਅਹਿਮ ਬੈਠਕ ਕੀਤੀ ਗਈ।ਜਿਸ ਵਿੱਚ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਕਿਸਾਨ ਅੰਦੋਲਨ ਚ ਵਿਰੋਧੀ ਪਾਰਟੀਆਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਕੇਂਦਰੀ ਸਰਕਾਰ ਵੱਲੋਂ ਕਿਸਾਨਾਂ ਲਈ ਬਣਾਏ ਨਵੇਂ ਨਿਯਮਾਂ ਬਾਰੇ ਚਰਚਾ ਕੀਤੀ ਗਈ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਭਾਜਪਾ ਸਭ ਤੋਂ ਵੱਡੀ ਕਿਸਾਨ ਹਿਤੈਸ਼ੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ।ਉਹ ਅੱਜ ਇੱਥੇ ਵਿਧਾਨ ਸਭਾ ਹਲਕਾ ਦੇ ਅਗਾਂਹ ਵਧੂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਹਾਇਕ ਧੰਦਿਆਂ ਨਾਲ ਜੋੜਦਿਆਂ ਸਿੱਧਾ ਲਾਭ ਮਿਲੇਗਾ।ਇਸ ਮੌਕੇ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ,ਭੋਲਾ ਸਿੰਘ ਅਤੇ ਗੁਰਲਾਲ ਸਿੰਘ ਬੋਹਾ ਆਦਿ ਹਾਜ਼ਰ ਸਨ।

Post a Comment

0 Comments