ਗੁਰਦਵਾਰਾ ਸਿੰਘ ਸਭਾ ਰਜਿ: ਬਰਨਾਲਾ ਸਦਰ ਬਾਜ਼ਾਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਦਫਤਰ ਦਾ ਉਦਘਾਟਨ ਆਪਸੀ ਭਾਈਚਾਰਕ ਸਾਂਝ ਤਹਿਤ ਕੀਤਾ ਗਿਆ -ਹਰਦੇਵ ਬਾਜਵਾ

 ਗੁਰਦਵਾਰਾ ਸਿੰਘ ਸਭਾ ਰਜਿ: ਬਰਨਾਲਾ ਸਦਰ ਬਾਜ਼ਾਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਦਫਤਰ ਦਾ ਉਦਘਾਟਨ  ਆਪਸੀ ਭਾਈਚਾਰਕ ਸਾਂਝ ਤਹਿਤ ਕੀਤਾ ਗਿਆ -ਹਰਦੇਵ ਬਾਜਵਾ  

 ਕੰਨਿਆ ਹਾਈ ਸਕੂਲ, ਲੋੜਵੰਦਾਂ ਲਈ  ਡਾਕਟਰੀ ਸਹਾਇਤਾ ,ਦਵਾਈਆਂ ,ਲੈਬ ਟੈਸਟ ਨਿਰਰੰਤਰ ਚਾਲੂ 

 


ਬਰਨਾਲਾ ,12 ,ਨਵੰਬਰ /ਕਰਨਪ੍ਰੀਤ ਕਰਨ 

-ਗੁਰਦਵਾਰਾ ਸਿੰਘ ਸਭਾ ਰਜਿ: ਬਰਨਾਲਾ ਸਦਰ ਬਾਜ਼ਾਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਸਾਹਿਬ ਦੀ ਇਮਾਰਤ ਵਿੱਚ ਹੀ ਇੱਕ ਸ਼ਾਨਦਾਰ ਦਫਤਰ ਦਾ ਉਧਘਾਟੰਨ ਸਮੁੱਚੀ ਮਨੇਂਜਮੈਂਟ ਵਲੋਂ ਬਿਨਾ ਕਿਸੇ ਚਕਾਚੌਂਧ ਤੋਂ ਆਪਸੀ ਭਾਈਚਾਰਕ ਸਾਂਝ ਤਹਿਤ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਗੁਰਦਵਾਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਪਾਸ ਕੀਤੇ ਮਤੇ ਤਹਿਤ ਗੁਰਦਵਾਰਾ ਸਾਹਿਬ ਦਾ ਦਫਤਰ ਬਣਾਉਣ ਦਾ ਜੋ ਸੁਪਨਾ ਲਿਆ ਸੀ ਉਹ ਗੁਰੂ ਸਾਹਿਬਾਨ ਅਤੇ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀਛੋੜ ਦਿਵਸ ਤੇ ਪਵਿੱਤਰ ਤਿਓਹਾਰ ਦੀਵਾਲੀ ਤੇ ਪੂਰਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ! ਇਸ ਮੌਕੇ ਗੁਰਦਵਾਰਾ ਸਿੰਘ ਸਭਾ ਦੇ ਮੁਲਾਜ਼ਮਾਂ ,ਲੈਬ ਅਟੈਂਡੈਂਟਾਂ,ਮਿਸਤਰੀਆਂ ਸੇਵਾਦਾਰਾਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ !

         ਇਸ ਮੌਕੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨ ਤੇ ਉਤਸਾਹਿਤ ਕਰਨ ਲਾਇ ਗੁਰਦਵਾਰਾ ਸਿੰਘ ਸਭਾ ਵਿੱਚ ਪਿਛਲੇ ਕਈ ਸਾਲਾਂ ਤੋਂ ਦਸਤਾਰ ਬੰਨ੍ਹਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਲੋੜਬੰਦਾਂ ਨੂੰ ਪੱਗਾਂ ਦਿੱਤੀਆਂ ਜਾਂਦੀਆਂ ਹਨ ਜਿਸ ਤਹਿਤ ਕਈ ਵਾਰ ਦਸਤਾਰ ਮਾਰਚ ਕੱਢਿਆ ਜਾ ਚੁੱਕਿਆ ਹੈ ! ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਦਿਹਾੜੇ ਸੰਬੰਧੀ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਨਗਰਕੀਰਤਨ ਕੱਢਿਆ ਜਾਂਦਾ ਹੈ ਗੁਰੂ ਸਾਹਿਬ  ਦੀਆਂ ਲਾਡਲੀਆਂ ਫੋਜਾਂ ਵਲੋਂ ਗੱਤਕਾ ਟੀਮਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਜਾਂਦੇ ਹਨ ਜਿੰਹਨਾਂ ਨੂੰ ਸ਼ਹਿਰ ਨਿਵਾਸੀਆਂ ਨੇ ਸਾਹੰ ਰੋਕ ਕੇ ਦੇਖਦਿਆਂ ਬੜਾ ਸਤਿਕਾਰ ਦਿੱਤਾ ,ਘੋੜ ਸਵਾਰੀ,ਫੁੱਲਾਂ ਦੀ ਵਰਖਾ,ਸਮੇਤ ਅਨੇਕਾਂ ਅਲੌਕਿਕ ਨਜਾਰੇ ਦੇਖਦਿਆਂ ਸੰਗਤਾਂ ਨਤਮਸਤਕ ਹੋਈਆਂ । ਬਰਨਾਲਾ ਦੇ ਜੰਡਾਂ ਵਾਲਾ ਰੋਡ ਤੇ  ਕੰਨਿਆ ਹਾਈ ਸਕੂਲ ਦੀ ਜਮੀਨ ਬਾਜਵਾ ਪੱਤੀ ਦੀ ਹੈ,ਜੋ ਕਿ ਪੰਚਾਇਤ ਨੇ ਮੱਤਾ ਪਾ ਕੇ ਸਰਕਾਰੀ ਗਰਲਜ਼ ਸਕੂਲ ਲਈ ਦਾਨ ਦਿੱਤੀ ਸੀ।ਇਸ ਸਕੂਲ ਦੀ ਨੀਹਂ ਬਾਜਵਾ ਪੱਤੀ ਵਲੋਂ ਜਮੀਨ ਦਾਨ ਕਰਨ ਉਪਰੰਤ ਇਸ ਦੀ ਉਸਾਰੀ ਤੇ ਗੁਰਦਵਾਰਾ ਸਿੰਘ ਸਭਾ ਨੇ ਲੱਖਾਂ ਰੁਪਿਆ ਖਰਚ ਕਰਕੇ ਜਰੂਤਮੰਦਾਂ ਪਰਿਵਾਰਾਂ ਲਈ ਸਕੂਲ ਖੋਲਿਆ ਤੇ ਹੁਣ ਤਾਜ਼ਾ ਸਮਾਜ ਭਲਾਈ ਵਾਸਤੇ ਗੁਰਦਵਾਰਾ ਚ ਲੈਬ ਖੋਲੀ ਗਈ ਹੈ ਜਿਸ ਤੋਂ ਰੋਜਾਨਾ ਸੈਂਕੜੇ ਲੋੜਵੰਦਾਂ ਦੇ ਟੈਸਟ ਕੀਤੇ ਜਾਂਦੇ ਹਨ ! ਇਸ ਮੌਕੇ ਨੰਬਰਦਾਰ ਸੁਖਦੇਵ ਸਿੰਘ ਬਾਜਵਾ, ਰਾਜਿੰਦਰ ਸਿੰਘ ਦਰਾਕਾ,ਨਿਰਮਲ  ਸਿੰਘ ਜਾਗਲ, ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ, ਹਰਬੰਸ ਸਿੰਘ ਭੱਠਲ,ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ ,ਰਾਜਿੰਦਰ ਸਿੰਘ ਦਰਾਕਾ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ,  ਮੈਨਜਰ ਦਲੀਪ ਸਿੰਘ,ਪਵਨ ਧੂਰਕੋਟੀਆ,ਤੇ ਹੋਰ ਸੰਗਤਾਂ ਹਾਜ਼ਰ ਸਨ |

Post a Comment

0 Comments