ਇੰਦਰਾ ਕਾਂਗਰਸ ਭਵਨ ਬੁਢਲਾਡਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ

 ਇੰਦਰਾ ਕਾਂਗਰਸ ਭਵਨ ਬੁਢਲਾਡਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ


 ਬੁਢਲਾਡਾ ਦਵਿੰਦਰ ਸਿੰਘ ਕੋਹਲੀ                  
ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਨਮ ਦਿਨ ਮੌਕੇ ਡਾ: ਰਣਵੀਰ ਕੌਰ ਮੀਆਂ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਇੰਦਰਾ ਕਾਂਗਰਸ ਭਵਨ ਬੁਢਲਾਡਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸੇ ਦੌਰਾਨ ਕੇਕ ਕੱਟ ਕੇ ਇੱਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।  ਡਾ: ਰਣਵੀਰ ਕੌਰ ਮੀਆਂ ਨੇ ਬੋਲਦਿਆਂ ਕਿਹਾ ਕਿ ਖੂਨਦਾਨ ਇੱਕ ਵੱਡੀ ਸੇਵਾ ਹੈ।  ਅੱਜ ਅਸੀਂ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ।  ਦਾਨੀਆਂ ਵੱਲੋਂ ਦਿੱਤਾ ਖੂਨਦਾਨ ਲੋੜਵੰਦਾਂ, ਮਰੀਜਾਂ ਅਤੇ ਇਲਾਜ ਅਧੀਨ ਬੇਸਹਾਰਾ ਲੋਕਾਂ ਨੂੰ ਦੇਣ ਦੇ ਮਕਸਦ ਨਾਲ ਸਰਕਾਰੀ ਬਲੱਡ ਬੈਂਕ ਮਾਨਸਾ ਨੂੰ ਦਿੱਤਾ ਗਿਆ ਹੈ। ਜਿਸ ਨਾਲ ਬਹੁਤ ਲੋਕਾਂ ਨੂੰ ਨਵੀਂ ਜਿੰਦਗੀ ਨਸੀਬ ਹੁੰਦੀ ਹੈ।  ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਉਹ ਖੁਸ਼ੀਆਂ ਮੌਕੇ ਖੂਨਦਾਨ ਕੈਂਪ ਲਗਾਉਣਾ, ਪੌਦੇ ਲਗਾਉਣ ਜੋ ਕਿ ਇੱਕ ਮਹਾਨ ਕਾਰਜ ਹੈ।  ਇਸ ਮੌਕੇ ਤਰਜੀਤ ਸਿੰਘ ਚਹਿਲ, ਸਰਪੰਚ ਸਰਬਜੀਤ ਸਿੰਘ ਮੀਆਂ, ਵਿਸ਼ਾਲ ਗੋੋਇਲ, ਜੋਨੀ ਚਾਹਤ, ਲਵਲੀ ਗਰਗ ਬੋੜਾਵਾਲੀਆ, ਕੋਂਸਲਰ ਨਰੇਸ਼ ਕੁਮਾਰ, ਮੁਨੀਸ਼ ਹੋਜਰੀ, ਲਛਮਣ ਸਿੰਘ ਗੰਢੂ ਕਲਾਂ, ਯਸ਼ਪਾਲ ਗਰਗ, ਵਿੱਕੀ ਬੋੜਾਵਾਲੀਆ, ਖੇਮ ਸਿੰਘ ਜਟਾਣਾ,  ਜਸਕਰਨ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Post a Comment

0 Comments