"ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ,ਸੰਘੇੜਾ,ਬਰਨਾਲਾ ਵਿਖੇ ਅੱਜ ਤੋਂ ਸ਼ੁਰੂ


 "ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ ,ਸੰਘੇੜਾ,ਬਰਨਾਲਾ ਵਿਖੇ ਅੱਜ ਤੋਂ ਸ਼ੁਰੂ 

ਬਰਨਾਲਾ,3,ਨਵੰਬਰ (ਕਰਨਪ੍ਰੀਤ ਕਰਨ 

-ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਦੀਵਾਲੀ ਮੇਲਾ" ਟ੍ਰਾਈਡੈਂਟ ਕੰਪਲੈਕਸ,ਸੰਘੇੜਾ,ਬਰਨਾਲਾ ਵਿਖੇ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਭਾਰਤ ਦੇ ਸਬ ਤੋਂ ਵੱਡੇ ਕਪੜਾ ਨਿਰਮਾਤਾ ਵਿੱਚੋਂ ਇੱਕ ਅਤੇ ਪ੍ਰਸਿੱਧ ਘਰੇਲੂ ਫਰਨੀਸ਼ਿੰਗ ਬ੍ਰਾਂਡ, ਮਾਈ ਟ੍ਰਾਈਡੈਂਟ ਦਾ ਸਾਲਾਨਾ "ਦੀਵਾਲੀ ਮੇਲਾ" ਅਰੁਣ ਮੈਮੋਰੀਅਲ ਹਾਲ, ਟ੍ਰਾਈਡੈਂਟ ਕੰਪਲੈਕਸ, ਸੰਘੇੜਾ, ਬਰਨਾਲਾ ਵਿਖੇ ਅੱਜ 4 ਤੋਂ 6 ਨਵੰਬਰ 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।

  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਸੰਸ਼ਥਾਪਕ ਅਤੇ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਵੱਲੋਂ ਹਰ ਸਾਲ ਇਸ ਦੀਵਾਲੀ ਮੇਲੇ ਦਾ ਆਯੋਜਨ ਤਿਉਹਾਰ ਦੀਆਂ ਖੁਸ਼ੀਆਂ ਨੂੰ ਵਧਾਉਣ ਅਤੇ ਟਰਾਈਡੈਂਟ ਪਰਿਵਾਰਨਾ ਤੇ ਸਹਿਰੀਆਂ ਦੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਕਰਵਾਇਆ ਜਾਂਦਾ ਹੈ। ਦੀਵਾਲੀ ਮੇਲੇ 'ਚ ਟਰਾਈਡੈਂਟ ਦੇ ਵਿਸ਼ਵ ਪੱਧਰੀ ਉਤਪਾਦ ਗਾਹਕਾਂ ਨੂੰ 70 ਫੀਸਦੀ ਤੱਕ ਦੀ ਭਾਰੀ ਛੋਟ 'ਤੇ ਉਪਲਬਧ ਕਰਵਾਏ ਜਾਣਗੇ ਅਤੇ ਮੇਲੇ ਵਿਚ ਹਰ ਰੋਜ਼ ਦਰਸ਼ਕਾਂ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਕਈ ਮਨਮੋਹਕ ਪ੍ਰਦਰਸ਼ਨੀਆਂ ਵੀ ਦੇਖੀਆਂ ਜਾ ਸਕਦੀਆਂ ਹਨ ।ਟ੍ਰਾਈਡੈਂਟ ਦੀਵਾਲੀ ਮੇਲੇ ਦਾ ਸਮਾਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ ਜਿਸ ਦੌਰਾਨ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਟ੍ਰਾਈਡੈਂਟ ਕੰਪਲੈਕਸ ਦੇ ਅਰੁਣ ਮੈਮੋਰੀਅਲ ਹਾਲ ਵਿੱਚ ਆ ਸਕਦੇ ਹੋ ਅਤੇ ਟ੍ਰਾਈਡੈਂਟ ਦੇ ਵਿਸ਼ਵ  ਪੱਧਰੀ ਉਤਪਾਦਾਂ ਨੂੰ ਭਾਰੀ ਛੁਟ 'ਤੇ ਖਰੀਦ ਸਕਦੇ ਹੋ।

Post a Comment

0 Comments