ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਵੱਲੋਂ ਰਾਜ ਪੱਧਰੀ ਨੈੱਟਬਾਲ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ

 ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਵੱਲੋਂ ਰਾਜ ਪੱਧਰੀ ਨੈੱਟਬਾਲ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ


ਬਰਨਾਲਾ, 22 ,ਨਵੰਬਰ /ਕਰਨਪ੍ਰੀਤ ਕਰਨ/ -ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਲੜਕਿਆਂ ਦੀ ਟੀਮ ਨੇ ਰਾਜ ਪੱਧਰੀ ਨੈੱਟਬਾਲ ਖੇਡਾਂ ਵਿੱਚ ਸੋਨ ਤਗਮਾ ਅਤੇ ਲੜਕੀਆਂ ਦੀ ਟੀਮਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਸਬੰਧੀ ਜਾਣਕਾਰੀ ਸਕੂਲ ਦੇ ਖੇਡ ਡਾਇਰੈਕਟਰ ਜਤਿੰਦਰਜੀਤ ਸਿੰਘ ਨੇ ਦਿੱਤੀ ਕਿ ਨੈੱਟਬਾਲ ਮੁਕਾਬਲੇਵਿੱਚ ਅੰਡਰ 17 ਲੜਕਿਆਂ ਦੀ ਟੀਮ ਨੇ ਸੋਨ ਤਗਮਾ ਅਤੇ ਅੰਡਰ 17 ਲੜਕੀਆਂ ਦੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਮਾਨਸਾ ਵਿਖੇ ਰਾਜ ਪੱਧਰੀ ਨੈੱਟਬਾਲ ਮੁਕਾਬਲੇ ਕਰਵਾਏ ਗਏ। ਕੋਚ ਜਸਵੀਰ ਸਿੰਘ ਅਤੇ ਅਮਰੀਕ ਖਾਨ ਦੀ ਅਗਵਾਈ ਹੇਠ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ। ਅੰਡਰ-17 ਲੜਕਿਆਂ ਦੀ ਟੀਮ ਵਿੱਚ ਰਿਦਮ ਸ਼ਰਮਾ, ਜਸਨਦੀਪ ਸਿੰਘ ਅਤੇ ਜਪਸਿਮਰਨ ਸਿੰਘ ਨੇ ਗੋਲਡ ਮੈਡਲ ਅਤੇ ਅੰਡਰ-17 ਲੜਕੀਆਂ ਦੀ ਟੀਮ ਵਿੱਚ ਹਰਮਨਵੀਰ ਕੌਰ, ਸ਼ਾਨਵੀ ਭਾਰਗਵ, ਰਮਨਦੀਪ ਕੌਰ, ਲਵਪ੍ਰੀਤ ਕੌਰ ਅਤੇ ਦਿਲਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤਿਆ। ਪਿ੍ੰਸੀਪਲ ਡਾ. ਅੰਜੀਤਾ ਦਹੀਆ, ਵਾਈਸ ਪਿ੍ੰਸੀਪਲ ਸਚਿਨ ਗੁਪਤਾ ਅਤੇ ਮੈਡਮ ਸੋਰਬਰੀ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਦਿੱਤੀ ਅਤੇ ਰਾਸ਼ਟਰੀ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Post a Comment

0 Comments