ਆਪਦਾ ਮਿੱਤਰਾਂ ਨੇ ਦਿੱਤੀ ਆਪਦਾਵਾ ਨਾਲ ਨਜਿੱਠਣ ਦੀ ਟ੍ਰੇਨਿੰਗ

 ਆਪਦਾ ਮਿੱਤਰਾਂ ਨੇ ਦਿੱਤੀ ਆਪਦਾਵਾ ਨਾਲ  ਨਜਿੱਠਣ ਦੀ ਟ੍ਰੇਨਿੰਗ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ 

ਫਰੀਦਕੋਟ 25 ਨਵੰਬਰ ਭਾਰਤ ਸਰਕਾਰ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ।ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜ਼ਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।| ਇਸ ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ।| ਫਰੀਦਕੋਟ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਲਗਭਗ 200 ਦੇ ਕਰੀਬ ਵਲੰਟੀਅਰ ਤਿਆਰ ਕੀਤੇ ਜਾਣਗੇ ਜੋ ਕਿ ਹਰ ਆਪਦਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਤੇ ਜ਼ਿਲ੍ਹੇ ਦੀ ਹਰੇਕ ਪੇਸ਼ ਆ ਰਹੀ ਔਕੜ ਨੂੰ ਦੂਰ ਕਰਨ ਵਿੱਚ ਮਦਦ ਕਰਨ।| ਟ੍ਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਅੱਜ ਟ੍ਰੇਨਿੰਗ ਦੇ ਚੌਥੇ ਦਿਨ ਆਪਦਾ ਮਿੱਤਰ ਇੰਸਟਰਕਟਰਾਂ ਵੱਲੋਂ ਸ਼ੀਤ ਲਹਿਰ ਬਾਰੇ ਸਮਝਾਇਆ ਗਿਆ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਬਾਰੇ ਦੱਸਿਆ -ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਇਸ ਸਬੰਧੀ ਵੀ ਵਿਸਥਾਰਪੂਰਵਕ  ਚਰਚਾ ਕੀਤੀ ਗਈ। ਕਿਸੇ ਵੀ ਆਪਦਾ ਦੇ ਆਉਣ ਤੇ ਲੋਕਾਂ ਨੂੰ ਕਿਵੇਂ ਬਚਾਉਣਾ ਹੈ ਡਿੱਗੇ ਹੋਏ ਇਮਾਰਤੀ ਢਾਂਚੇ ਹੇਠਾਂ ਤੋਂ ਲੋਕਾਂ ਨੂੰ ਬਾਹਰ ਕਿਵੇਂ ਕੱਢਣਾ ਹੈ ਕੀ ਤਕਨੀਕ ਹੋਵੇਗੀ ਕਿਸ ਤਰ੍ਹਾਂ ਉਹਨਾਂ ਨੂੰ ਚੱਕਣ ਲਈ ਬਾਹਰ ਕੱਢਣ ਲਈ ਘਰੇਲੂ ਸਮਾਨ ਦਾ ਉਪਯੋਗ ਹੋ ਸਕਦਾ ਹੈ ਉਸ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ|  ਲੋਕ ਜੋ ਢਾਂਚੇ ਹੇਠਾਂ ਦੱਬ ਜਾਂਦੇ ਹਨ ਉਹਨਾਂ ਨੂੰ ਲੱਭਣਾ ਕਿਵੇਂ ਹੈ ਇਸ ਸਬੰਧੀ ਵੀ ਚਰਚਾ ਕੀਤੀ ਗਈ| ਪ੍ਰੈਜਟੇਸ਼ਨ ਤੇ ਪ੍ਰੈਕਟੀਕਲ ਦੀ ਵਰਤੋਂ ਕਰਕੇ 200 ਵਲੰਟੀਅਰਾਂ ਨੂੰ ਭਿੰਨ ਭਿੰਨ ਤਕਨੀਕਾਂ ਸਮਝਾਈਆਂ ਗਈਆਂ । ਵਲੰਟੀਅਰਾਂ ਨੂੰ ਮੁੰਢਲੀ ਸਹਾਇਤਾ ਦੇਣ ਸਬੰਧੀ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਿਸੇ ਆਫਤ ਦੇ ਆ ਜਾਣ ਤੇ ਅਸੀਂ ਕਿਸੇ ਵਿਅਕਤੀ ਨੂੰ ਡਾਕਟਰ ਦੇ ਆਉਣ ਤੋਂ ਪਹਿਲਾਂ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੀ ਸਹਾਇਤਾ ਦੇਣੀ ਹੈ। ਇਸ ਮੌਕੇ ਤੇ ਮੈਗਸੀਪਾ ਸਿਖਲਾਈ ਸੀਨੀਅਰ ਕੋਰਸ ਡਾਇਰੈਕਟਰ ਪਰੋਫੈਸਰ ਜੋਗ ਸਿੰਘ ਭਾਟੀਆ, ਮੈਗਸੀਪਾ ਸਿਖਲਾਈ ਸੀਨੀਅਰ  ਰਿਸਰਚ ਐਸੋਸੀਏਟ ਸ਼ਿਲਪਾ ਠਾਕੁਰ, ਕੋਆਰਡੀਨੇਟਰ ਗੁਲਸ਼ਨ ਹੀਰਾ, ਇੰਸਟਰਕਟਰ ਸੁਨੀਲ ਕੁਮਾਰ, ਯੋਗੇਸ਼ ਸ਼ਰਮਾਂ, ਪ੍ਰੀਤੀ ਦੇਵੀ ਸ਼ਾਨੂੰ, ਸ਼ੁਭਮ, ਮਹਿਕਪਰੀਤ ਸਿੰਘ, ਸਚਿਨ ਕੁਮਾਰ, ਵੀ ਸ਼ਾਮਿਲ ਸਨ। ਸਾਰੇ ਹੀ ਇੰਸਟਰਕਟਰਾ ਨੇ ਵਲੰਟੀਅਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਸਾਰੇ ਹੀ ਵਲੰਟੀਅਰ ਟਰੇਨਿੰਗ ਲੈਣ ਵਿੱਚ ਦਿਲਚਸਪੀ ਦਿਖਾ ਰਹੇ ਸਨ ਤੇ ਸਭ ਨੇ ਵੱਧ ਚੜ ਕੇ ਹਿੱਸਾ ਲਿਆ।


Post a Comment

0 Comments