ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਦਾ ਵਿਸ਼ੇਸ਼ ਸਨਮਾਨ

 ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਦਾ ਵਿਸ਼ੇਸ਼ ਸਨਮਾਨ


ਬਰਨਾਲਾ,10,ਨਵੰਬਰ/ਕਰਨਪ੍ਰੀਤ ਕਰਨ 

-ਸਿਹਤ ਵਿਭਾਗ ਬਰਨਾਲਾ ਦਾ ਸਾਰਾ ਕੰਮਕਾਜ ਪੰਜਾਬੀ ਵਿੱਚ ਕਰਨ ਅਤੇ ਕਰਵਾਉਣ ਦੇ ਵਿਸ਼ੇਸ਼ ਉੱਦਮ ਲਈ ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਵੱਲੋ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦਾ ਸਨਮਾਨ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਕੀਤਾ ਗਿਆ।

ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸਦੇ ਮਾਣ ਸਨਮਾਨ ਸਦੀਵੀਂ ਬਣਾਈ ਰੱਖਣ ਲਈ ਜੋ ਵੀ ਕਾਰਜ ਕਰੇਗਾ ਪੰਜਾਬੀ ਸਾਹਿਤ ਸਭਾ ਬਰਨਾਲਾ ਉਸਦਾ ਸਨਮਾਨ ਜ਼ਰੂਰ ਕਰੇਗੀ। ੳਨ੍ਹਾਂ ਕਿਹਾ ਡਾ. ਔਲ਼ਖ ਵੱਲੋਂ ਬਾਕਾਇਦਾ ਸਿਹਤ ਵਿਭਾਗ ਬਰਨਾਲਾ ਦਾ ਪੰਜਾਬੀ ਵਿੱਚ ਕੰਮਕਾਜ ਕਰਨ ਲਈ ਸਿਵਲ ਸਰਜਨ ਬਰਨਾਲਾ ਦੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਸਮੇਂ ਸਮੇਂ ‘ਤੇ ਇਨ੍ਹਾਂ ਦੀ ਨਜ਼ਰਸਾਨੀ ਕੀਤੀ ਜਾਂਦੀ ਹੈ ।

                         ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਗੋਦ ਵਿੱਚ ਪੈਦਾ ਹੋਇਆ ਹਾਂ ਅਤੇ ਉਮਰ ਦੇ ਇਸ ਦੌਰ ਤੱਕ ਜੋ ਕੁਝ ਪ੍ਰਾਪਤ ਕੀਤਾ ਉਸ ਸਭ ਦਾ ਸਿਹਰਾ ਪੰਜਾਬੀ ਮਾਂ ਬੋਲੀ ਨੂੰ ਜਾਂਦਾ ਹੈ ਇਸ ਲਈ ਜੇਕਰ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਕੁਝ ਕਰਨ ਦਾ ਕਾਬਿਲ ਹੋਏ ਹਾਂ ਤਾਂ ਇਹ ਕੰਮ ਸਭ ਤੋਂ ਪਹਿਲ ਦੇ ਆਧਾਰ ‘ਤੇ ਕਰਨਾ ਮੇਰੀ ਖੁਸ਼ਕਿਸਮਤੀ ਹੋਵੇਗੀ। ਇਸ ਮੌਕੇ ਪਹੁੰਚੇ ਹੋਰ ਵੀ ਵੱਖ-ਵੱਖ ਸਾਹਿਤਕਾਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਡਾ. ਔਲਖ ਨੂੰ ਵਧਾਈ ਦਿੱਤੀ। ਇਸ ਵਿਸ਼ੇਸ਼ ਸਨਮਾਨ ਸਮਾਰੋਹ ਮੌਕੇ ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਵੱਲੋਂ  ਮਾਲਵਿੰਦਰ ਸਿੰਘ ਸ਼ਾਇਰ ਜਨਰਲ ਸਕੱਤਰ , ਡਾ. ਹਰਭਗਵਾਨ , ਪਵਨ ਪਰਿੰਦਾ ਕਹਾਣੀਕਾਰ , ਸਿਮਰਜੀਤ ਕੌਰ ਬਰਾੜ ਸਾਹਿਤਕਾਰਾ, ਮਹਿੰਦਰ ਸਿੰਘ ਰਾਹੀ , ਚਰਨ ਸਿੰਘ ਭੋਲ਼ਾ ਜਾਗਲ, ਸੁਦਰਸ਼ਨ ਗੁੱਡੂ, ਡਿੰਪਲ ਕੁਮਾਰ, ਲਛਮਣ ਦਾਸ ਮੁਸਾਫਿਰ , ਬਿੱਕਰ ਸਿੰਘ ਔਲ਼ਖ ਤੇ ਗੋਰਾ ਖਾਨ ਸੰਧੂ ਉਚੇਚੇ ਤੌਰ ‘ਤੇ ਹਾਜ਼ਰ ਸਨ ।

Post a Comment

0 Comments