ਐੱਸ.ਐੱਸ.ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

 ਐੱਸ.ਐੱਸ.ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ 


ਬਰਨਾਲਾ/ 25 ਨਵੰਬਰ/ਕਰਨਪ੍ਰੀਤ ਕਾਰਨ /
ਐੱਸ.ਐੱਸ.ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਅਤੇ ਅਧਿਆਪਕਾਂ ਨੇ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਵਿੱਚੋਂ ਕਈ ਸ਼ਬਦ ਗਾਇਨ ਕੀਤੇ ਗਏ। ਸੱਤਵੀਂ ਜਮਾਤ ਦੀ ਰਮਨ, ਕੋਮਲਪ੍ਰੀਤ ਕੌਰ ਅਤੇ ਅਮਨ ਨੇ ਹਰਮੋਨੀਅਮ (ਵਾਜਾ ਵਜਾ ਕੇ) “ਜਿੱਥੇ ਬਾਬਾ ਪੈਰ ਧਰੇ” ਸ਼ਬਦ ਗਾਇਨ ਕੀਤਾ। ਨੌਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰਤਾਪ ਨੇ ਬਹੁਤ ਵਧੀਆ ਧੁਨ-ਤਰਜ ਤੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨਿ ਕਲਿ ਰਾਖੀ ਮੇਰੀ ਸ਼ਬਦ ਸਭ ਨੂੰ ਸਰਵਣ ਕਰਵਾਇਆ। ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉੱਪਰ ਕਈ ਕਵਿਤਾਵਾਂ ਦਾ ਵੀ ਉਚਾਰਨ ਕੀਤਾ। ਪ੍ਰਿੰਸੀਪਲ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਇਤਿਹਾਸ, ਸਿੱਖਿਆਵਾਂ ਜਿਵੇਂ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸੱਚਾ ਸੌਦਾ, ਪਰਮਾਤਮਾ ਸਰਬ ਵਿਆਪਕ ਹੈ, ਇੱਕ ਹੈ, ਲੰਗਰ ਪ੍ਰਥਾ, ਕਰਮਕਾਂਡ, ਵਹਿਮਾਂ ਭਰਮਾਂ ਤੋਂ ਦੂਰ ਰਹਿਣਾ, ਔਰਤ ਜਾਤੀ ਨੂੰ ਉੱਚਾ ਚੁੱਕਣ ਅਤੇ ਉਹਨਾਂ ਦੇ ਕਥਨ ਅਨੁਸਾਰ “ਸੋ ਕਿਉ ਮੰਦਾ ਆਖੀਐ ਜਿਤ ਜੰਮਿਹ ਰਾਜਾਨ” ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਗੁਰੂ ਹਨ। ਹਿੰਦੂ ਉਹਨਾਂ ਨੂੰ ਆਪਣਾ ਗੁਰੂ ਅਤੇ ਮੁਸਲਮਾਨ ਉਹਨਾਂ ਨੂੰ ਆਪਣਾ ਪੀਰ ਮੰਨਦੇ ਹਨ। ਉਹਨਾਂ ਨੇ ਕੌਡੇ ਰਾਖਸ਼, ਵਲੀ ਕੰਧਾਰੀ ਨੂੰ ਕੁਰਾਹੇ ਤੋਂ ਰਾਹੇ ਪਾਇਆ ਆਪਣੀਆਂ ਚਾਰ ਉਦਾਸੀਆਂ ਦੌਰਾਨ ਲੋਕਾਂ ਦਾ ਉਧਾਰ ਕੀਤਾ ਅਤੇ ਨਾਮ ਦਾ ਪਸਾਰਾ ਕੀਤਾ।ਉਹਨਾਂ ਨੇ ਬਾਬਰ ਦਾ ਵਿਰੋਧ ਕੀਤਾ ਸੀ ਅਤੇ ਉਸ ਦੇ ਜ਼ੁਲਮ ਖਿਲਾਫ ਆਵਾਜ਼ ਉਠਾਈ ਸੀ ਅਤੇ ਕਿਹਾ ਸੀਃ “ਏਤੀ ਮਾਰ ਪਈ ਕੁਰਲਾਨੇ ਤੈਂ ਕੀ ਦਰਦ ਨ ਆਇਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ” । ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਮੌਜੂਦ ਸਨ ।ਅਧਿਆਪਕਾਂ, ਵਿਦਿਆਰਥੀਆਂ, ਮੈਨੇਜਮੈਂਟ ਮੈਂਬਰਾਂ ਅਤੇ ਪ੍ਰਿੰਸੀਪਲ ਸਭ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ।

Post a Comment

0 Comments