ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਤੇ ਸਟਾਫ ਵਲੋਂ ਗੁਰਦਵਾਰਾ ਬਾਬਾ ਗਾਂਧਾ ਸਿੰਘ ਤੇ ਗੁ: ਬੀਬੀ ਪ੍ਰਧਾਨ ਕੌਰ ਚ ਸੰਗਤਾਂ ਵਲੋਂ ਭੇਂਟ ਮਠਿਆਈਆਂ ਝੁੱਗੀਆ ਝੋਪੜੀਆਂ ਵਿੱਚ ਵੰਡ ਕੇ ਮਨਾਈ ਦੀਵਾਲੀ।

 ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਤੇ ਸਟਾਫ ਵਲੋਂ ਗੁਰਦਵਾਰਾ ਬਾਬਾ ਗਾਂਧਾ ਸਿੰਘ ਤੇ ਗੁ: ਬੀਬੀ ਪ੍ਰਧਾਨ ਕੌਰ ਚ ਸੰਗਤਾਂ ਵਲੋਂ ਭੇਂਟ ਮਠਿਆਈਆਂ ਝੁੱਗੀਆ ਝੋਪੜੀਆਂ ਵਿੱਚ ਵੰਡ ਕੇ ਮਨਾਈ ਦੀਵਾਲੀ। 

ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ  ਸਮੇਂ ਸਮੇਂ ਤੇ ਕਰਦੇ ਨੇ ਲੋੜਬੰਦਾ ਦੀ ਮੱਦਦ


ਬਰਨਾਲਾ, 15 ,ਨਵੰਬਰ/ਕਰਨਪ੍ਰੀਤ ਕਰਨ /
ਹਮੇਸ਼ਾਂ ਦਿਲ ਚ ਗਰੀਬ ਲੋੜਬੰਦ ਲੋਕਾਂ ਲਈ ਕੁਝ ਕਰਨ ਵਾਲੇ ਤੇ ਓਹਨਾ ਨਾਲ਼ ਖੁਸੀਆ ਸਾਂਝੀਆਂ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ। ਜਿਹਨਾਂ ਵਿਚੋਂ ਸੁਰਜੀਤ ਸਿੰਘ ਠੀਕਰੀਵਾਲ ਮੈਨੇਜਰ ਗੁਰੂਦੁਆਰਾ ਬਾਬਾ ਗਾਂਧਾ ਸਿੰਘ ਵਲੋਂ ਹਮੇਸ਼ਾਂ ਲੋੜਬੰਦਾ ਦੀ ਮਦਦ ਵਾਲੇ ਕਾਰਜ ਕਰਨਾ ਇਕ ਸੁਭਾਅ ਤੇ ਦਿਲੀ ਹਮਦਰਦੀ ਹੈ । ਬਰਨਾਲਾ ਸ਼ਹਿਰ ਦੀਆ ਸਮੂਹ ਜਥੇਬੰਦੀਆਂ ਪ੍ਰਬੰਧਕ ਕਮੇਟੀਆ ਇਸੇ ਲਈ ਮੈਨੇਜਰ ਸੁਰਜੀਤ ਸਿੰਘ ਨੂੰ ਹਰ ਕਾਰਜ਼ ਵਿੱਚ ਸਤਿਕਾਰ ਦਿੰਦੀਆ ਹਨ ਕਿਉਕਿ ਉਹ ਹਮੇਸਾ ਹੀ ਲੋਕ ਭਲਾਈ ਦੇ ਕਾਰਜ ਅੱਗੇ ਹੋ ਕੇ ਕਰਦੇ ਹਨ। ਭਾਵੇ ਕਿਸੇ ਵੀ ਲੋੜਬੰਦ ਦੇ ਘਰ ਖੁਸੀ ਜਾ ਗਮੀ ਦਾ ਪ੍ਰੋਗਰਾਮ ਹੋਵੇ ਉਹ ਪਹਿਲ ਦੇ ਆਧਾਰ ਤੇ ਮਦਦ ਕਰਦੇ ਹਨ। ਨੌਜਵਾਨਾਂ ਨੂੰ ਨਾਲ਼ ਲੈਂ ਕੇ ਚਲਣ ਦਾ ਜਜ਼ਬਾ ਰੱਖਦਾ ਹਨ। 

   ਇਸੇ ਤਰ੍ਹਾਂ ਹੀ ਬੀਤੇ  ਦੀਵਾਲੀ ਵਾਲੇ ਦਿਨ ਗੁਰੂਦੁਆਰਾ ਸਾਹਿਬ ਵਿਖੇ ਜੋਂ ਸੰਗਤਾਂ ਮਠਿਆਈਆਂ ਭੇਟਾ ਕਰਦੀਆ ਹਨ। ਸਾਰੀ ਮਠਿਆਈ ਦੋਵੇਂ ਹੀ ਗੁਰੂ ਘਰ ਵਿੱਚੋਂ ਗੁ : ਬਾਬਾ ਗਾਂਧਾ ਸਿੰਘ ਜੀ ਤੇ ਗੁ: ਬੀਬੀ ਪ੍ਰਧਾਨ ਕੌਰ ਜੀ ਵਿੱਚੋ ਲੈਂ ਕੇ ਝੁੱਗੀਆ ਝੋਪੜੀਆਂ ਵਿੱਚ ਵੰਡੀਆਂ ਗਈਆਂ। ਜੇਕਰ ਸਾਰੇ ਹੀ ਗੁਰੂ ਘਰਾਂ ਵਾਲੇ ਪ੍ਰਬੰਧਕ ਮੈਨੇਜਰ ਸੁਰਜੀਤ ਸਿੰਘ ਵਾਂਗ ਗਰੀਬ ਲੋਕਾਂ ਨਾਲ ਇਸੇ ਤਰ੍ਹਾਂ ਦੀਵਾਲੀ ਮਨਾਉਣ ਤਾਂ ਸਾਰੇ ਹੀ ਲੋੜਬੰਦ ਪਰਿਵਾਰਾਂ  ਵਿੱਚ ਰੌਸ਼ਨੀ ਆ ਸਕਦੀ ਹੈ। ਇਸ ਮੋਕੇ ਝੁੱਗੀਆ ਝੋਪੜੀਆਂ ਵਾਲਿਆਂ ਨੇ ਲੱਖ ਅਸ਼ੀਸ਼ਾਂ ਦਿਨਦੁਆਂ ਧੰਨਵਾਦ ਕੀਤਾ ਇਸ ਮੌਕੇ ਗੁਰਜੰਟ ਸਿੰਘ ਸੋਨਾ ਸਰਬਜੀਤ ਸਿੰਘ ਕੁਲਦੀਪ ਸਿੰਘ ਹਰਵਿੰਦਰ ਸਿੰਘ ਗੁਰਸੇਵਕ ਸਿੰਘ ਜਗਰੂਪ ਸਿੰਘ ਆਦਿ ਹਾਜ਼ਰ ਸਨ

Post a Comment

0 Comments