“ਪੰਜਾਬ ਦਿਵਸ” ਮੌਕੇ ਏਸ਼ੀਅਨ ਖੇਡਾਂ ਦੀ ਜੇਤੂ ਮੰਜੂ ਰਾਣੀ ਨਾਲ ਸਕੂਲਾਂ ਵਿੱਚ ਵੰਡੀ ਪੰਜਾਬੀ ਸਮੱਗਰੀ

 “ਪੰਜਾਬ ਦਿਵਸ” ਮੌਕੇ ਏਸ਼ੀਅਨ ਖੇਡਾਂ ਦੀ ਜੇਤੂ ਮੰਜੂ ਰਾਣੀ ਨਾਲ ਸਕੂਲਾਂ ਵਿੱਚ ਵੰਡੀ ਪੰਜਾਬੀ ਸਮੱਗਰੀ

ਪੰਜਾਬੀ ਦੇ ਪ੍ਰਚਾਰ ਲਈ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਨਵੇ ਸਿਰਿਓਂ ਛੇੜੀ ਮੁੰਹਿਮ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਉਸ ਨੂੰ ਹਰ ਪੰਜਾਬੀ ਦੀ ਜੁਬਾਨ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ਼ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ 1 ਨਵੰਬਰ “ਪੰਜਾਬ ਦਿਵਸ” ਦੇ ਮੌਕੇ ਏਸ਼ੀਅਨ ਖੇਡਾਂ ਵਿੱਚ ਤੀਜਾ ਸਥਾਨ ਜਿੱਤ ਕੇ ਸਿਲਵਰ ਮੈਡਲ ਲੈਣ ਵਾਲੀ ਪੈਦਾਲ ਦੋੜਾਕ ਖਿਡਾਰੀ ਮੰਜੂ ਰਾਣੀ ਨਾਲ ਪਿੰਡ ਜੋੜਕੀਆਂ, ਪੇਰੋਂ, ਗੁਲਾਬਗੜ੍ਹ ਅਤੇ ਦਲੀਆਵਾਲੀ ਆਦਿ ਦੇ ਸਕੂਲਾਂ ਵਿੱਚ ਬੱਚਿਆਂ ਨੇ ਪੰਜਾਬੀ ਦੇ ਕੈਦੇ, ਪੰਜਾਬੀ ਭਾਸ਼ਾ ਵਿੱਚ ਸਾਹਿਤ, ਸਿਹਤ ਪੜ੍ਹਣਯੋਗ ਸਮੱਗਰੀ ਅਤੇ ਲਿਆਕਤ ਦੇਣ ਵਾਲਾ ਉਸਾਰੂ ਸਾਹਿਤ ਵੰਡਿਆ।  ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਦੇ ਇਸ ਵੱਡਮੁੱਲੇ ਯਤਨ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਕਾਰਨ ਹੀ ਅੱਜ ਦੇ ਦਿਨ ਕਰੀਬ 58 ਸਾਲ ਪਹਿਲਾਂ ਪੰਜਾਬ ਸੂਬਾ ਵੱਖਰੇ ਤੌਰ ਤੇ ਮਿਲਿਆ ਸੀ।  ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬੀ ਅੱਜ ਦੁਨੀਆਂ ਭਰ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਹਨ।  ਪਰ ਪੰਜਾਬ ਦੀਆਂ ਧੂਮਾਂ ਹਰ ਥਾਂ ਹਨ।  ਪੰਜਾਬੀ ਭਾਸ਼ਾ ਅਤੇ ਬੋਲੀ ਕਾਰਨ ਹਰ ਖੇਡ, ਪੜ੍ਹਾਈ, ਫਿਲਮਾਂ, ਸੱਭਿਆਚਾਰ, ਖੇਡਾਂ ਅਤੇ ਖੋਜਾਂ ਕਰਨ ਵਿੱਚ ਪੰਜਾਬੀਆਂ ਦਾ ਵੱਖਰਾ ਸਥਾਨ ਹੈ।  ਉਨ੍ਹਾਂ ਨੇ ਸਮੂਹ ਪੰਜਾਬੀਆਂ ਅਤੇ ਸਮੂਹ ਪ੍ਰਬੰਧਕਾਂ ਨੂੰ ਪੰਜਾਬ ਜਿੱਤ ਦੀ ਵਧਾਈ ਦਿੱਤੀ।  

               ਦੌੜਾਕ ਖਿਡਾਰੀ ਮੰਜੂ ਰਾਣੀ ਨੇ ਕਿਹਾ ਕਿ ਉਹ ਹੁਣੇ-ਹੁਣੇ ਚੀਨ ਵਿਖੇ ਹੋਈਆਂ ਖੇਡਾਂ ਵਿੱਚੋਂ ਚਾਂਦੀ ਤਗਮਾ ਜਿੱਤ ਕੇ ਆਈ ਹੈ।  ਜਿੱਥੇ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਸਮੂਲੀਅਤ ਕੀਤੀ ਸੀ।  ਪਰ ਮੈਂ ਜਦ ਉੱਥੇ ਪੰਜਾਬੀ ਬੋਲਦੀ ਅਤੇ ਆਪਣਾ ਨਾਮ ਪੰਜਾਬੀ ਵਜੋਂ ਦਾਖਲ ਕਰਵਾਇਆ ਤਾਂ ਦੁਨੀਆਂ ਭਰ ਦੇ ਵੱਸਦੇ ਪੰਜਾਬੀਆਂ ਨੇ ਉਸ ਨੂੰ ਬਹੁਤ ਮਾਣ-ਸਨਮਾਨ ਦਿੱਤਾ।  ਉਸ ਦੀ ਖੇਡ ਪ੍ਰਾਪਤੀ ਤੇ ਮੈਡਲਾਂ ਨਾਲੋਂ ਵੱਡੇ ਵਧਾਈਆਂ ਅਤੇ ਸਾਬਾਸ਼ ਭਰੇ ਸੰਦੇਸ਼ ਦਿੱਤੇ ਗਏ।  ਜਿਸ ਦੇ ਬਲਬੂਤੇ ਉਹ ਹੁਣ ਓਲੰਪਿਕ ਖੇਡਾਂ ਦਾ ਸੁਪਨਾ ਸਜੋ ਕੇ ਡਟੀ ਹੋਈ ਹੈ।  ਉਸ ਨੇ ਹਰਪ੍ਰੀਤ ਬਹਿਣੀਵਾਲ ਦੇ ਉੱਦਮਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਹ ਵੱਖਰਾ ਅਤੇ ਮਾਂ ਬੋਲੀ ਨੂੰ ਮਾਣ-ਸਨਮਾਨ ਦੇਣ ਵਾਲਾ ਯਤਨ ਸਾਡੇ ਭਵਿੱਖ ਦੀ ਤਰਜਮਾਨੀ ਕਰਦਾ ਹੈ।  ਪੰਜਾਬੀ ਬੋਲੀ ਪਹਿਲਾਂ ਤੋਂ ਅਮੀਰ ਹੈ।  ਪਰ ਹਰਪ੍ਰੀਤ ਦੇ ਯਤਨਾਂ ਨਾਲ ਉਹ ਸੁੰਘੜਨ ਦੀ ਬਜਾਏ ਹੋਰ ਵਧ ਫੁੱਲ ਰਹੀ ਹੈ।  ਪੰਜਾਬੀ ਜੁਬਾਨ ਨੇ ਹਰ ਕਿਤੇ ਆਪਣਾ ਘੇਰਾ ਵਧਾਇਆ, ਜੋ ਸਾਡੇ ਲਈ ਫਖਰ ਅਤੇ ਗਰਵ ਵਾਲੀ ਗੱਲ ਹੈ।

Post a Comment

0 Comments