ਪ੍ਰਧਾਨ ਮੰਤਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ‘ਵੀਰਾਂ ਨੂੰ ਪ੍ਰਣਾਮ’ ਪ੍ਰੋਗਰਾਮ ਦਾ ਆਯੋਜਨ

 ਪ੍ਰਧਾਨ ਮੰਤਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ‘ਵੀਰਾਂ ਨੂੰ ਪ੍ਰਣਾਮ’ ਪ੍ਰੋਗਰਾਮ ਦਾ ਆਯੋਜਨ


ਮਾਨਸਾ, 01 ਨਵੰਬਰ: ਗੁਰਜੰਟ ਸਿੰਘ ਸ਼ੀਂਹ 

ਪ੍ਰਧਾਨ ਮੰਤਰੀ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਖੇ ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ‘ਵੀਰਾਂ ਨੂੰ ਪ੍ਰਣਾਮ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ ਗਿਆ।

ਪ੍ਰਿੰਸੀਪਲ ਸ੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਤੋਂ ’ਅੰਮ੍ਰਿਤ ਕਲਸ਼ ਯਾਤਰਾ’ ਕੱਢੀ ਗਈ, ਜਿਸ ਰਾਹੀਂ ਵਿਦਿਆਲਿਆ ਵਿੱਚੋਂ ਮਿੱਟੀ ਦਾ ਇੱਕ ਕਲਸ਼ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੂੰ ਸੌਂਪਿਆ ਗਿਆ।

ਇਸ ਮੌਕੇ ਦਫ਼ਤਰ ਮੁਖੀ ਐਸ.ਐਸ.ਮਹਿਤਾ, ਭੂਗੋਲ ਬੁਲਾਰੇ ਓਮ ਪ੍ਰਕਾਸ਼ ਗੋਦਾਰਾ ਸਮੇਤ ਸਕੂਲ ਦੀਆਂ ਵਿਦਿਆਰਥਣਾਂ ਸਿਮਰਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Post a Comment

0 Comments