ਮਾਨਸਾ ਸ਼ਹਿਰ ਦੀ ਸੀਵਰੇਜ਼ ਸਿਸਟਮ ਦੀ ਬਦ ਤੋਂ ਬਦਤਰ ਹੋਈ ਹਾਲਤ ਦਾ ਹੱਲ ਕਰਵਾਉਣ ਲਈ ਕਾਂਗਰਸ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

 ਮਾਨਸਾ ਸ਼ਹਿਰ ਦੀ ਸੀਵਰੇਜ਼ ਸਿਸਟਮ ਦੀ ਬਦ ਤੋਂ ਬਦਤਰ ਹੋਈ ਹਾਲਤ ਦਾ ਹੱਲ ਕਰਵਾਉਣ ਲਈ ਕਾਂਗਰਸ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ  


ਮਾਨਸਾ 22 ਨਵੰਬਰ ਗੁਰਜੰਟ ਸਿੰਘ ਬਾਜੇਵਾਲੀਆ
 

ਮਾਨਸਾ ਸ਼ਹਿਰ ਦੀ ਸੀਵਰੇਜ਼ ਸਿਸਟਮ ਦੀ ਬਦ ਤੋਂ ਬਦਤਰ ਹੋਈ ਹਾਲਤ ਦਾ ਹੱਲ ਕਰਵਾਉਣ ਲਈ ਕਾਂਗਰਸ ਪਾਰਟੀ ਵੱਲੋਂ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। 

ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਸ਼ਹਿਰ ਦੀ ਸੀਵਰੇਜ਼ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ। ਜਿਲਾ ਪ੍ਰਧਾਨ ਮਾਈਕਲ ਗਾਗੋਵਾਲ ਨੇ ਕਿਹਾ ਕਿ ਸੀਵਰੇਜ਼ ਬੰਦ ਕਾਰਨ ਪੂਰੇ ਸ਼ਹਿਰ ਵਿਚ ਸੀਵਰੇਜ਼ ਦਾ ਪਾਣੀ ਸ਼ੜਕਾਂ ਅਤੇ ਗਲ਼ੀਆਂ ਵਿਚ ਭਰ ਗਿਆ ਹੈ ਜਿਸ ਨਾਲ ਸ਼ਹਿਰ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸ਼ਹਿਰ ਅੰਦਰ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲ ਚੁੱਕੀ ਹੈ ਅਤੇ ਸ਼ਹਿਰ ਦੇ ਹਰ ਵਾਰਡ ਵਿਚ ਡੇਂਗੂ ਦੇ ਮਰੀਜ ਪਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿਚ ਫੌਗਿੰਗ ਕਰਵਾਈ ਜਾਵੇ। ਉਹਨਾਂ ਕਿਹਾ ਕਿ ਜੇਕਰ ਸ਼ਹਿਰ ਦੀਆਂ ੳਕਤ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਵਫਦ ਨੇ ਸ਼ਹਿਰ ਦੀ ਸੀਵਰੇਜ਼ ਅਤੇ ਡੇਂਗੂ ਦੀ ਰੋਕਥਾਮ ਲੲੀ ਸੁਝਾਅ ਦਿੱਤੇ ਗਏ। ਵਫਦ ਵਿਚ ਐਮ ਸੀ ਨੇਮ ਚੰਦ ਚੌਧਰੀ, ਸਤੀਸ਼ ਮਹਿਤਾ, ਪਵਨ ਕੁਮਾਰ ਐਮ ਸੀ, ਅੰਮ੍ਰਿਤਪਾਲ ਗੋਗਾ, ਸੰਦੀਪ ਸ਼ਰਮਾ, ਹੰਸਾ ਸਿੰਘ ਕਾਲਾ ਭਗਵਾਨ, ਅੰਮ੍ਰਿਤਪਾਲ ਸਿੰਘ ਕੂਕਾ, ਐਡਵੋਕੇਟ ਬਲਕਰਨ ਸਿੰਘ ਬੱਲੀ , ਐਡਵੋਕੇਟ ਲੱਖਣਪਾਲ , ਕਮਲ ਚੂਨੀਆਂ ਭੀਮ ਸਿੰਘ ਸੁਖਦਰਸ਼ਨ ਖਾਰਾ ਆਦਿ ਹਾਜਰ ਸਨ ।

Post a Comment

0 Comments