ਟਰਾਈਡੈਂਟ ਗਰੁੱਪ ਧੌਲਾ ਦੇ ਯੂਟੀਲਿਟੀ ਡਿਪਾਰਟਮੈਂਟ ਵਲੋਂ ਚਾਹ,ਬਿਸਕੁੱਟ ਅਤੇ ਮੱਠੀਆ ਦਾ ਲੰਗਰ ਲਗਾਇਆ

 ਟਰਾਈਡੈਂਟ ਗਰੁੱਪ ਧੌਲਾ ਦੇ ਯੂਟੀਲਿਟੀ ਡਿਪਾਰਟਮੈਂਟ ਵਲੋਂ ਚਾਹ,ਬਿਸਕੁੱਟ ਅਤੇ ਮੱਠੀਆ ਦਾ ਲੰਗਰ ਲਗਾਇਆ


ਬਰਨਾਲਾ,26 ਨਵੰਬਰ/ ਕਰਨਪ੍ਰੀਤ ਕਰਨ.            -ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਿਭਾਈ ਲੰਗਰ ਦੀ ਸੇਵਾ* ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਟਰਾਈਡੈਂਟ ਗਰੁੱਪ ਧੌਲਾ ਦੇ ਯੂਟੀਲਿਟੀ ਡਿਪਾਰਟਮੈਂਟ ਦੇ ਬਿਜਲੀ ਕਰਮਚਾਰੀਆਂ ਵੱਲੋ ਵੱਲੋ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋ ਦਸਵੰਧ ਕੱਢ ਕੇ ਸਥਾਨਕ ਦਾਨਾਮੰਡੀ ਬਰਨਾਲਾ ਵਿਖੇ ਚਾਹ,ਬਿਸਕੁੱਟ ਅਤੇ ਮੱਠੀਆ ਦਾ ਲੰਗਰ ਲਗਾਇਆ ਗਿਆ, ਇਸ ਲੰਗਰ ਦੀ ਅਗਵਾਈ ਕਰਦਿਆ ਸ੍ਰੀ ਜਗਦੇਵ ਸਿੰਘ ਅਤੇ ਸ੍ਰੀ ਰੂਪ ਸਿੰਘ ਨੇ ਕਿਹਾ ਕਿ  ਬਾਬਾ ਨਾਨਕ ਦੇਵ ਜੀ ਵੱਲੋ ਸ਼ੁਰੂ ਕੀਤਾ 20 ਰੁਪਏ ਦਾ ਲੰਗਰ ਅੱਜ ਵੀ ਹਰ ਥਾਂ ਤੇ ਚੱਲਦਾ ਹੈ ਅਤੇ ਇਸ ਲੰਗਰ ਦੀ ਪ੍ਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ,ਅਤੇ ਸਦਾ ਹੀ ਚੱਲਦੀ ਰਹੇਗੀ । ਇਹਨਾਂ ਮੁਲਾਜਮਾ ਵੱਲੋ ਹਰ ਵਾਰ ਇਸੇ ਸਥਾਨ ਤੇ ਲੰਗਰ ਲਗਾਇਆ ਜਾਂਦਾ ਹੈ ਅਤੇ ਗੁਰਪੁਰਬ ਤੋਂ ਇਲਾਵਾ ਛੋਟੇ ਸਾਹਿਬ ਜਾਂਦਿਆਂ ਦੀ ਸ਼ਹਾਦਤ ਦੇ ਦਿਨਾਂ ਸਮੇ ਵੀ ਉਹਨਾਂ ਨੂੰ ਸਮਰਪਿਤ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ । ਇਹਨਾਂ ਮੁਲਾਜਮਾ ਦਾ ਕਹਿਣਾ ਸੀ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਪਦਮ ਸ੍ਰੀ ਰਾਜਿੰਦਰ ਗੁਪਤਾ ਜੀ ਵੱਲੋ ਅਕਸਰ ਹੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਰਾਜਿੰਦਰ ਗੁਪਤਾ ਜੀ ਵੱਲੋ ਵੀ ਅਕਸਰ ਹੀ ਲੋੜਵੰਦਾ ਦੀ ਮਦਦ ਕੀਤੀ ਜਾਂਦੀ ਹੈ, ਉਹਨਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕਿ ਹੀ ਅਸੀਂ ਕਾਫੀ ਸਮੇਂ ਤੋਂ ਲੰਗਰ ਦੀ ਸੇਵਾ ਨਿਭਾਅ ਰਹੇ ਹਾਂ ।ਇਸ ਲੰਗਰ ਦੀ ਸੇਵਾ ਸ੍ਰੀ ਸਤਿਗੁਰ ਸਿੰਘ,ਮੋਹਿਤ,ਹਰਦੀਪ ਸਿੰਘ,ਕੁਲਵਿੰਦਰ ਸਿੰਘ,ਜਗਸੀਰ ਸਿੰਘ,ਪ੍ਰਗਟ ਸਿੰਘ ਅਤੇ ਨਿੱਕਾ ਸਿੰਘ ਵੱਲੋ ਬਾਖੂਬੀ ਨਿਭਾਈ ਗਈ।

Post a Comment

0 Comments