ਮਾਨਸਾ ਦਾ ਰਮਨਦੀਪ ਸਿੰਘ ਬਣਿਆ ਭਾਰਤੀ ਫੌਜ ਦਾ ਅਫਸਰ

 ਮਾਨਸਾ ਦਾ ਰਮਨਦੀਪ ਸਿੰਘ ਬਣਿਆ ਭਾਰਤੀ ਫੌਜ ਦਾ ਅਫਸਰ

ਨੌਜਵਾਨ ਨੇ ਚਮਕਾਇਆ ਮਾਨਸਾ ਦਾ ਨਾਮ ਬਣਿਆ ਲੈਫਟੀਨੈਂਟ


ਗੁਰਜੰਟ ਸਿੰਘ ਬਾਜੇਵਾਲੀਆ                             ਮਾਨਸਾ 26 ਨਵੰਬਰ ਸੁਪਨੇ ਸਾਕਾਰ  ਹੁੰਦੇ ਨੇ , ਬਸ ਸ਼ਰਤ ਇਹ ਹੈ ਕਿ ਇੰਨਸਾਨ ਅਟੱਲ ਅਤੇ ਦਿਲ ਦਾ ਸੱਚਾ ਹੋਣਾ ਚਾਹੀਦਾ ਭਾਰਤੀ ਸੈਨਾ ਵਿੱਚ ਬਤੌਰ ਪੈਰਾ ਕਮਾਡੋਂ ਸੇਵਾ ਨਿਭਾਉਣ ਤੋਂ ਬਾਅਦ ਰਮਨਦੀਪ  ਸਿੰਘ ਨੇ ਕੀਤਾ UPSC ਕਲੀਅਰ ਅਤੇ ਭਾਰਤੀ ਸੈਨਾ ਵਿੱਚ 25 ਨਵੰਬਰ 2023 ਨੂੰ ਇੰਡੀਅਨ ਮਿਲਿਟਰੀ ਅਕਾਦਮੀ ਦੇਹਰਾਦੂਨ ਤੋਂ ਲੈਫਟੀਨੈਂਟ ਬਣਿਆ। 

ਰਮਨਦੀਪ ਸਿੰਘ ਮਾਨਸਾ ਸ਼ਹਿਰ ਦੇ ਵਸਨੀਕ ਹਨ, ਜਿਹਨਾਂ ਨੇ  ਆਪਣੀ ਮੂਢਲੀ ਸਿਖਿਆ ਢੱਲ ਮਾਡਲ ਮਿਡਲ ਸਕੂਲ,  ਮਾਈ ਨਿਕੋ ਦੇਵੀ ਮਾਡਲ ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਨੇਹਿਰੂ ਮੇਮੋਰੀਅਲ ਕਾਲਜ ਮਾਨਸਾ ਤੋਂ ਹਾਸਿਲ ਕੀਤੀ ਅਤੇ ਖੇਡਾਂ ਵਿੱਚ ਵੀ ਆਪਣੀ ਮਾਨਸਾ ਜਿਲੇ ਨੂੰ ਪੰਜਾਬ ਸਟੇਟ ਪੱਧਰ ਤੇ Represent ਕਰ ਚੁੱਕੇ ਹਨ। ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ  ਰੱਖੀ ਅਤੇ ਬੀ.ਏ, ਐਮ.ਏ ਰਾਜਨੀਤੀ ਸ਼ਾਸਤਰ ਅਤੇ ਐ.ਏ ਮਾਸ ਕੋਮਿਊਨੀਕੇਸ਼ਨ ਅਤੇ ਜਰਨਾਲਿਜਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ

ਨਾਲ ਗਲਬਾਤ ਕਰਦਿਆ ਲੈਫਟੀਨੈਂਟ ਰਮਨਦੀਪ ਨੇ ਦੱਸਿਆ ਕਿ ਇਹਨਾ ਦੇ ਪਿਤਾ ਦਵਿੰਦਰ ਸਿੰਘ ਵੀ ਇੱਕ ਰਿਟਾਇਡ ਸੈਨਿਕ ਹਨ ਜਿਹਨਾਂ  ਦਾ ਸੁਪਨਾ ਸੀ ਕਿ ਇਹਨਾ ਦਾ ਪੁੱਤਰ ਸੈਨਾ ਵਿੱਚ ਅਫਸਰ  ਬਣੇ ਆਪਣੇ ਮਾਪਿਆ ਦਾ ਸੂਪਨਾ ਪੂਰਾ ਕਰਨ ਲਈ ਲੈਫਟੀਨੈਂਟ ਰਮਨਦੀਪ ਸਿੰਘ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਆਪਣੇ ਵਿੱਚ ਨੂੰ ਹਾਸਿਲ ਕੀਤਾ

ਰਮਨਦੀਪ ਸਿੰਘ ਦਾ ਪਿਛੋਕੜ ਬਠਿੰਡਾ ਜਿਲ੍ਹੇ ਦੇ ਪਿੰਡ ਰਾਜਗੜ੍ਹ ਕੁੱਬੇ ਤੋਂ ਹੈ। ਆਪਣੀ ਕਾਮਯਾਬੀ ਦਾ ਸਿਹਰਾ  ਇਹਨਾ ਆਪਣੀ ਵੱਡੀ ਭੈਣ ਨਵਦੀਪ ਕੌਰ, ਆਪਣੇ ਪਰਿਵਾਰ ਦੋਸਤਾ ਅਧਿਆਪਕ ਰਿਸ਼ਤੇਦਾਰ ਅਤੇ ਆਪਣੇ ਸੈਨਿਕ ਸਾਥੀਆਂ ਨੂੰ ਦਿੱਤਾ ਜਿਹਨਾ ਨੇ ਸਮੇਂ ਸਮੇਂ ਤੇ ਜਾਣੇ  ਅਤੇ ਅਣਜਾਣ ਤਰੀਕਿਆਂ ਨਾਲ ਇਹਨਾ ਨੂੰ ਆਪਣੇ ਮਕਸਦ ਨੂੰ ਹਾਂਸਿਲ ਕਰਨ ਲਈ ਪ੍ਰੇਰਿਤ ਕੀਤਾ

ਰਮਨਦੀਪ ਨੇ ਆਪਣੀ ਯੂਵਾਂ ਪੀੜੀ ਨੂੰ ਪ੍ਰੇਰਿਤ ਕਰਨ ਲਈ ਕਿਹਾ ਕਿ ਸਭ ਤੋਂ ਪਹਿਲਾ ਸਾਨੂੰ ਆਪਣੇ ਟੀਚੇ ਸੈਂਟ ਕਰਨੇ ਚਾਹੀਦੇ ਹਨ ਫਿਰ ਉਹਨਾ ਨੂੰ ਹਾਸਿਲ ਕਰਨ ਲਈ ਇੱਕ ਪਲਾਨ ਬਣਾਉਣਾ ਚਾਹੀਦਾ ਹੈ ਅਤੇ ਫਿਰ ਇਹਨਾਂ ਪਲਾਨ ਦੇ ਹਿਸਾਬ ਨਾਲ ਐਕਸ਼ਨ ਕਰਨਾ ਚਾਹੀਦਾ ਹੈ ਸਾਡਾ ਮਜ਼ਬੂਤ ਇਰਾਦਾ ਸਥਿਰਤਾ ਅਤੇ ਵਿਅਕਤੀਤਵ  ਸਾਨੂੰ ਹਮੇਸ਼ਾ ਹੋਸਲੇਂ ਵਿੱਚ ਰੱਖਦਾ ਹੈ ਰਸਤੇ  ਵਿੱਚ ਬਹੁਤ ਔਕੜਾਂ ਆਉਣਗੀਆਂ, ਬਹੁਤ ਲੋਕ ਰਾਹ  ਵਿੱਚ ਖੜੇ ਮਿਲਣਗੇ, ਇਹ ਸਭ ਪਰਮਾਤਮਾ ਦੀ ਸਾਜਿਸ ਹੁੰਦੀ ਹੈ ਸਾਡੇ ਆਪਣੇ ਇਰਾਦੇ ਪ੍ਰਤੀ ਸ਼ਹਿਣਸੀਲਤਾ ਅਤੇ ਗਲਨ ਪਰਖਣ ਲਈ। ਸਾਨੂੰ ਇਹਨਾ ਸਭ ਤੋਂ ਉਪਰ ਉਠ ਕੇ ਆਪਣੇ ਮਕਸੱਦ ਤੇ ਨਿਗਾ ਰੱਖਣੀ ਚਾਹੀਦੀ ਹੈ ਸਾਨੂੰ ਹਰ ਦਿਨ ਆਪਣੇ ਆਪ ਨੂੰ ਨਿਖਾਰਨਾ ਚਾਹੀਦਾ ਹੈ ਆਖੀਰ ਵਿੱਚ ਉਹਨਾਂ ਹਰਦੀਪ ਗਰੇਵਾਲ ਦੇ ਗਾਣੇ ਦੀਆਂ ਸਤਰਾ ਦੋਹਰਾਈਆਂ ਜਿਹਨਾ ਰਮਨਦੀਪ ਨੂੰ ਮੋਟੀਵੇਣ ਰੱਖਿਆ ਬੜ੍ਰਾ ਜੋਰ ਲੋਕਾਂ ਨੇ ਲਾਉਣਾ ਏ ਤੁਹਾਨੂੰ ਖੁੱਡੇ ਲਾਉਣ ਲਈ ਹਿੰਮਤ ਨਾ ਛਡਿਆਂ ਆਪਣੀ ਜਗਾਹ੍ਹ ਤੇ ਖੜੇ ਰਿਹੋ। ਇੱਕ ਖੁੱਦ ਤੇ ਰੱਖ ਵਿਸ਼ਵਾਸ਼ ਤੇ ਦੂਜਾ ਰੱਬ ਨੂੰ ਭੁੱਲਿਆ ਨਾ, ਜੋ ਖੂਦ ਨਾਲ ਕੀਤਾ ਵਾਅਦਾ ਉਸ ਤੇ ਖੜੇ ਰਿਹੋ। ਪੈਦਾਂ ਆਪਣੇ  ਮੁਕੱਦਰਾਂ ਨਾਲ ਭਾੜਨ ਸੋਖੀਆਂ ਨਹੀ ਪਾਉਣੀਆਂ ਬੁਲੰਦੀਆਂ.।।

Post a Comment

0 Comments