ਐਸ ਬੀ ਐਸ ਸਕੂਲ ‘ਚ ਬੱਚਿਆਂ ਨੂੰ ਸਬਜੀਆਂ ਸੰਬੰਧੀ ਗਤੀਵਿਧੀ ਕਰਵਾਈ ਗਈ।

 ਐਸ ਬੀ ਐਸ ਸਕੂਲ ‘ਚ ਬੱਚਿਆਂ ਨੂੰ ਸਬਜੀਆਂ ਸੰਬੰਧੀ ਗਤੀਵਿਧੀ ਕਰਵਾਈ ਗਈ।


ਬਰਨਾਲਾ,18,ਨਵੰਬਰ/ਕਰਨਪ੍ਰੀਤ ਕਰਨ /-ਸਬਜੀਆਂ ਜੋ ਪ੍ਰੋਟੀਨ ਵਿਟਾਮਿਨ ਦਾ ਖਜ਼ਾਨਾ ਹੁੰਦੀਆਂ ਹਨ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹਾਈ ਹੁੰਦੀਆਂ ਹਨ। ਇਸ ਲਈ ਸਾਨੂੰ ਤਾਜਾ ਸਬਜੀਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸੇ ਲਈ ਸਬਜੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਲਈ ਐਸ ਬੀ ਐਸ ਪਬਲਿਕ ਸਕੂਲ, ਸੁਰਜੀਤਪੁਰਾ ਵਿਖੇ ਅਧਿਆਪਕਾ ਹਰਵਿੰਦਰਜੀਤ ਕੌਰ ਵੱਲੋ ਜੂਨੀਅਰ ਕੇਜੀ ਕਲਾਸ ਦੇ ਬੱਚਿਆਂ ਦੀ ਗਤੀਵਿਧੀ ਕਰਵਾਈ ਜਿਸ ਵਿੱਚ ਬੱਚਿਆਂ ਨੂੰ ਸਬਜੀਆਂ ਦੇ ਨਾਮ, ਰੰਗ ਅਤੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕ ਨੇ ਬੱਚਿਆਂ ਨੂੰ ਵੱਖ-ਵੱਖ ਮੌਸਮੀ ਸਬਜੀਆਂ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਕੁਝ ਸਬਜੀਆਂ ਜਿਵੇ ਮੂਲੀ, ਸਲਗਮ, ਗਾਜਰ, ਆਲੂ ਆਦਿ ਧਰਤੀ ਹੇਠਾ ਜੜ੍ਹ ਦੇ ਰੂਪ ਵਿੱਚ ਲੱਗਦੀਆਂ ਹਨ, ਕੱਦੂ, ਪੇਠਾ, ਤੋਰੀ ਆਦਿ ਵੇਲ ਉੱਪਰ ਲੱਗਦੇ ਹਨ, ਪਾਲਕ ਧਨੀਆਂ ਆਦਿ ਸਬਜੀਆਂ ਸਾਨੂੰ ਪੱਤਿਆਂ ਦੇ ਰੂਪ ਵਿੱਚ ਅਤੇ ਗੋਭੀ, ਭਿੰਡੀ, ਮਿਰਚ, ਟਮਾਟਰ ਅਦਿ ਛੋਟੇ ਬੂਟੇ ਉੱਪਰ ਲੱਗਦੇ ਹਨ। ਉਨ੍ਹਾਂ ਨੇ ਪੇਪਰ ਦੀ ਮੱਦਦ ਅਤੇ ਅਸਲੀ ਸਬਜੀਆਂ ਰਾਹੀ ਬੱਚਿਆਂ ਨੂੰ ਸਬਜੀਆਂ ਵਿੱਚ ਮੌਜੂਦ ਵਿਟਾਮਿਨ, ਪ੍ਰੋਟੀਨ ਤੇ ਕਾਰਬੋਹਾਈਡ੍ਰੇਟਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਦਾ ਰੁਝਾਨ ਫਾਸਟ ਫੂਡ ਵੱਲ ਜਿਆਦਾ ਹੋ ਰਿਹਾ ਜਿਸ ਨਾਲ ਮੋਟਾਪਾ, ਪੇਟ ਦੀਆਂ ਬਿਮਾਰੀਆਂ ਆਦਿ ਤੇਜੀ ਨਾਲ ਵੱਧ ਰਹੀਆਂ ਹਨ। ਇਸ ਲਈ ਸਾਨੂੰ ਫਾਸਟ ਫੂਡ ਤੋ ਪਰਹੇਜ਼ ਕਰਕੇ ਤਾਜ਼ੀਆਂ ਸਬਜੀਆਂ ਅਤੇ ਫਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨਾਲ ਅਸੀ ਆਪਣਾ ਸਵੱਸਥ ਜੀਵਨ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇੱਕ ਨਰੋਆ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਬੱਚਿਆਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੈ ਇਸ ਲਈ ਸਕੂਲ ਵੱਲੋ ਬੱਚਿਆਂ ਦੀਆਂ ਅਜਿਹੀਆਂ ਗਤੀਵਿਧੀਆਂ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆ ਹਨ।

Post a Comment

0 Comments