ਜੀ ਹੋਲੀ ਹਾਰਟ ਸਕੂਲ ਮਹਿਲ ਕਲਾਂ ਵਿੱਚ ਖੁਸ਼ੀਆਂ ਦੀ ਦੀਵਾਲੀ ਸੰਸਥਾ ਵਲੋਂ ਮਨਾਈ ਗਈ

 ਜੀ ਹੋਲੀ ਹਾਰਟ ਸਕੂਲ ਮਹਿਲ ਕਲਾਂ ਵਿੱਚ ਖੁਸ਼ੀਆਂ ਦੀ ਦੀਵਾਲੀ ਸੰਸਥਾ ਵਲੋਂ ਮਨਾਈ ਗਈ


ਬਰਨਾਲਾ,10,ਨਵੰਬਰ/ਕਰਨਪ੍ਰੀਤ ਕਰਨ 

-ਹੋਲੀ ਹਾਰਟ ਸੰਸਥਾ ਸਕੂਲ ਨਾਲ ਜੁੜੇ ਹਰ ਵਿਅਕਤੀ ਦੇ ਮਾਨ ਸਨਮਾਨ ਦਾ ਪੂਰਾ ਖਿਆਲ ਰੱਖਦੀ ਹੈ ਕਿਓਂ ਕੇ ਉਸ ਨਾਲ ਜੁੜਿਆ ਹਰ ਵਿਅਕਤੀ ਸੰਸਥਾ ਦਾ ਪਰਿਵਾਰਿਕ ਮੇਮ੍ਬਰ ਹੈ ਇਸ ਤਹਿਤ ਜੀ ਹੋਲੀ ਹਾਰਟ ਸਕੂਲ ਮਹਿਲ ਕਲਾਂ ਵਿੱਚ ਖੁਸ਼ੀਆਂ ਦੀ ਦੀਵਾਲੀ ਮਨਾਈ ਗਈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਦੇ ਐੱਮ ਦੀ ਸ਼੍ਰੀ ਸੁਸ਼ੀਲ ਗੋਇਲ ਨੇ ਮੀਡਿਆ ਦੀ ਹਾਜਰੀ ਚ ਗੱਲ ਕਰਦਿਆਂ ਕਿਹਾ ਕਿ ਜਿਸ ਦਾ ਮੁੱਖ ਉਦੇਸ਼ ਸਾਰਿਆਂ ਨਾਲ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਸਨ। ਇਸ ਵਿੱਚ ਵਿਦਿਆਰਥੀਆਂ ਨੇ ਆਲ਼ੇ ਦੁਆਲ਼ੇ ਦੇ ਪਿੰਡਾਂ ਦੇ ਜੀ ਹੋਲੀ ਹਾਰਟ ਸਕੂਲ ਮਹਿਲ ਕਲਾਂ ਵਿੱਚ  ਨੂੰ ਜ਼ਰੂਰੀ ਵਸਤੂਆਂ ਭੇਟ ਕਰਕੇ ਉਹਨਾਂ ਨਾਲ਼ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸਕੂਲ ਵਿੱਚ ਸਵੇਰ ਦੀ ਸਭਾ ਦਾ ਆਯੋਜਨ ਵੀ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਦੀਵਾਲੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਰਿਹਾ। ਵਿਦਿਆਰਥੀਆਂ ਦੁਆਰਾ ਰੈਲੀ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਦੁਆਰਾ ਉਹਨਾਂ ਨੇ ਆਲ਼ੇ ਦੁਆਲ਼ੇ ਦੇ ਪਿੰਡਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗਰੂਕ ਕੀਤਾ। ਸਕੂਲ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨਾ ਸਾਡਾ ਮੁੱਖ ਉਦੇਸ਼ ਹੈ ਜਿਸ ਨਾਲ ਹੀ ਅਸੀਂ ਇੱਕ ਸਕਾਰਾਤਮਕ ਸਮਾਜ ਬਣਾ ਸਕਦੇ ਹਾਂ।

Post a Comment

0 Comments