ਬਰਨਾਲਾ ਤੋਂ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਕਪਾਲ ਮੋਚਨ ਤੀਰਥ ਸੇਵਾ ਦੇ ਪਾਏ ਪੂਰਨਿਆਂ ਤੇ ਪਹਿਰਾ ਦੇ ਰਿਹਾ ਉਹਨਾਂ ਦਾ ਰਾਜਨੀਤਕ ਵਾਰਿਸ ਸਪੁੱਤਰ ਕੁਲਵੰਤ ਕੀਤੂ

 ਬਰਨਾਲਾ ਤੋਂ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਕਪਾਲ ਮੋਚਨ ਤੀਰਥ ਸੇਵਾ ਦੇ ਪਾਏ ਪੂਰਨਿਆਂ ਤੇ ਪਹਿਰਾ ਦੇ ਰਿਹਾ ਉਹਨਾਂ ਦਾ  ਰਾਜਨੀਤਕ ਵਾਰਿਸ ਸਪੁੱਤਰ ਕੁਲਵੰਤ ਕੀਤੂ 

ਪੰਜਾਬ ਸਰਕਾਰ ਵਲੋਂ ਤੀਰਥ ਯਾਤਰਾ ਕਰਵਾਉਣ ਪ੍ਰੋਗਰਾਮ ਮਲਕੀਤ ਸਿੰਘ ਕੀਤੂ ਦੀ ਕਾਪੀ,ਕੀਤੂ ਦੀ ਚਲਾਈ ਆਟਾ ਸਕੀਮ ਨੂੰ ਕੇਂਦਰੀ ਤੇ ਪੰਜਾਬ ਸਰਕਾਰ ਨੇ ਵੀ ਅਪਣਾਇਆ 

 


ਬਰਨਾਲਾ,27,ਨਵੰਬਰ /ਕਰਨਪ੍ਰੀਤ ਕਰਨ              -ਪਿਛਲੇ 30 ਸਾਲਾਂ ਤੋਂ ਕਪਾਲ ਮੋਚਨ ਤੀਰਥ,ਬਿਲਾਸਪੁਰ, ਜਿਲਾ ਯਮੁਨਾਨਗਰ (ਹਰਿਆਣਾ) ਵਿਖੇ ਬਰਨਾਲਾ ਦੀ ਸੰਗਤ ਦੇ ਤੀਰਥ ਸੁਪਨਿਆਂ ਨੂੰ ਸਾਕਾਰ ਕਰਦੇ ਰਹੇ ਬਰਨਾਲਾ ਤੋਂ ਮਰਹੂਮ ਵਿਧਾਇਕ ਰਹੇ ਮਲਕੀਤ ਸਿੰਘ ਕੀਤੂ ਦੀ ਸਮਾਜਿਕ ਸੇਵਾ ਕਦੇ ਨਹੀਂ ਭੁਲਾਈ ਜਾ ਸਕਦੀ ! ਮਲਕੀਤ ਕੀਤੂ ਦੇ ਪਾਏ ਪੂਰਨਿਆਂ ਤੇ ਪਹਿਰਾ ਦੇ ਰਿਹਾ ਉਹਨਾਂ ਦਾ ਰਾਜਨੀਤਕ ਵਾਰਿਸ ਸਪੁੱਤਰ ਕੁਲਵੰਤ ਕੀਤੂ ਪੂਰੀ ਸ਼ਿੱਦਤ ਨਾਲ ਡਟਿਆ ਹੋਇਆ ਹੈ ! ਜਿਕਰਯੋਗ ਹੈ ਕਿ ਮਲਕੀਤ ਸਿੰਘ ਕੀਤੂ ਵਲੋਂ ਹਰ ਸਾਲ ਸੰਗਤਾਂ ਦੇ ਵੱਡੇ ਇੱਕਠ ਲੈ ਕੇ,ਰਾਸ਼ਨ ਦੇ ਟਰੱਕ ਭਰ ਕੇ ਕਪਾਲ ਮੋਚਨ ਤੀਰਥ, ਬਿਲਾਸਪੁਰ ਦਰਸ਼ਨ ਕਰਵਾਉਣ ਜਾਂਦੇ ਸਨ ਅਤੇ ਖੁਦ 5 ਦਿਨ ਉੱਥੇ ਸੰਗਤਾਂ ਦੇ ਨਾਲ ਹੀ ਸੇਵਾ ਕਰਦੇ ਸਨ ! ਉਹਨਾਂ ਤੋਂ ਬਾਅਦ ਹੁਣ ਕੁਲਵੰਤ ਸਿੰਘ ਕੀਤੂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਇੰਚਾਰਜ ਆਪਣੇ ਅਕਾਲੀ ਦਲ ਦੇ ਆਗੂਆਂ ਵਰਕਰਾਂ ਤੇ ਸ਼ੁਭਚਿੰਤਕਾਂ ਸਾਥੀਆਂ ਸਮੇਤ ਰਾਸ਼ਨ ਲੈ ਕੇ ਪਹੁੰਚੇ ਕਪਾਲ ਮੋਚਨ ਤੀਰਥ,ਸੇਵਾ ਨਿਭਾ ਰਹੇ ਹਨ ਜਿਸ ਦੀ ਇਲਾਕੇ ਵਿਚ ਚਰਚਾ ਹੈ !  

      ਇਸ ਸੰਬੰਧੀ ਉਹਨਾਂ ਪੰਜਾਬ ਸਰਕਾਰ ਵਲੋਂ ਤੀਰਥ ਯਾਤਰਾ ਕਰਵਾਉਣ ਦੇ ਪ੍ਰੋਗਰਾਮ ਨੂੰ ਵੀ ਕੀਤੂ ਦੀਆਂ ਪ੍ਰਾਪਤੀਆਂ ਦੀ ਕਾਪੀ ਦੱਸਿਆ ਕਿ ਪੰਜਾਬ ਸਰਕਾਰ ਸਿਰਫ ਤੇ ਸਿਰਫ ਡਰਾਮੇ ਕਰ ਰਹੀ ਹੈ ਪੰਜਾਬ ਦੇ ਲੋਕ ਇਸ ਬਦਲਾਓ ਦੀ ਤੱਤੀ ਹਵਾ ਨੂੰ ਸੇਕ ਰਹੇ ਹਨ ਪਰੰਤੂ ਹੁਣ ਅਗਾਮੀ ਚੋਣਾਂ ਚ ਆਪ ਦਾ ਸੁਫ਼ੜਾ ਸਾਫ ਹੋ ਜਾਵੇਗਾ ! ਉਹਨਾਂ ਕਿਹਾ ਕਿ ਲੋਕ ਦਾ ਸੁਖ ਦੁੱਖ ਤੇ ਸੇਵਾ ਤਾਂ ਸਾਡੇ ਖੂਨ ਵਿਚ ਹੈ !

Post a Comment

0 Comments