ਮੋਦੀ ਜੀ ਸਿੱਖ ਕੌਮ ਪ੍ਰਤੀ ਸਪੱਸਟ ਰੂਪ ਵਿਚ ਆਪਣੀ ਨੀਤੀ ਸਪੱਸਟ ਕਰਨ- ਐਮ.ਪੀ. ਸਿਮਰਨਜੀਤ ਸਿੰਘ ਮਾਨ

 ਮੋਦੀ ਜੀ ਸਿੱਖ ਕੌਮ ਪ੍ਰਤੀ ਸਪੱਸਟ ਰੂਪ ਵਿਚ ਆਪਣੀ ਨੀਤੀ ਸਪੱਸਟ ਕਰਨ- ਐਮ.ਪੀ. ਸਿਮਰਨਜੀਤ ਸਿੰਘ ਮਾਨ

ਰੋਸ਼- ਕਾਲੇਜੀਅਮ ਵਿਚ 2 ਸਿੱਖ ਜੱਜ ਬਣਾਉਣ ਲਈ ਕੀਤੀ ਸਿਫਾਰਿਸ ਨੂੰ ਨਜ਼ਰਅੰਦਾਜ ਕਰਕੇ ਮੋਦੀ ਹਕੂਮਤ ਨੇ ਸਿੱਖ ਵਿਰੋਧੀ ਹੋਣ ਦਾ ਖੁਦ ਹੀ ਸਬੂਤ ਦੇ ਦਿੱਤਾ

 


ਬਰਨਾਲਾ,22,ਨਵੰਬਰ/ਕਰਨਪ੍ਰੀਤ ਕਰਨ 

ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਕੱਲ੍ਹ ਰਾਜਸਥਾਂਨ ਦੇ ਹਨੂੰਮਾਨਗੜ੍ਹ ਵਿਚ ਚੋਣ ਰੈਲੀ ਵਿਚ ਤਕਰੀਰ ਕਰਦੇ ਹੋਏ ਸਿੱਖ ਗੁਰੂ ਸਾਹਿਬਾਨ ਜੀ ਦੇ ਔਕੜਾਂ ਤੇ ਕੁਰਬਾਨੀ ਭਰੇ ਜੀਵਨ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਹਨ । ਦੂਸਰੇ ਪਾਸੇ ਇਸੇ ਰਾਜਸਥਾਂਨ ਦੇ ਅਲਵਰ ਸ਼ਹਿਰ ਵਿਚ 02 ਨਵੰਬਰ ਨੂੰ ਯੂਪੀ ਦੇ ਮੁੱਖ ਮੰਤਰੀ ਸ੍ਰੀ ਅਦਿਤਿਆਨਾਥ ਯੋਗੀ ਦੀ ਹਾਜਰੀ ਵਿਚ ਬੀਜੇਪੀ-ਆਰ.ਐਸ.ਐਸ ਦੇ ਇਕ ਫਿਰਕੂ ਆਗੂ ਸੰਦੀਪ ਦਾਏਮਾ ਤੋਂ ਵੱਡੇ ਇਕੱਠ ਵਿਚ ਸਿੱਖ ਕੌਮ ਦੇ ਗੁਰਦੁਆਰੇ ਅਤੇ ਮੁਸਲਿਮ ਕੌਮ ਦੀਆਂ ਮਸਜਿਦਾਂ ਨੂੰ ‘ਨਾਸੂਰ’ ਐਲਾਨਕੇ ਦੋਵਾਂ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਇੰਡੀਆ ਵਿਚੋ ਖਤਮ ਕਰਨ ਦਾ ਸ਼ਰੇਆਮ ਨਫਰਤ ਤੇ ਫਿਰਕੂ ਭਰਿਆ ਪ੍ਰਚਾਰ ਕਰਦੇ ਹਨ। ਫਿਰ ਸੈਂਟਰ ਦੇ ਹੁਕਮਰਾਨਾਂ ਦੀ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਪ੍ਰਤੀ ਅਸਲੀਅਤ ਵਿਚ ਕੀ ਸੋਚ ਤੇ ਅਮਲ ਹਨ, ਉਸ ਬਾਰੇ ਮੋਦੀ ਜਨਤਕ ਤੌਰ ਤੇ ਬਤੌਰ ਵਜੀਰ ਏ ਆਜਮ ਦੇ ਆਪਣੀ ਇੰਡੀਅਨ ਪਾਲਸੀ ਜਾਰੀ ਕਰਕੇ ਸਾਨੂੰ ਦੱਸਣ ਕਿ ਸਾਡੇ ਨਾਲ ਇਨ੍ਹਾਂ ਨੇ ਵਿਧਾਨਿਕ, ਸਮਾਜਿਕ, ਮਾਲੀ, ਧਾਰਮਿਕ ਤੇ ਇਖਲਾਕੀ ਤੌਰ 'ਤੇ ਕਿਵੇ ਵਿਚਰਣਾ ਹੈ? ਤਾਂ ਕਿ ਫਿਰ ਸਿੱਖ ਕੌਮ ਵੀ ਨਿੱਠਕੇ ਫੈਸਲਾ ਕਰ ਸਕੇ ਕਿ ਅਜਿਹੇ ਨਫਰਤ ਭਰੇ ਹਾਲਾਤਾਂ ਵਿਚ ਅਸੀ ਰਹਿਣਾ ਹੈ ਜਾਂ ਨਹੀ ।” 

      ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਸੰਗਰੂਰ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਮੌਜੂਦਾ ਮੋਦੀ ਹਕੂਮਤ ਦੀ ਕਥਨੀ ਅਤੇ ਕਰਨੀ ਵਿਚ ਵੱਡਾ ਅੰਤਰ ਹੋਣ ਦੀ ਉਦਾਹਰਨ ਪੇਸ਼ ਕਰਦਿਆਂ ਕੀਤਾ। ਐਮ.ਪੀ. ਸ. ਮਾਨ ਨੇ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਧਾਰਮਿਕ, ਸਮਾਜਿਕ, ਇਖਲਾਕੀ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਜੁਲਮ ਕਰਨ ਦੇ ਅਮਲਾਂ ਉਤੇ ਸਖਤ ਨੋਟਿਸ ਲੈਦੇ ਹੋਏ ਮੋਦੀ ਹਕੂਮਤ ਨੂੰ ਸਪੱਸਟ ਰੂਪ ਵਿਚ ਘੱਟ ਗਿਣਤੀ ਕੌਮਾਂ ਪ੍ਰਤੀ ਪਾਲਸੀ ਦਾ ਪ੍ਰਤੱਖ ਰੂਪ ਵਿਚ ਖੁਲਾਸਾ ਕਰਨ ਦੀ ਗੱਲ ਵੀ ਆਖੀ।

ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਸਿੱਖ ਵਿਰੋਧੀ ਸੋਚ ਦੇ ਅਮਲ ਉਸ ਸਮੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੇ ਹਨ ਜਦੋ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਆਪਣੇ ਕਾਲੇਜੀਅਮ ਵਿਚ ਨਵੇ 5 ਜੱਜਾਂ ਦੀ ਨਿਯੁਕਤੀ ਦੀ ਸਿਫਾਰਿਸ ਕਰਦੇ ਹੋਏ 2 ਸਿੱਖ ਜੱਜਾਂ ਸ. ਹਰਮੀਤ ਸਿੰਘ ਗਰੇਵਾਲ ਅਤੇ ਸ. ਦੀਪਇੰਦਰ ਸਿੰਘ ਨਲਵਾ ਦੇ ਨਾਵਾਂ ਦੀ ਪੰਜਾਬ ਹਰਿਆਣਾ ਹਾਈਕੋਰਟ ਦੀ ਸਿਫਾਰਿਸ ਵੀ ਕੀਤੀ ਸੀ । ਜਿਸ ਵਿਚੋ ਬਹੁਗਿਣਤੀ ਨਾਲ ਸੰਬੰਧਤ 3 ਜੱਜ ਨਿਯੁਕਤ ਕਰ ਦਿੱਤੇ ਗਏ ਹਨ। ਲੇਕਿਨ ਬੀਜੇਪੀ-ਆਰ.ਐਸ.ਐਸ ਦੀ ਮੋਦੀ-ਸ਼ਾਹ ਦੀ ਜੋੜੀ ਨੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰਦੇ ਹੋਏ ਉਪਰੋਕਤ ਕੀਤੀ ਗਈ ਸਿੱਖ ਜੱਜਾਂ ਦੀ ਸਿਫਾਰਿਸ ਨੂੰ ਨਜਰ ਅੰਦਾਜ ਕਰਕੇ ਕੇਵਲ ਸੁਪਰੀਮ ਕੋਰਟ ਦੇ ਉੱਚੇ ਰੁਤਬੇ ਦੀ ਨੀਤੀ ਦਾ ਅਪਮਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਵਿਰੋਧੀ ਹੈ । ਇਸ ਲਈ ਸਿੱਖ ਕੌਮ ਨੂੰ ਇਨ੍ਹਾਂ ਉਤੇ ਕੋਈ ਉਮੀਦ ਨਹੀ ਰੱਖਣੀ ਚਾਹੀਦੀ ।ਸਿੱਖ ਕੌਮ ਪ੍ਰਤੀ ਹੁਕਮਰਾਨਾਂ ਦੀ ਭਵਿੱਖਤ ਪਾਲਸੀ ਕੀ ਹੈ ਅਤੇ ਵੱਡੇ ਅਹੁਦਿਆ ਉਤੇ ਸਿੱਖਾਂ ਦੀਆਂ ਨਿਯੁਕਤੀਆ ਸਮੇ ਵਿਤਕਰੇ ਕਿਉਂ ਕੀਤੇ ਜਾਂਦੇ ਹਨ । ਸਪੱਸਟ ਜੁਆਬ ਦਿੱਤਾ ਜਾਵੇ।

Post a Comment

0 Comments