-ਸਪੀਕਰ ਸੰਧਵਾਂ ਦੇ ਪੀ.ਆਰ.ਓ ਮਨਪ੍ਰੀਤ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਚ ਨਾਮੀ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

 -ਸਪੀਕਰ ਸੰਧਵਾਂ ਦੇ ਪੀ.ਆਰ.ਓ ਮਨਪ੍ਰੀਤ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਚ ਨਾਮੀ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

- ਪ੍ਰੋਗਰਾਮ ਦੌਰਾਨ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਨਾਲ ਰੂਹ ਦੀ ਖੁਰਾਕ ਕਿਤਾਬਾਂ ਦੀ ਵੀ ਲਗਾਈ ਸਟਾਲ 


 ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼                ਫਰੀਦਕੋਟ 26 ਨਵੰਬਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ ਸ.ਮਨਪ੍ਰੀਤ ਸਿੰਘ ਧਾਲੀਵਾਲ ਦੇ ਭਰਾ ਸ.ਮਨਜੀਤ ਸਿੰਘ ਦਾ ਵਿਆਹ ਰਤਨਜੋਤ ਕੌਰ ਨਾਲ ਮਲੋਟ ਦੇ ਇਕ ਨਿੱਜੀ ਰਿਜ਼ਾਰਟ ਵਿਚ ਹੋਇਆ। ਪੇਸ਼ੇ ਵਜੋਂ ਦੋਨੋਂ ਬਠਿੰਡਾ ਵਿਖੇ ਬਤੌਰ ਲੈਕਚਰਾਰ ਸੇਵਾ ਨਿਭਾ ਰਹੇ ਹਨ।

ਪੀ.ਆਰ .ਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਚ ਓਹਨਾਂ ਦੇ ਘਰ ਚ ਹੀ ਆਯੋਜਿਤ ਪ੍ਰੋਗਰਾਮ ਦੌਰਾਨ ਲਗਾਈਆ ਵੱਖ ਵੱਖ ਸਟਾਲਾਂ ਦੇ ਨਾਲ ਨਾਲ ਕਿਤਾਬਾਂ ਦੀ ਲਗਾਈ ਗਈ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ । ਖਾਸ ਕਰ ਵਿਆਹ ਚ ਸ਼ਿਰਕਤ ਕਰਨ ਆਏ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਕਿਤਾਬਾਂ ਦੀ ਇਸ ਸਟਾਲ ਦਾ ਖੂਬ ਫਾਇਦਾ ਉਠਾਇਆ ।

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸੇਸ਼ ਤੌਰ ਤੇ ਪੁੱਜਕੇ ਇਸ ਨੇਕ ਕੰਮ ਦੀ ਪ੍ਰਸ਼ੰਸ਼ਾ ਕੀਤੀ ਗਈ ਤੇ ਪਰਿਵਾਰ ਨੂੰ  ਇਸ ਗੱਲ ਦੀ ਵਧਾਈ ਦਿੱਤੀ।

ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੱਧੂ, ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਜਗਦੀਪ ਸਿੰਘ ਕਾਕਾ ਬਰਾੜ, ਨੌਜਵਾਨ ਆਗੂ ਲੱਖਾ ਸਿਧਾਣਾ, ਅਮੀਤ ਸਿੰਘ ਟਿੰਮਾ ਖੁੱਡੀਆਂ, ਗੁਰਪ੍ਰੀਤ ਕੌਰ ਸੰਧਵਾਂ ਧਰਮ ਪਤਨੀ ਕੁਲਤਾਰ ਸਿੰਘ ਸੰਧਵਾਂ,ਚੇਅਰਮੈਨ ਜਿਲਾ ਯੋਜਨਾ ਕਮੇਟੀ ਫਰੀਦਕੋਟ ਸੁਖਜੀਤ ਸਿੰਘ ਢਿੱਲਵਾਂ,ਚੇਅਰਮੈਨ ਜਿਲਾ ਯੋਜਨਾ ਕਮੇਟੀ ਮੁਕਤਸਰ ਸਾਹਿਬ ਸੁਖਜਿੰਦਰ ਸਿੰਘ ਕਾਉਣੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਗੁਰਤੇਜ ਸਿੰਘ ਖੋਸਾ,ਡਾ ਗਗਨਦੀਪ ਥਾਪਾ ਡਾਇਰੈਕਟਰ ਯੂਥ ਵੈੱਲਫੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ।

ਡਾ ਜਸਮਿੰਦਰ ਢਿੱਲੋ ਪੰਜਾਬ ਯੂਨੀਵਰਸਿਟੀ ਰਿਜਨਲ ਸੈਟਰ ਸ੍ਰੀ ਮੁਕਤਸਰ ਸਾਹਿਬ,ਡੀਈਓ ਬਠਿੰਡਾ (ਸੀ.ਸੈ) ਸ੍ਰੀ ਸਿਵਪਾਲ ਗੋਇਲ

ਡੀਈਓ ਬਠਿੰਡਾ (ਐਲੀਮੈਟਰੀ) ਸ੍ਰੀਮਤੀ ਭੁਪਿੰਦਰ ਕੌਰ,

ਸਾਬਕਾ ਵਿਧਾਇਕ ਰੋਪੜ ਅਮਰਜੀਤ ਸਿੰਘ ਸੰਦੋਆ,ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ, ਓ ਐਸ ਡੀ ਮਨਿੰਦਰ ਸਿੰਘ ਬਠਿੰਡਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਸਿੰਘ ਮੋਤੀ, ਸਪੀਕਰ ਵਿਧਾਨ ਸਭਾ ਦਫ਼ਤਰ ਚੋਂ ਹਰਮੀਤ ਸਿੰਘ ਧਾਮੀ, ਕੁਲਵਿੰਦਰ ਸਿੰਘ ਸੈਣੀ, ਨਿਰਮਲ ਭਗਤ, ਖੁਸ਼ਵਿੰਦਰ ਸਿੰਘ, ਬਾਬਾ ਫਰੀਦ ਸੰਸਥਾਵਾਂ ਬਠਿੰਡਾ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ, ਬਾਬਾ ਫਰੀਦ ਨਰਸਿੰਗ ਕਾਲਜ ਦੇ ਮਨਜੀਤ ਸਿੰਘ ਢਿੱਲੋ,ਡੀ ਪੀ ਆਰ ਓ ਗੁਰਦੀਪ ਸਿੰਘ ਮਾਨ,ਜਿਲਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ,ਲੋਕ ਗਾਇਕ ਹਰਿੰਦਰ ਸੰਧੂ, ਸੈਕਟਰੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਮਨਦੀਪ ਸਿੰਘ ਮੌਂਗਾ,ਸੁਖਵਿੰਦਰ ਸਿੰਘ ਬੱਬੂ ਗੋਬਿੰਦ ਐਗਰੀਕਲਚਰ,ਜਗਸੀਰ ਸਿੰਘ ਗਿੱਲ, ਜਗਤਾਰ ਸਿੰਘ ਖਾਰਾ,ਡਾਕਟਰ ਤੇਜਿੰਦਰਪਾਲ ਸਿੰਘ ਲੁਧਿਆਣਾ, ਮਨੀ ਰਾਮ ਬਲਵੰਤ ਰਾਏ ਲੁਧਿਆਣਾ, ਹਿਮਾਂਸ਼ੂ ਅਜਮਾਨੀ,ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਹਾਜ਼ਰ ਸਨ।

Post a Comment

0 Comments