ਬਦਲਾਅ ਵਾਲੀ ਆਪ ਸਰਕਾਰ ਵੀ ਰਿਵਾਇਤੀ ਪਾਰਟੀਆਂ ਦੇ ਨਕਸੇ ਕਦਮਾ ਤੇ ਤੁਰੀ : ਐਡਵੋਕੇਟ ਉੱਡਤ

 ਬਦਲਾਅ ਵਾਲੀ ਆਪ ਸਰਕਾਰ ਵੀ ਰਿਵਾਇਤੀ ਪਾਰਟੀਆਂ ਦੇ ਨਕਸੇ ਕਦਮਾ ਤੇ ਤੁਰੀ : ਐਡਵੋਕੇਟ ਉੱਡਤ 

ਜਨ ਸੰਪਰਕ ਮੁਹਿੰਮ ਤਹਿਤ ਪਿੰਡ ਫੱਤਾ ਮਾਲੋਕਾ ਵਿੱਖੇ ਕੀਤੀ ਜਨਤਕ ਮੀਟਿੰਗ 


ਗੁਰਜੰਟ ਸਿੰਘ ਬਾਜੇਵਾਲੀਆ                     ਸਰਦੂਲਗੜ੍ਹ/ਝੁਨੀਰ 21 ਨਵੰਬਰ ਬਦਲਾਅ ਵਾਲੀ ਆਪ ਸਰਕਾਰ ਵੀ ਆਮ ਲੋਕਾ ਦਾ ਕੰਚੂਮਰ ਕੱਢਣ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੀ ਤੇ ਪੰਜਾਬ ਵਿਧਾਨਸਭਾ ਚੌਣਾ ਤੋ ਪਹਿਲਾ ਲੋਕਾ ਨੂੰ ਦਿੱਤੀਆ ਲੋਕ  ਲਵਾਣੀਆ ਗਰੰਟੀਆ ਹੁਣ ਹੁਕਮਰਾਨਾਂ ਦੇ ਯਾਦ ਨਹੀ ਰਹੀਆ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਨ ਸੰਪਰਕ ਮੁਹਿੰਮ ਤਹਿਤ ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਏਟਕ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ  ਕੀਤਾ ।

    ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਆਪਣੇ ਰਿਵਾਇਤੀ ਕੰਮ ਅਨੁਸਾਰ   ਕੇਵਲ ਸਟੇਜਾ ਤੇ ਕਮੇਡੀ ਕਰਨ ਵਿੱਚ ਮਸਰੂਫ ਰਹਿੰਦੇ ਹਨ ਤੇ  ਲੋਕਾ ਦੇ  ਹੱਕੀ ਮਸਲੇ ਜਿਉ ਦੀ ਤਿਉ ਖੜ੍ਹੇ ਹਨ ਤੇ ਆਮ ਲੋਕਾ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ ।

       ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਪੰਜਾਬ ਖੇਤ ਮਜਦੂਰ ਸਭਾ ਵੱਲੋ  25 ਨਵੰਬਰ ਨੂੰ ਫਰੀਦਕੋਟ ਵਿੱਖੇ ਰੋਸ  ਰੈਲੀ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਨੂੰ ਵੰਗਾਰ ਪਾਈ ਜਾਵੇਗੀ ਤੇ ਗਰੰਟੀਆ ਪੂਰੀਆ ਕਰਨ ਲਈ ਮਜਬੂਰ ਕੀਤਾ ਜਾਵੇਗਾ ।

    ਇਸ ਮੌਕੇ ਤੇ ਹੋਰਨਾਂ ਤੋ ਸਾਥੀ ਗੁਰਪਿਆਰ ਸਿੰਘ ਫੱਤਾ , ਹਰਪਾਲ ਸਿੰਘ ਫੱਤਾ , ਸੰਕਰ ਜਟਾਣਾਂ , ਬੰਸੀ ਜਟਾਣਾ , ਬਲਕਰਨ ਸਿੰਘ ਫੱਤਾ , ਹਰਨੇਕ ਸਿੰਘ ਝੰਡੂਕੇ ,  ਸੁਰਜੀਤ ਸਿੰਘ ਟਿੱਬੀ ,  ਕਰਨੈਲ ਸਿੰਘ ਮਾਖਾ ਆਦਿ ਵੀ ਹਾਜਰ ਸਨ ।

Post a Comment

0 Comments