ਸ਼ੀ੍ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ ਖੂਨਦਾਨ ਕੈੰਪ ਅੱਜ

 ਸ਼ੀ੍ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ ਖੂਨਦਾਨ ਕੈੰਪ ਅੱਜ


ਬਰਨਾਲਾ,27 ,ਨਵੰਬਰ /ਕਰਨਪ੍ਰੀਤ ਕਰਨ           
      ਸ਼ੀ੍ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਵੱਲੋਂ 27ਨਵੰਬਰ ਨੂੰ ਸਵੇਰੇ 9 ਤੋੰ 2 ਵਜੇ ਤੱਕ   ਗੁ:ਬਾਬਾ ਗਾਂਧਾ ਦੀਪ ਸਿੰਘ ਜੀ ਬਰਨਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਦਿਹਾੜੇ ਨੂੰ ਸਮਰਪਿਤ  ਕਰਾਇਆ ਗਿਆ ਹੈ। ਇਸ ਵਿੱਚ 22ਯੁਨਿਟ ਖੂਨਦਾਨ ਕੀਤਾ ਗਿਆ|ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੀ੍ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ ਨੇ ਨੌਜਵਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਔਰਤਾਂ ਲਈ ਖੂਨਦਾਨ ਕਰਨ ਲਈ ਨੌਜਵਾਨ ਅੱਗੇ ਆਉਣ ਤਾਂ ਜੋ ਲੋੜਵੰਦਾਂ ਨੂੰ ਖੂਨ ਲੈਣ ਵਿਚ ਕੋਈ ਦਿੱਕਤ ਨਾ ਆਵੇ।ਇਸ ਵਿੱਚ ਐੱਸ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਅਤੇ ਜਰਨੈਲ ਸਿੰਘ ਭੋਤਨਾ ਦੀ ਸਰਪਰਸਤੀ ਹੇਠ, ਮੈਨੇਜਰ ਸੁਰਜੀਤ ਸਿੰਘ, ਸੁਪਰਵਾਈਜ਼ਰ ਅਮਨਦੀਪ ਸਿੰਘ, ਰਿਕਾਰਡ ਕੀਪਰ ਅਮਰਜੀਤ ਸਿੰਘ,ਖਜਾਨਚੀ ਤੇਜਿੰਦਰ ਸਿੰਘ ਨੇ ਖੂਨਦਾਨ ਕੀਤਾ।ਇੰਚਾਰਜ ਗੁਰਜੰਟ ਸਿੰਘ,ਸੇਵਾਦਾਰ ਮੱਘਰ ਸਿੰਘ, ਅਮ੍ਰਿਤਪਾਲ ਸਿੰਘ,ਰਜਿੰਦਰ ਸਿੰਘ, HDFC ਬੈੰਕ ਬਰਨਾਲਾ ਤੋਂ  ਤਰੁਨ ਕੁਮਾਰ,ਜਸਵੀਰ ਸਿੰਘ,ਅਤੇ ਦੀਪਕ ਗੋਇਲ ਵਿਸ਼ੇਸ਼ ਤੋਰ ਤੇ ਪਹੁੰਚੇ।ਜਗਵਿੰਦਰ ਸਿੰਘ ਭੰਡਾਰੀ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ।

Post a Comment

0 Comments