ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਵਿਖੇ ਪਵਨ ਕਾਂਸਲ ਨੂੰ ਦਿੱਤੀ ਸ਼ਰਧਾਂਜਲੀ

 ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਵਿਖੇ ਪਵਨ ਕਾਂਸਲ ਨੂੰ ਦਿੱਤੀ ਸ਼ਰਧਾਂਜਲੀ


ਬਰਨਾਲਾ,16,ਨਵੰਬਰ/ਕਰਨਪ੍ਰੀਤ ਕਰਨ / ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਰਜਿ. ਬਰਨਾਲਾ ਵਿਖੇ ਸਵਰਗੀ ਸ੍ਰੀ ਪਵਨ ਕਾਂਸਲ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਵਿੱਚ ਉਨਾਂ ਦੇ ਬੇਟੇ ਅਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕਾਂਸਲ, ਵਾਈਸ ਪ੍ਰਧਾਨ ਪ੍ਰਵੀਨ ਸਿੰਗਲਾ, ਜਨਰਲ ਸਕੱਤਰ ਵਰੁਣ ਬੱਤਾ, ਹਿਮਾਂਸ਼ੂ ਕਾਸਲ, ਸੁਭਾਸ਼ ਸਿੰਗਲਾ, ਰਜਿੰਦਰ ਸਿੰਗਲਾ, ਪਰਵੀਨ ਸਿੰਗਲਾ ਬੈਂਕ ਵਾਲੇ, ਪ੍ਰਿੰਸੀਪਲ ਸ੍ਰੀਮਤੀ ਦੀਪਤੀ ਸ਼ਰਮਾ ਨੇ ਸ੍ਰੀ ਪਵਨ ਕਾਂਸਲ ਜੀ ਨੂੰ ਸ਼ਰਧਾਂਜਲੀ ਨੇ ਅਰਪਿਤ ਕੀਤੀ। ਪ੍ਰਿੰਸੀਪਲ ਦੀਪਤੀ ਸ਼ਰਮਾ ਜੀ ਨੇ ਬੱਚਿਆਂ ਨੂੰ ਇਸ਼ਾਰਿਆਂ ਦੀ ਭਾਸ਼ਾ ਵਿੱਚ ਸ੍ਰੀ ਪਵਨ ਕਾਂਸਲ ਜੀ ਦੀ ਜੀਵਨੀ ਬਾਰੇ ਦੱਸਿਆ। ਵਰਨਨਯੋਗ ਹੈ ਕਿ ਸ੍ਰੀ ਪਵਨ ਕਾਂਸਲ ਜੀ ਦੇ ਬੇਟੇ ਰਾਜੇਸ਼ ਕਾਂਸਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਪਵਨ ਸੇਵਾ ਸੰਮਤੀ ਦਾ ਗਠਨ ਕਰਕੇ ਸਪੈਸ਼ਲ ਬੱਚਿਆਂ ਲਈ ਸਕੂਲ ਖੋਲਿਆ। ਜਿੱਥੇ ਤਕਰੀਬਨ 120 ਸਪੈਸ਼ਲ ਬੱਚੇ ਸਿੱਖਿਆ ਪ੍ਰਾਪਤ ਕਰਕੇ ਆਪਣਾ ਜੀਵਨ ਸੰਵਾਰ ਰਹੇ ਹਨ। ਇਸ ਮੌਕੇ ਸਮੂਹ ਸਟਾਫ ਅਤੇ ਬੱਚਿਆਂ ਨੇ ਵੀ ਸ੍ਰੀ ਪਵਨ ਕਾਂਸਲ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ।

Post a Comment

0 Comments