ਹਰਿਆਣਾ ਰਾਜ ਧਰਮ ਪ੍ਰਚਾਰ ਕਮੇਟੀ ਨੇ ਗਿਆਨੀ ਭਰਪੂਰ ਸਿੰਘ ਬੁਢਲਾਡਾ ਨੂੰ ਕੀਤਾ ਸਕੱਤਰ ਨਿਯੁਕਤ।

 ਹਰਿਆਣਾ ਰਾਜ ਧਰਮ ਪ੍ਰਚਾਰ ਕਮੇਟੀ ਨੇ ਗਿਆਨੀ ਭਰਪੂਰ ਸਿੰਘ ਬੁਢਲਾਡਾ ਨੂੰ ਕੀਤਾ ਸਕੱਤਰ ਨਿਯੁਕਤ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬੁਢਲਾਡਾ ਸ਼ਹਿਰ ਦੇ ਜੰਮਪਲ ਗਿਆਨੀ ਭਰਪੂਰ ਸਿੰਘ ਨੂੰ ਹਰਿਆਣਾ ਰਾਜ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਦੇ ਓ.ਐਸ.ਡੀ.  ਵਜੋਂ ਸੇਵਾਵਾਂ ਨਿਭਾ ਰਹੇ ਸਨ। ਗਿਆਨੀ ਭਰਪੂਰ ਸਿੰਘ ਦੀ ਇਸ ਨਿਯੁਕਤੀ'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਬੁੱਧਰਾਮ,ਐਡਵੋਕੇਟ ਮਹਿਲ ਸਿੰਘ ਸਿੱਧੂ,ਮਾਸਟਰ ਕੁਲਵੰਤ ਸਿੰਘ,ਲੇਖਕ ਪਾਲ ਸਿੰਘ ਸਿੱਧੂ,ਐਡਵੋਕੇਟ ਕਿਰਪਾਲ ਸਿੰਘ ਕਾਲੜਾ, ਜਥੇਦਾਰ ਗਿਆਨ ਸਿੰਘ ਗਿੱਲ,ਡਾਕਟਰ ਕਰਨੈਲ ਵੈਰਾਗੀ, ਡਾਕਟਰ ਪ੍ਰਿਤਪਾਲ ਸਿੰਘ ਕੋਹਲੀ, ਗੁਰਨਾਮ ਸਿੰਘ ਕੋਹਲੀ, ਪ੍ਰੀਤਇੰਦਰ ਸਿੰਘ ਕੋਹਲੀ,ਦਵਿੰਦਰਪਾਲ ਸਿੰਘ ਨਾਗਪਾਲ,ਆਗਿਆਪਾਲ ਸਿੰਘ ਨਾਗਪਾਲ ,ਸਾਬਕਾ ਪੰਚ ਮੇਜਰ ਸਿੰਘ,ਰਾਮ ਦਾਸ ਵੈਰਾਗੀ, ਸੁਰਜੀਤ ਸਿੰਘ ਟੀਟਾ,ਸਾਬਕਾ ਕੌਂਸਲਰ ਦਿਲਰਾਜ ਸਿੰਘ ਰਾਜੂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਗਿਆਨੀ ਭਰਪੂਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਇੰਚਾਰਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਤੌਰ ਮੈਨੇਜਰ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ।

Post a Comment

0 Comments