ਗੁਰਦੁਆਰਾ ਪਾਤਸ਼ਾਹੀ ਨੌਵੀਂ ਬਰ੍ਹੇ ਸਾਹਿਬ ਵਿਖੇ ਦਸਵੀਂ ਦੇ ਦਿਹਾੜੇ ਤੇ ਕੀਤਾ ਸਨਮਾਨ।

 ਗੁਰਦੁਆਰਾ ਪਾਤਸ਼ਾਹੀ ਨੌਵੀਂ ਬਰ੍ਹੇ ਸਾਹਿਬ ਵਿਖੇ ਦਸਵੀਂ ਦੇ ਦਿਹਾੜੇ ਤੇ ਕੀਤਾ ਸਨਮਾਨ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਗੁਰਦੁਆਰਾ ਪਾਤਸਾਹੀ ਨੌਵੀਂ ਬਰ੍ਹੇ ਸਾਹਿਬ ਵਿੱਖੇ ਦਸਵੀਂ ਦੇ ਦਿਹਾੜੇ ਤੇ ਸਨਮਾਨ ਵੰਡ ਸਮਾਗਮ ਕੀਤਾ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਰਮਾ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਮੰਗਾ ਸਿੰਘ,ਮੈਨੇਜਰ ਚਤਵਿੰਦਰ ਸਿੰਘ,ਮੈਂਬਰ ਸਰਵਣ ਸਿੰਘ,ਰਾਗੀ ਮੱਖਣ ਸਿੰਘ,ਸਟੋਰ ਕੀਪਰ ਬਲਵੀਰ ਸਿਘ,ਸਾਬਕਾ ਪ੍ਰਧਾਨ‌ ਪਰਮਜੀਤ ਸਿੰਘ ਅਤੇ ਸਾਬਕਾ ਮੈਨੇਜਰ ਦਇਆ ਸਿੰਘ ਨੂੰ ਚਾਂਦੀ ਦੇ ਸਿੱਕੇ ਅਤੇ ਸ਼੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਹੋਰਨਾਂ ਸਾਰੇ ਹੀ ਮੁਲਾਜ਼ਮਾਂ ਨੂੰ ਲੋਈ ਅਤੇ ਸਿਰੋਪਾਓ ਦਿੱਤੇ ਅਤੇ ਦਾਸ ਨੂੰ ਸੋਨੇ ਦਾ ਕੜਾ ਪਾਕੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸਾਰੇ ਪਿੰਡ ਦੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।ਇਸ ਮੌਕੇ ਡਾ ਲਖਵਿੰਦਰ ਸਿੰਘ,ਮੇਘ ਰਾਜ ਸ਼ਰਮਾ,ਪਾਲਾ ਸਿੰਘ,ਮਨਦੀਪ ਗਿੱਲ ਮੋਂਟੀ,ਸੇਠ ਜਗਸੀਰ ਸਿੰਘ,ਜਥੇਦਾਰ ਭੋਲਾ ਸਿੰਘ ਰਾਜਾ ਮੈਂਬਰ ਆਦਿ ਹਾਜ਼ਰ ਸਨ।Post a Comment

0 Comments