ਮੋਦੀ ਹਕੂਮਤ ਵੱਲੋ ਬਣਾਏ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਕਿਸੇ ਕੀਮਤ ਤੇ ਲਾਗੂ ਨਹੀ ਹੌਣ ਦੇਵਾਗੇ : ਐਡਵੋਕੇਟ ਉੱਡਤ

 ਮੋਦੀ ਹਕੂਮਤ ਵੱਲੋ ਬਣਾਏ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਕਿਸੇ ਕੀਮਤ ਤੇ ਲਾਗੂ ਨਹੀ ਹੌਣ ਦੇਵਾਗੇ : ਐਡਵੋਕੇਟ ਉੱਡਤ 

ਜਨ ਸੰਪਰਕ ਮੁਹਿੰਮ ਤਹਿਤ ਪਿੰਡ ਦੂਲੋਵਾਲ ਵਿੱਖੇ ਕੀਤੀ ਜਨਤਕ ਮੀਟਿੰਗ 


ਗੁਰਜੰਟ ਸਿੰਘ ਬਾਜੇਵਾਲੀਆ                             ਮਾਨਸਾ 23 ਨਵੰਬਰ ਕਰੋਨਾ ਦੀ ਆੜ ਵਿੱਚ ਦੇਸ ਫਾਸ਼ੀਵਾਦੀ ਕਾਰਪੋਰੇਟ ਘਰਾਣਿਆਂ ਦੀ ਪੱਖੀ ਮੋਦੀ ਹਕੂਮਤ ਵੱਲੋ  46 ਲੇਬਰ ਕਾਨੂੰਨ ਦਾ ਭੋਗ ਪਾ ਕੇ ਲਿਆਦੇ  ਮਜਦੂਰ ਜਮਾਤ ਵਿਰੋਧੀ ਚਾਰ ਲੇਬਰ ਕੋਡਾ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੌਣ ਦੇਵਾਗੇ ਤੇ ਮਜਦੂਰ ਵਰਗ  ਜੱਥੇਬੰਦ ਹੋ ਕੇ ਇਤਿਹਾਸਕ ਕਿਸਾਨੀ ਅੰਦੋਲਨ ਵਾਗ ਇੱਕ ਵੱਡਾ ਅੰਦੋਲਨ ਇਨ੍ਹਾਂ ਚਾਰ ਲੇਬਰ ਕੋਡਾ ਦੇ ਖਿਲਾਫ ਭਵਿੱਖ ਖੜ੍ਹਾ ਕਰੇਗੀ ਤੇ ਮੋਦੀ ਹਕੂਮਤ ਨੂੰ ਦੇਸ ਵਿੱਚੋ ਵਿਦਾ ਕਰਕੇ ਦਮ ਲਵੇਗੀ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ ।

     ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਤੋਂ ਪਹਿਲਾ ਦਿੱਤੀਆ ਗਰੰਟੀਆ ਨੂੰ ਵਿਸਾਰ ਚੁੱਕੀ ਹੈ ਤੇ  ਮੋਦੀ ਹਕੂਮਤ ਦੇ ਇਸਾਰੇ ਤੇ ਮਜ਼ਦੂਰ ਵਿਰੋਧੀ ਨੀਤੀਆਂ ਤੇ ਪਹਿਰਾ ਦੇ ਰਹੀ ਹੈ , ਉਨ੍ਹਾ ਨੇ ਕਿਹਾ ਕਿ ਮਾਨ ਸਰਕਾਰ ਲੋਕਾ ਦੇ ਫਤਵੇ ਦੀ ਕਦਰ ਕਰੇ ਤੇ ਲੋਕ ਪੱਖੀ ਨੀਤੀਆਂ ਲਾਗੂ ਕਰਕੇ ਆਮ ਆਦਮੀ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਯਤਨ ਕਰੇ , ਨਹੀ ਸੱਤਾ ਤੋ ਲਾਭੇ ਹੌਣ ਲਈ ਤਿਆਰ ਬਰ ਤਿਆਰ ਰਹੇ ।

   ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਬਲਦੇਵ ਸਿੰਘ ਦੂਲੋਵਾਲ,  ਰਾਜਿੰਦਰ ਸਿੰਘ ਹੀਰੇਵਾਲਾ , ਬਲਦੇਵ ਸਿੰਘ ਉੱਡਤ , ਬਲਵਿੰਦਰ ਸਿੰਘ ਕੋਟਧਰਮੂ , ਕਾਲਾ ਖਾਂ ਭੰਮੇ , ਗੁਰਜੰਟ ਕੋਟਧਰਮੂ , ਕਰਨੈਲ ਸਿੰਘ ਦੂਲੋਵਾਲ , ਤੇਜਾ ਸਿੰਘ ਦੂਲੋਵਾਲ , ਰੂਪ ਸਿੰਘ ਦੂਲੋਵਾਲ , ਹਰਬੰਸ ਸਿੰਘ ਦੂਲੋਵਾਲ , ਜੀਵਨ ਸਿੰਘ ਦੂਲੋਵਾਲ , ਅੰਗਰੇਜ ਦੂਲੋਵਾਲ , ਜੱਗਾ ਸਿੰਘ ਦੂਲੋਵਾਲ ਆਦਿ ਵੀ ਹਾਜਰ ਸਨ ।
Post a Comment

0 Comments