ਹਾਈ ਕੋਰਟ ਅੱਜ ਕਰੇਗਾ ਫੈਸਲਾ ਬਰਨਾਲਾ ਦੇ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਦਾ * ਏਕ ਫੂਲ ਦੋ ਮਾਲੀ *

 ਹਾਈ ਕੋਰਟ ਅੱਜ ਕਰੇਗਾ ਫੈਸਲਾ ਬਰਨਾਲਾ ਦੇ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਦਾ * ਏਕ ਫੂਲ ਦੋ ਮਾਲੀ *


ਬਰਨਾਲਾ,29,ਨਵੰਬਰ /ਕਰਨਪ੍ਰੀਤ ਕਰਨ       
 ‌           - ਹਾਈ ਕੋਰਟ ਅੱਜ ਕਰੇਗਾ ਫੈਸਲਾ ਬਰਨਾਲਾ ਦੇ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਦਾ *ਏਕ ਫੂਲ ਦੋ ਮਾਲੀ *ਵਾਲੀ ਕਹਾਵਤ ਤਹਿਤ ਨਗਰ ਕੌਂਸਲ ਦੇ ਪ੍ਰਧਾਨ ਦੀ ਇਕ ਕੁਰਸੀ ਤੇ ਦਾਵੇਦਾਰ 2 ਹੋਣ ਕਾਰਨ ਸਾਰਾ ਮਾਮਲਾ ਹਾਈ ਕੋਰਟ ਅਧੀਨ ਹਾਈ ਜਿਸ ਦੀ ਅੱਜ ਤਾਰੀਖ ਹੈਂ ਤੇ  ਦੇਖੋ ਫੈਸਲਾ ਕਿਸ ਦੇ ਹੱਕ ਚ ਆਉਂਦਾ ਹੈਂ !  ਕਾਂਗਰਸੀ ਗੁਰਜੀਤ ਸਿੰਘ ਰਾਮਨਵਾਸੀਆ ਦੀ ਪ੍ਰਧਾਨਗੀ ਦੀ ਬਹਾਲੀ ਨੂੰ ਲੈ ਕੇ ਪੱਬਾਂ ਭਾਰ ਹਨ ਉੱਥੇ ਆਮ ਪਾਰਟੀ ਵਲੋਂ ਥਾਪੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਧੜੇ ਨਾਲ ਖੜੇ ਐੱਮ ਸੀ ਤੇ ਪਾਰਟੀ ਆਗੂ ਵਰਕਰ ਫੈਸਲਾ ਉਹਨਾਂ ਦੇ ਪੱਖ ਚ ਆਉਣ ਨੂੰ ਲੈ ਕੇ ਉਤਸਕ ਹਨ ! 

        ਆਓ ਗੱਲ ਕਰਦੇ ਹਾਂ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੇ ਰੇੜਕੇ ਦੀ  ਪ੍ਰਧਾਨਗੀ ਸੰਬੰਧੀ ਪਾਈ ਸਦਕਾ ਟੋਭੇ ਚ ਇੱਟ, ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦਾ ਰੇੜਕਾ ਜਿਉਂ ਦਾ ਤਿਉਂ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਅੱਜ ਬਰਨਾਲਾ ਨਿਵਾਸੀਆਂ ਸਮੇਤ ਪ੍ਰਧਾਨਗੀ ਦੇ ਅਹੁਦੇਦਾਰਾਂ ਦੀਆਂ ਨਿਗਾਹਾਂ  ਮਾਨਯੋਗ ਹਾਈਕੋਰਟ  ਦੇ ਫੈਸਲੇ ਤੇ ਲੱਗੀਆਂ ਹੋਈਆਂ ਹਨ ਮਾਮਲੇ ਦੀ  ਸੁਣਵਾਈ 30 ਨਵੰਬਰ 2023 ਮੁਕਰਰ ਕੀਤੀ ਗਈ ਸੀ ।  ਜ਼ਿਕਰਯੋਗ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ ਤਹਿਤ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਹੋਈ ਚੋਣ ਵਿੱਚ ਸੱਤਾਧਾਰੀ ਪਾਰਟੀ ਦੇ ਐਮਸੀ ਰੁਪਿੰਦਰ ਸਿੰਘ ਸੀਤਲ ਪ੍ਰਧਾਨ ਚੁਣੇ ਗਏ ਸਨ ਪ੍ਰੰਤੂ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਗੁਰਜੀਤ ਸਿੰਘ ਨੇ ਆਪਣੇ ਖਿਲਾਫ਼ ਸਰਕਾਰ ਦੀ ਕਾਰਵਾਈ ਅਤੇ ਨਵੀਂ ਚੋਣ ਨੂੰ ਹਾਈ ਕੋਰਟ ਵਿੱਚ ਚੈਲਿੰਜ ਕੀਤਾ ਸੀ।

   ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਜ਼ਾਰੀ ਹੁਕਮ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਦੋਂਕਿ ਸੂਬੇ ਦੀ ਸੱਤਾ ਤੇ ਕਾਬਿਜ ਧਿਰ ਨੇ ਨਗਰ ਕੌਂਸਲ ਦੇ ਹਾਊਸ ਵਿੱਚ ਆਮ ਆਦਮੀ ਪਾਰਟੀ ਦੇ ਸਿਰਫ ਦੋ ਕੌਂਸਲਰਾਂ ਦੀ ਨਿਗੂਣੀ ਸੰਖਿਆ ਦੇ ਬਾਵਜੂਦ ਕਾਂਗਰਸ,ਭਾਜਪਾ ਅਤੇ ਅਕਾਲੀ ਦਲ ਵਿੱਚ ਬਗਾਵਤ ਕਰਵਾ ਕੇ ਕੀਤੇ ਬਹੁਸੰਮਤੀ ਦੇ ਜੁਗਾੜ ਨਾਲ 17 ਅਕਤੂਬਰ ਨੂੰ ਆਪਣੀ ਪਾਰਟੀ ਦੇ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਨੂੰ ਨਗਰ ਕੌਂਸਲ ਦੀ ਜਲਦਬਾਜੀ ਵਿੱਚ ਸੱਦੀ ਹਾਊਸ ਦੀ ਮੀਟਿੰਗ ਵਿੱਚ ਪ੍ਰਧਾਨ ਬਣਾ ਲਿਆ ਸੀ। ਉਸੇ ਹੀ ਦਿਨ ਹਾਈਕੋਰਟ ਵਿੱਚ ਅਹੁਦਿਓਂ ਲਾਹੇ ਪ੍ਰਧਾਨ ਦੀ ਰਿੱਟ ਤੇ ਸੁਣਵਾਈ ਜ਼ਾਹੋ ਰਹੀ ਸੀ। ਸੰਤਾਧਾਰੀ ਧਿਰ ਦੇ ਪ੍ਰਧਾਨਗੀ ਦੇ ਕਾਬਿਜ ਹੋਣ ਦੇ ਮਨਸੂਬਿਆਂ ਨੂੰ ਹਾਈਕੋਰਟ ਦੇ ਡਬਲ ਬੈਂਚ ਦੇ ਮਾਨਯੋਗ ਜਸਟਿਸ ਰਾਜ ਮੋਹਨ ਸਿੰਘ ਅਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਬ੍ਰੇਕ ਲਾਉਂਦਿਆਂ ਨਵੇਂ ਚੁਣੇ ਪ੍ਰਧਾਨ ਰੁਪਿੰਦਰ ਸ਼ੀਤਲ ਦੇ ਨੋਟੀਫਿਕੇਸ਼ਨ ਜ਼ਾਰੀ ਕਰਨ ਤੇ 31 ਅਕਤੂਬਰ ਤੱਕ ਰੋਕ ਲਾ ਦਿੱਤੀ ਸੀ। ਪ੍ਰਧਾਨਗੀ ਦੀ ਕੁਰਸੀ ਤੇ ਕੌਣ ਵਿਰਾਜਮਾਨ ਹੋਵੇਗਾ ਜਿਸ ਦੀ ਅੱਜ ਸੁਣਵਾਈ ਤੇ ਨਿਰਭਰ ਹੈਂ !

Post a Comment

0 Comments