ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਹੰਡਿਆਇਆ ਰੋਡ ਬਰਨਾਲਾ ਵਿਖੇ ਵਿਖੇ ਕਰਵਾਇਆ ਗਿਆ

 ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਹੰਡਿਆਇਆ ਰੋਡ ਬਰਨਾਲਾ ਵਿਖੇ ਵਿਖੇ ਕਰਵਾਇਆ ਗਿਆ 


ਬਰਨਾਲਾ,5,ਨਵੰਬਰ ਕਰਨਪ੍ਰੀਤ ਕਰਨ
 

-ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਹੰਡਿਆਇਆ ਰੋਡ ਬਰਨਾਲਾ ਵਿਖੇ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਬਿੰਦਰ ਸਿੰਘ ਖੁੱਡੀ ਕਲਾਂ ਦੇ ਕਹਾਣੀ ਸੰਗ੍ਰਹਿ ਵਾਪਸੀ ਟਿਕਟ ਅਤੇ ਰਘਬੀਰ ਸਿੰਘ ਗਿੱਲ ਕੱਟੂ ਦੀ ਬੋਲੀਆਂ ਦੀ ਪੁਸਤਕ ਕੱਟੂ ਵਾਲਾ ਪਾਵੇ ਬੋਲੀਆਂ ਦਾ ਲੋਕ ਅਰਪਣ ਕੀਤਾ ਗਿਆ। ਬਿੰਦਰ ਸਿੰਘ ਖੁੱਡੀ ਕਲਾਂ ਦੇ ਕਹਾਣੀ ਸੰਗ੍ਰਹਿ ਟਿਕਟ ਵਾਪਸੀ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ  ਨੇ ਕਿਹਾ ਕਿ ਬਿੰਦਰ ਸਿੰਘ ਖੁੱਡੀ ਕਲਾਂ ਦੀਆਂ ਕਹਾਣੀਆਂ ਹੱਡੀਂ ਹੰਢਾਏ ਦਰਦ ਦੀ ਪੇਸ਼ਕਾਰੀ ਕਰਦੀਆਂ ਯਥਾਰਥ ਦੇ ਨੇੜੇ ਹਨ । ਮਨਜੀਤ ਸਿੰਘ ਸਾਗਰ ਨੇ ਕਿਹਾ ਕਿ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਦੇ ਸਿਰਲੇਖਾਂ ਦਾ ਵੀ ਆਪਣਾ ਮਹੱਤਵ ਹੈ ਹਰ ਕਹਾਣੀ ਦਾ ਸਿਰਲੇਖ ਆਪਣੇ ਵਿਸ਼ੇ ਅਤੇ ਮੰਤਵ ਦੀ ਪੂਰਤੀ ਕਰਦਾ ਹੈ।

ਰਘਬੀਰ ਸਿੰਘ ਗਿੱਲ ਕੱਟੂ ਦੀ ਪੁਸਤਕ ਕੱਟੂ ਵਾਲਾ ਪਾਵੇ ਬੋਲੀਆਂ ਬਾਰੇ ਬੋਲਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬੋਲੀਆਂ ਪ੍ਰਭਾਵਸ਼ਾਲੀ ਲੋਕ ਕਾਵਿ ਰੂਪ ਹੈ ਜੋ ਲੋਕਾਈ ਦੇ ਧੁਰ ਅੰਦਰ ਜਾ ਲਹਿੰਦਾ ਹੈ ।ਰਘਵੀਰ ਸਿੰਘ ਗਿੱਲ ਇਸ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ ਹੈ ਉਸ ਨੂੰ ਬੋਲੀਆਂ ਲਿਖਣੀਆਂ ਵੀ ਆਉਂਦੀਆਂ ਹਨ ਅਤੇ ਬੋਲੀਆਂ ਪਾਉਣੀਆਂ ਵੀ ਆਉਂਦੀਆਂ ਹਨ । ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਇਸ ਪੁਸਤਕ ਵਿੱਚ ਰਘਬੀਰ ਸਿੰਘ ਨੇ ਮਾਲਵੇ ਦੀ ਪ੍ਰਸਿੱਧ ਵੰਨਗੀ ਬੋਲੀਆਂ ਨੂੰ ਵੱਖ ਵੱਖ ਵਿਸ਼ਿਆਂ ਵਿਚ ਰਚ ਕੇ ਬਹੁਤ ਵਡਮੁੱਲਾ ਕਾਰਜ ਕੀਤਾ ਹੈ। ਇਹਨਾਂ ਤੋਂ ਇਲਾਵਾ ਬੂਟਾ ਸਿੰਘ ਚੌਹਾਨ ਸੁਰਜੀਤ ਸਿੰਘ ਸੰਧੂ ਜਗਤਾਰ ਸਿੰਘ ਕੱਟੂ ਅਤੇ ਦਰਸ਼ਨ ਸਿੰਘ ਗੁਰੂ ਨੇ ਵੀ ਇਹਨਾਂ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਉਪਰੰਤ  ਹੋਏ ਕਵੀ ਦਰਬਾਰ ਵਿੱਚ ਡਾ ਗਗਨਦੀਪ ਸਿੰਘ ਸੰਧੂ ਰਾਜਿੰਦਰ ਸ਼ੌਂਕੀ ਰਾਮ ਸਰੂਪ ਸ਼ਰਮਾ ਲਛਮਣ ਦਾਸ ਮੁਸਾਫਰ ਤੇਜਿੰਦਰ ਚੰਡਿਹੋਕ ਬਲਵਿੰਦਰ ਸਿੰਘ ਠੀਕਰੀਵਾਲ ਰੂਪ ਸਿੰਘ ਧੌਲਾ ਸਰੂਪ ਚੰਦ ਹਰੀਗੜ ਕਰਮਜੀਤ ਸਿੰਘ ਭੋਤਨਾ ਮਾਲਵਿੰਦਰ ਸ਼ਾਇਰ ਗੁਰਪਾਲ ਸਿੰਘ ਬਿਲਾਵਲ  ਜਗਜੀਤ ਗੁਰਮ ਪਰਮ ਪਰਵਿੰਦਰ ਰਾਮ ਸਿੰਘ ਬੀਹਲਾ ਗੁਰਜੰਟ ਸਿੰਘ ਸਿੱਧੂ ਰਜਨੀਸ਼ ਕੌਰ ਬਬਲੀ ਲਖਵਿੰਦਰ ਸਿੰਘ ਠੀਕਰੀਵਾਲ ਅਤੇ ਸੁਖਵਿੰਦਰ ਸਿੰਘ ਸਨੇਹ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸਭਾ ਦੀ ਰਵਾਇਤ ਮੁਤਾਬਕ ਸਭਾ ਵੱਲੋਂ ਦੋਨਾਂ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਚਰਨ ਸਿੰਘ ਚਹਿਲ ਪਰਮਜੀਤ ਮਾਨ ਚਮਕੌਰ ਸਿੰਘ ਲੈਕਚਰਾਰ ਗੋਬਿੰਦ ਸਿੰਘ ਖੁੱਡੀ ਕਲਾਂ ਜਸਪ੍ਰੀਤ ਸਿੰਘ ਖੁੱਡੀ ਕਲਾਂ ਅਸ਼ੋਕ ਭਾਰਤੀ ਡਾ ਕੁਲਵੰਤ ਸਿੰਘ ਜੋਗਾ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।-

Post a Comment

0 Comments