ਬਰਨਾਲਾ ਪੁਲਿਸ ਚ ਗਿਰਫ਼ਤਾਰ ਕਾਂਗਰਸੀ ਆਗੂ ਮਹੇਸ਼ ਲੋਟੇ ਦੇ ਹੱਕ ਚ ਜਿਲਾ ਪ੍ਰਧਾਨ ਕਾਲਾ ਢਿੱਲੋਂ,ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ,ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ ਗਰਜੇ
ਕਾਂਗਰਸੀਆਂ ਲੋਟੇ ਦੀ ਗਿਰਫਤਾਰੀ ਨੂੰ ਰਾਜਨੀਤਕ ਬਦਲਾਖੋਰੀ ਆਖਦਿਆਂ ਸੰਘਰਸ਼ ਦੇ ਵਿਗੁਲ ਦਾ ਕੀਤਾ ਐਲਾਨ
ਬਰਨਾਲਾ,19,ਨਵੰਬਰ/ਕਰਨਪ੍ਰੀਤ ਕਰਨ /-ਪਿਛਲੇ 2 ਦਿਨਾਂ ਤੋਂ ਬਰਨਾਲਾ ਪੁਲਿਸ ਦੇ ਥਾਣਾ ਸਿਟੀ 2 ਚ ਗਿਰਫ਼ਤਾਰ ਕਰਕੇ ਰੱਖੇ ਗਏ ਕਾਂਗਰਸੀ ਆਗੂ ਮਹੇਸ਼ ਲੋਟੇ ਦੇ ਹੱਕ ਚ ਪਹਿਲਾਂ ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਰਹਿਨੁਮਾਈ ਹੇਠ ਕਾਂਗਰਸੀਆਂ ਦੇ ਵੱਡੇ ਵਫਦ ਵਲੋਂ ਡੀ ਐੱਸ ਪੀ ਸਿਟੀ ਅਤੇ ,ਸਾਬਕਾ ਵਿਧਾਇਕ ਦਲਵੀਰ ਗੋਲਡੀ ਧੂਰੀ ਵਲੋਂ ਥਾਣਾ ਸਿਟੀ 2 ਜਾ ਕੇ ਦੇ ਵੱਡੇ ਵਫਦ ਸਮੇਤ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਐੱਸ ਐੱਸਪੀ ਦਫਤਰ ਪਹੁੰਚ ਕੀਤੀ ਕੀਤੀ ! ਸਂਗਰੂਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ ਦਲਵੀਰ ਗੋਲਡੀ ਨੇ ਮਹੇਸ਼ ਲੋਟੇ ਦੀ ਗਿਰਫਤਾਰੀ ਨੂੰ ਰਾਜਨੀਤਕ ਬਦਲਾਖੋਰੀ ਆਖਦਿਆਂ ਸੰਘਰਸ਼ ਦੇ ਵਿਗੁਲ ਕੀਤਾ ਐਲਾਨ ਕੀਤਾ ਉਹਨਾਂ ਮੀਡਿਆ ਦੇ ਰੂਬਰੂ ਬੋਲਦਿਆਂ ਕਿਹਾ ਕਿ ਲੋਟਾ ਕਾਂਗਰਸ ਪਾਰਟੀ ਦਾ ਪੁਰਾਣਾ ਤੇ ਸੀਨੀਅਰ ਲੀਡਰ ਹੈ ਜਿਸਨੇ ਆਪ ਪਾਰਟੀ ਦੀਆਂ ਆਪਹੁਦਰੀਆਂ ਖਿਲਾਫ ਹਮੇਸ਼ਾਂ ਹੀ ਆਵਾਜ਼ ਉਠਾਈ ਅਤੇ ਕਾਂਗਰਸ ਵਲੋਂ ਪਿਛਲੇ 2 ਸਾਲਾਂ ਤੋਂ ਥਾਪੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਦੇ ਹੱਕ ਚ ਲੜਾਈ ਲੜੀ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਾਮਲੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੇ ਹਾਲਾਤ ਸੱਤਾਧਾਰੀਆਂ ਲਈ ਪੈਦਾ ਕੀਤੇ ਹਨ ਉਹਨਾਂ ਪਿੱਛੇ ਮਹੇਸ਼ ਲੋਟਾ ਦੀਆਂ ਦੀਆਂ ਰਾਜਨੀਤਕ ਦਿਸ਼ਾਵਾਂ ਚ ਹੀ ਪੇਚਾ ਫਸਿਆ ਹੈ।ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੀ ਚੋਣ ਦਾ ਮਾਮਲਾ ਹਾਈਕੋਰਟ ਪੁੱਜਣ ਤੋਂ ਬਾਅਦ ਭਾਵੇਂ ਸਭ ਦੀਆਂ ਨਜ਼ਰਾਂ ਹਾਈਕੋਰਟ ਵੱਲ ਟਿਕੀਆਂ ਹੋਈਆਂ ਹਨ ਪ੍ਰੰਤੂ ਬੀਤੇ ਕੱਲ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਐਮਸੀ ਮਹੇਸ਼ ਕੁਮਾਰ ਲੋਟਾ `ਤੇ ਹੋਈ ਪੁਲਿਸ ਦੀ ਕਾਰਵਾਈ ਨੂੰ ਨਗਰ ਕੌਂਸਲ ਦੀ ਸੱਤਾ ਤਬਦੀਲੀ ਦਾ ਹਿੱਸਾ ਹੈ ।
ਮਹੇਸ਼ ਲੋਟਾ ਲੰਬੇ ਸਮੇਂ ਤੋਂ ਨਗਰ ਕੌਂਸਲ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਨਗਰ ਕੌਂਸਲ ਦੇ ਕੁਝ ਮੁਲਾਜ਼ਮਾਂ ਨਾਲ ਉਸ ਦੇ ਨਿੱਜੀ ਸਬੰਧ ਬਣੇ ਹੋਏ ਹਨ। ਮੌਜੂਦਾ ਪ੍ਰਧਾਨ ਗੁਰਜੀਤ ਸਿੰਘ ਨੂੰ ਅਹੁਦੇ ਤੋਂ ਲਾਹੁਣ ਤੋਂ ਬਾਅਦ ਨਵੇਂ ਪ੍ਰਧਾਨ ਦੀ ' ਤੋਂ ਚੋਣ ਪ੍ਰਕਿਰਿਆ ਸਬੰਧੀ ਨੋਟਿਸ ਜਾਰੀ ਕਰਨ ਦੇ ਮਾਮਲੇ ਵਿੱਚ 24 ਘੰਟਿਆਂ ਵਾਲੀ ਸ਼ਰਤ ਦੇ ਨਿਯਮਾਂ ਦੀ ਅਣਦੇਖੀ ਦਾ ਪੁਆਇੰਟ ਵੀ ਮਹੇਸ਼ ਲੋਟਾ ਰਾਹੀ ਹੀ ਬਾਹਰ ਨਿਕਲਿਆ ਸੀ, ਜਿਸ ਨੂੰ ਆਧਾਰ ਬਣਾ ਕੇ ਪ੍ਰਧਾਨ ਗੁਰਜੀਤ ਸਿੰਘ ਨੇ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਅਤੇ ਇਸੇ ਪੁਆਇੰਟ ਨੇ ਸੱਤਾਧਾਰੀਆਂ ਦੇ ਪ੍ਰਧਾਨਗੀ ਦੇ ਚਾਅ ਫਿੱਕੇ ਪਾ ਦਿੱਤੇ। ਸੱਤਾਧਾਰੀ ਆਗੂ ਨਗਰ ਕੌਂਸਲ ਦੀ ਸਰਦਾਰੀ `ਤੇ ਕਾਬਜ਼ ਹੋਣਾ ਚਾਹੁੰਦੇ ਹਨ। ਸ਼ਾਇਦ ਇਸੇ ਕਰਕੇ ਹੀ ਮਹੇਸ਼ ਲੋਟਾ `ਤੇ ਦਰਜ ਹੋਏ ਮੁਕੱਦਮੇ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਸੰਬੰਧੀ ਪੈਦਾ ਹੋਏ ਹਾਲਾਤਾਂ ਦੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਚਰਚਿਤ ਆਗੂਆਂ ਚ *ਛੋਟਾ ਪੈੱਕਟ ਬੜਾ ਧਮਾਕਾ *ਨਾਲ ਮਸ਼ਹੂਰ ਇੱਕ ਸਿਆਸੀ ਵਿਅਕਤੀ ਦੇ ਇਸ਼ਾਰੇ ਤੇ ਕਾਰਵਾਈ ਹੋਈ ਹੈ ਜਿਸ ਦੀ ਤੂਤੀ ਵੱਖ ਵੱਖ ਪਾਰਟੀਆਂ ਚ ਬੋਲਦੀ ਹੈ ! ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਰਾਮਨਵਾਸੀਆ ,ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ,ਜਨਰਲ ਸਕੱਤਰ ਹਰਦੇਵ ਸਿੰਘ ਲੀਲਾ ਬਾਜਵਾ,ਵਰੁਣ ਵੱਤਾ,ਐਕ੍ਸ ਐੱਮ ਸੀ,ਸੁਖਜੀਤ ਕੌਰ ਸੁੱਖੀ ,ਅਮਰਜੀਤ ਕਾਕਾ ,ਬਲਦੇਵ ਭੁੱਚਰ,ਬਲਰਾਜ ਸਿੰਗਲਾ,ਦਿਲਦਾਰ ਖਾਨ ਸਮੇਤ ਕਾਂਗਰਸੀ ਵੱਡੀ ਗਿਣਤੀ ਚ ਹਾਜਿਰ ਸਨ !
0 Comments