ਮਹਿਲ ਕਲਾਂ ਦੇ ਪੰਡੋਰੀ ਪਿੰਡ ਚ ਧੰਦਰਾਲ ਗੋਤ ਨਾਲ ਸੰਬੰਧਿਤ ਪ੍ਰਵਾਰਾਂ ਨੇ ਦੀਵਾਲੀ ਮੌਕੇ ਡਿਓੜੀ ਤੇ ਬਾਬਾ ਗੱਜਣ ਸ਼ਾਹ ਬਾਬਾ ਮੂਲਾ ਦਾਸ ਜੀ ਗੁਰਦਵਾਰਾ ਮੱਥਾ ਟੇਕਿਆ

 ਮਹਿਲ ਕਲਾਂ ਦੇ ਪੰਡੋਰੀ ਪਿੰਡ ਚ ਧੰਦਰਾਲ ਗੋਤ ਨਾਲ ਸੰਬੰਧਿਤ ਪ੍ਰਵਾਰਾਂ ਨੇ ਦੀਵਾਲੀ ਮੌਕੇ ਡਿਓੜੀ ਤੇ ਬਾਬਾ ਗੱਜਣ ਸ਼ਾਹ ਬਾਬਾ ਮੂਲਾ ਦਾਸ ਜੀ ਗੁਰਦਵਾਰਾ ਮੱਥਾ ਟੇਕਿਆ 


ਬਰਨਾਲਾ ,13, ਨਵੰਬਰ (ਕਰਨਪ੍ਰੀਤ ਕਰਨ) 

ਮਹਿਲ ਕਲਾਂ ਦੇ ਪੰਡੋਰੀ ਪਿੰਡ ਚ ਧੰਦਰਾਲ ਗੋਤ ਨਾਲ ਸੰਬੰਧਿਤ ਪ੍ਰਵਾਰਾਂ ਨੇ ਦੀਵਾਲੀ ਮੌਕੇ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦਿਆਂ ਡਿਓੜੀ ਤੇ ਬਾਬਾ ਗੱਜਣ ਸ਼ਾਹ ਬਾਬਾ ਮੂਲਾ ਦੱਸ ਜੀ ਗੁਰਦਵਾਰਾ  ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ ! ਇਸ ਮੌਕੇ ਡਿਓੜੀ ਦੇ ਮੁੱਖ ਪ੍ਰਬੰਧਕ ਬਾਬਾ ਭਰਪੂਰ ਸਿੰਘ ਪੰਡੋਰੀ ਨੇ ਦੱਸਿਆ ਕਿ ਬਰਨਾਲਾ,ਕੁਤਵਾ ਧਮੋਟ ਖੰਨਾ,ਗੁੱਜਰਵਾਲ,ਜੋੜੇ ਪੁਲ ਸਮੇਤ ਸਮੁਚੇ ਪੰਜਾਬ ਵਿਚੋਂ ਧੰਦਰਾਲ ਗੋਤ ਨਾਲ ਸੰਬੰਧਿਤ ਪ੍ਰਵਾਰਾਂ ਵਲੋਂ ਸਿਰਕਤ ਕਰਦਿਆਂ ਮੱਥਾ ਟੇਕਿਆ ਗਿਆ ਸੁਖਮਨੀ ਸਾਹਿਬ ਦੇ ਪਾਠਾਂ ਦੀ ਅਰੰਭਤਾ ਤੋਂ ਬਾਅਦ ਅੱਜ ਭੋਗ ਪਾਏ ਦਾਨੀ ਸੱਜਣਾ ਦੇ ਸਹਿਜੋਗ ਸਦਕਾ ਡਿਓੜੀ ਦਾ ਨਵੀਨੀਕਰਨ ਕਰਦਿਆਂ ਨਵਾਂ ਧਾਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਗੁੰਬਦ ਦਾ ਕੰਮ ਪੂਰਾ ਹੋਣ ਉਪਰੰਤ ਡਿਓੜੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ ! ਬਾਬਾ ਭਰਪੂਰ ਸਿੰਘ ਪੰਡੋਰੀ ਨੇ ਡਿਓੜੀ ਦੇ ਇਤਿਹਾਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਦੀ ਦਿਵਿਆ ਦ੍ਰਿਸਟਿ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਪਿੰਡ ਦੇ ਵਿਕਾਸ ਵਿਚ ਢੁਕਵਾਂ ਸਹਿਯੋਗ ਦਿੱਤਾ !ਇਸ ਮੌਕੇ ਬਰਨਾਲਾ ਤੋਂ ਸਾਬਕਾ ਸਬ ਇੰਸਪੈਕਟਰ ਸੁਖਦੇਵ ਸਿੰਘ ਧੰਦਰਾਲ,ਐੱਮ ਸੀ ਜਗਰਾਜ ਸਿੰਘ ਪੰਡੋਰੀ,ਸੂਬੇਦਾਰ ਸਰਬਜੀਤ ਸਿੰਘ ਪੰਡੋਰੀ,ਡਾਕਟਰ ਕੁਲਵਿੰਦਰ ਸਿੰਘ ਧੰਦਰਾਲ ,ਸੁਰਜੀਤ ਸਿੰਘ ਪੰਜਾਬ ਪੁਲਿਸ,ਕਰਨਪ੍ਰੀਤ ਸਿੰਘ,ਬਿੱਟੂ,ਰਿੰਕੂ  ਜ਼ੋਰਾ ਸਿੰਘ ,ਡਾਕਟਰ ਚਮਕੌਰ ਸਿੰਘ,ਰਾਮ ਸਿੰਘ ਮਿਸਤਰੀ ਕੇਵਲ ਸਿੰਘ ,ਕਾਲਾ ਸਿੰਘ, ਬਲਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਚ ਸੰਗਤਾਂ ਮੌਜੂਦ ਸਨ !

Post a Comment

0 Comments