ਬਾਲ ਦਿਵਸ ਮੋਕੇ ਸਲੱਮ ਏਰੀਆ ਦੇ ਬੱਚਿਆਂ ਨਾਲ ਮਨਾਇਆ ਗਿਆ ਬਾਲ ਦਿਵਸ

 ਬਾਲ ਦਿਵਸ ਮੋਕੇ ਸਲੱਮ ਏਰੀਆ ਦੇ ਬੱਚਿਆਂ ਨਾਲ ਮਨਾਇਆ ਗਿਆ ਬਾਲ ਦਿਵਸ


ਬਰਨਾਲਾ, 14 ਨਵੰਬਰ (ਕਰਨਪ੍ਰੀਤ ਕਰਨ 

ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ , ਬਰਨਾਲਾ ਦੀ ਰਹਿਨੁਮਾਈ ਹੇਠ ਸਲੱਮ ਏਰੀਆ ਦਾਣਾ ਮੰਡੀ ਬਰਨਾਲਾ ਦੇ ਸਲੱਮ ਏਰੀਆ ਦੇ ਬੱਚਿਆ ਨਾਲ ਬਾਲ ਦਿਵਸ ਮਨਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ  ਸ਼੍ਰੀ ਹਰਬੰਸ ਸਿੰਘ ਨੇ ਮਨ ਬੋਫਪ ਦੱਸਿਆ ਕਿ ਬੱਚੇ ਸਾਡੇ ਦੇਸ਼ ਦੇ ਭਵਿੱਖ ਹਨ। ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆ ਨੂੰ ਘਊਰ ਨਾ ਰੱਖ ਕੇ ਸਕੂਲ ਭੇਜਣ ਦੀ ਸਿੱਖਿਆ ਦਿੱਤੀ ਗਈ । ਬਾਲ ਦਿਵਸ ਮੋਕੇ ਉਨ੍ਹਾਂ ਵੱਲੋ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਅਤੇ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ। ਇਸ ਮੋਕੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਸਟਾਫ ਵੱਲੋ ਸਲੱਮ ਏਰੀਆ ਦੇ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਜਿਵੇਂ ਕਿ ਬਿਸਕੁਟ, ਚਾਕਲੇਟ ਆਦਿ ਵੰਡਿਆ ਗਿਆ ।ਇਸ ਮੋਕੇ ਜ਼ਿਲ੍ਹਾ ਬਾਲ ਸੁਰੱਖਿਆ ਸਟਾਫ ਵਿਚੋ ਗਗਨਦੀਪ ਗਰਗ, ਗੁਰਜੀਤ ਕੋਰ, ਪ੍ਰਿਤਪਾਲ ਕੋਰ, ਕਮਲਦੀਪ ਕੋਰ, ਸੋਨੀ ਕੋਰ ਮੌਜੂਦ ਸਨ। ਅਸੀਂ

Post a Comment

0 Comments