ਦੀਵਾਲੀ ਤੇ ਇੱਕ ਦੀਵਾ ਸ਼ਹੀਦਾਂ ਦੇ ਨਾਮ ਹੇਠ ਲਗਾਏ ਦੀਵੇ।

 ਦੀਵਾਲੀ ਤੇ ਇੱਕ ਦੀਵਾ ਸ਼ਹੀਦਾਂ ਦੇ ਨਾਮ ਹੇਠ ਲਗਾਏ ਦੀਵੇ।


ਬੁਢਲਾਡਾ  (ਦਵਿੰਦਰ ਸਿੰਘ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਸਾਡੇ ਸ਼ਹੀਦਾਂ ਨੂੰ ਸਮਰਪਿੱਤ ਇੱਕ ਦੀਵਾ ਸ਼ਹੀਦਾਂ ਦੇ ਨਾਮ ਦੇ ਬੈਨਰ ਹੇਠ ਸਥਾਨਕ ਦੁਰਗਾ ਮੰਦਰ ਅੱਗੇ ਦੀਵੇ ਲਗਾ ਕੇ ਤਿਉਹਾਰ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਪ੍ਰਧਾਨ ਅਮਿਤ ਜਿੰਦਲ, ਸਕੈਟਰੀ ਐਡਵੋਕੇਟ ਸੁਨੀਲ ਗਰਗ ਨੇ ਦੱਸਿਆ ਕਿ ਸਾਡੀ ਸੰਸਥਾਂ ਵੱਲੋਂ ਇੱਕ ਦੀਵਾ ਸ਼ਹੀਦਾਂ ਦੇ ਨਾਮ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾਂ ਸਾਡੇ ਅਮਰ ਸ਼ਹੀਦਾਂ ਨੂੰ ਸਮਰਪਿੱਤ ਇਸ ਤਿਉਹਾਰ ਨੂੰ ਮਨਾਉਂਦੀ ਹੈ ਜੋ ਸਾਡੇ ਫੌਜੀ ਵੀਰ ਆਪਣੇ ਘਰ ਤੋਂ ਦੂਰ ਤਿਉਹਾਰਾਂ ਵਾਲੇ ਦਿਨਾਂ ਵਿੱਚ ਸਾਡੀ ਹਿਫਾਜਤ ਲਈ ਸਰਹੱਦਾਂ ਦੀ ਰਾਖੀ ਤੇ ਪਹਿਰਾ ਦਿੰਦੇ ਹਨ ਜਿਨ੍ਹਾਂ ਦੀ ਇਸ ਕੜੀ ਤਪੱਸਿਆ ਅਤੇ ਜਜਬੇ ਨੂੰ ਅਸੀਂ ਨਮਨ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾਂ ਪਿਛਲੇ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਸਿਰ ਖੂਨਦਾਨ ਕੈਂਪ, ਬੱਚਿਆਂ ਚ ਕੁਇਜ ਮੁਕਾਬਲੇ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਬੈਠਣ ਲਈ ਬੈਂਚ ਦੇ ਨਾਲ ਨਾਲ ਸਫਾਈ ਅਤੇ ਵਾਤਾਵਰਨ ਦੀ ਸ਼ੁੱਧੀ ਅਤੇ ਸਾਂਭ ਸੰਭਾਲ ਲਈ ਪੌਦੇ ਵੀ ਲਗਾਏ ਜਾਂਦੇ ਹਨ। ਇਸ ਮੌਕੇ ਵਾਇਸ ਪ੍ਰਧਾਨ ਬੋਬੀ ਬਾਂਸਲ, ਖਜਾਨਚੀ ਸਤੀਸ਼ ਕੁਮਾਰ, ਜੁਆਇੰਟ ਸੈਕਟਰੀ ਦੀਪਕ ਕੁਮਾਰ, ਸ਼ਿਵ ਕਾਂਸਲ, ਰਾਜ ਮਿੱਤਲ ਸੀ.ਏ., ਰਾਜ ਕੁਮਾਰ ਰਾਜੂ, ਐਡਵੋਕੇਟ ਮੁਕੇਸ਼ ਕੁਮਾਰ, ਹਰੀਸ਼ ਗਰਗ, ਸ਼ਿਵ ਕੁਮਾਰ, ਐਡਵੋਕੇਟ ਚੰਦਨ ਗੁਪਤਾ, ਮਹਿੰਦਰਪਾਲ, ਮੋਨੂੰ, ਯੋਗੇਸ਼ ਸ਼ਰਮਾਂ ਤੋਂ ਇਲਾਵਾ ਵੱਡੀ ਗਿਣਤੀ ਚ ਮੈਂਬਰਾਂ ਵੱਲੋਂ ਸ਼ਹੀਦਾਂ ਨੂੰ ਸਮਰਪਿੱਤ ਦੀਵਾ ਲਗਾ ਕੇ ਮੁਹਿੰਮ ਚ ਹਿੱਸਾ ਪਾਇਆ। 

Post a Comment

0 Comments