ਸ਼੍ਰੀ ਸ਼ਾਮ ਬਾਬਾ ਖਾਟੂ ਵਾਲੇ ਦੇ ਜਨਮ ਦਿਨ ਤੇ ਸ਼ਹਿਰ ਵਿੱਚ ਕੱਢੀ ਸ਼ੋਭਾ ਯਾਤਰਾ

 ਸ਼੍ਰੀ ਸ਼ਾਮ ਬਾਬਾ ਖਾਟੂ ਵਾਲੇ ਦੇ ਜਨਮ ਦਿਨ ਤੇ ਸ਼ਹਿਰ ਵਿੱਚ ਕੱਢੀ ਸ਼ੋਭਾ ਯਾਤਰਾ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸ਼੍ਰੀ ਰਾਮ ਪਰਿਵਾਰ ਟਰੱਸਟ ਰਜਿਸਟਰ ਪੰਜਾਬ ਸ਼ਾਖਾ ਬੁਢਲਾਡਾ ਵੱਲੋਂ ਪੰਚਾਇਤੀ ਦੁਰਗਾ ਮੰਦਿਰ ਰਾਮਲੀਲਾ ਮੈਦਾਨ ਬੁਢਲਾਡਾ ਤੋਂ ਸ਼੍ਰੀ ਸ਼ਾਮ ਖਾਟੂ ਵਾਲੇ ਦੇ ਜਨਮ ਦਿਨ ਦੇ ਮੌਕੇ ਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਾਹਰ ਤੋਂ ਆਏ ਰੱਥ ਅਤੇ ਸੁੰਦਰ ਸੁੰਦਰ ਚਾਕੀਆ ਪੇਸ਼ ਕੀਤੀਆਂ ਗਈਆਂ ਇਹ ਰੱਥ ਯਾਤਰਾ ਪੰਚਾਇਤੀ ਦੁਰਗਾ ਮੰਦਿਰ ਤੋਂ ਚੱਲ ਕੇ ਗਾਂਧੀ ਬਜ਼ਾਰ, ਗੋਲ ਚੱਕਰ, ਭੀਖੀ ਰੋਡ, ਬੱਸ ਸਟੈਂਡ ਰੋਡ, ਫੁਵਾਰਾ ਚੌਂਕ ਅਤੇ ਰੇਲਵੇ ਰੋਡ ਤੋਂ ਹੁੰਦੀ ਹੋਈ ਰਾਮ ਲੀਲਾ ਮੈਦਾਨ ਵਿੱਚ ਪਹੁੰਚੀ । ਇਸ ਵਿੱਚ ਸ਼ਹਿਰ ਦੀਆਂ ਸੰਸਥਾਵਾਂ ਵੱਲੋਂ ਰੱਥ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਹਿਰ ਵਾਸੀਆਂ ਵੱਲੋਂ ਥਾਂ ਥਾਂ ਤੇ ਪਕੌੜੇ, ਲੱਡੂ ਅਤੇ ਚਾਹ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਸੋਮਨਾਥ ਸਿੰਗਲਾ, ਮਹੇਸ਼ ਕੁਮਾਰ, ਅਰੁਣ ਕੁਮਾਰ, ਮਹਿੰਦਰ ਕੁਮਾਰ, ਜੋਨੀ ਸਿੰਗਲਾ, ਸ਼ਾਮ ਕੁਮਾਰ, ਰਵੀ ਕੁਮਾਰ, ਲਵਲੀ ਸਿੰਗਲਾ ਆਦਿ ਹਾਜ਼ਿਰ ਸਨ ।

Post a Comment

0 Comments