*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਨੇ ਰਾਜ ਪੱਧਰੀ "ਭਾਰਤ ਕੋ ਜਾਣੋ" ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।*

 ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਨੇ ਰਾਜ ਪੱਧਰੀ "ਭਾਰਤ ਕੋ ਜਾਣੋ" ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। 


 ਗੁਰਜੰਟ ਸਿੰਘ ਬਾਜੇਵਾਲੀਆ                            ਮਾਨਸਾ 20 ਨਵੰਬਰ ਇਸ ਸਾਲ ਭਾਰਤ ਕੋ ਜਾਣੋ ਦਾ ਰਾਜ ਪੱਧਰੀ ਮੁਕਾਬਲਾ ਫਰੀਦਕੋਟ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਦੀਆਂ ਕਾਫੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਇਸ ਤੋਂ ਪਹਿਲਾ ਭਾਰਤ ਕੋ ਜਾਣੋ ਦਾ ਸ਼ਾਖਾ ਪੱਧਰ ਦਾ ਮੁਕਾਬਲਾ ਮਾਈ ਨਿੱਕੋ ਦੇਵੀ ਸਕੂਲ ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ ਸੀਨੀਅਰ ਗਰੁੱਪ ਵਿੱਚੋਂ ਵਿੱਦਿਆ ਭਾਰਤੀ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਜੂਨੀਅਰ ਗਰੁੱਪ ਵਿੱਚੋਂ ਮਾਈ ਨਿੱਕੋ ਦੇਵੀ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਹੁਣ ਰਾਜ ਪੱਧਰ 'ਤੇ ਵੀ ਇਹ ਮੁਕਾਬਲੇ ਸੀਨੀਅਰ ਅਤੇ ਜੂਨੀਅਰ ਦੋਨਾਂ ਵਰਗਾਂ ਵਿੱਚ ਫਰੀਦਕੋਟ ਵਿਖੇ ਕਰਵਾਏ ਗਏ। ਸੀਨੀਅਰ ਵਰਗ ਦੇ ਹੋਏ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਦੀਆਂ 21 ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ ਕੁਇਜ ਰੂਪ ਦੇ ਵਿੱਚ ਕਰਵਾਏ ਗਏ। ਬਹੁਤ ਹੀ ਸਖ਼ਤ ਮੁਕਾਬਲੇ ਵਿੱਚੋ ਮਾਨਸਾ ਟੀਮ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਮਾਨਸਾ ਟੀਮ ਦੇ ਜਿੱਤਣ 'ਤੇ ਸਾਰੇ ਪ੍ਰੀਸ਼ਦ ਮੈਬਰ, ਵਿਦਿਆਰਥੀ, ਉਨਾਂ ਦੇ ਮਾਪੇ, ਅਧਿਆਪਕ ਅਤੇ ਮਾਨਸਾ ਵਾਸੀ ਬਹੁਤ ਖੁਸ਼ ਹਨ ਕਿਉਂਕਿ ਇਹ ਜਿੱਤ ਸਮੁੱਚੇ ਮਾਨਸਾ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।  ਪ੍ਰਾਜੈਕਟ ਚੈਅਰਮੈਨ ਅਮਿ੍ੰਤਪਾਲ ਗੋਇਲ ਨੇ ਦੱਸਿਆ ਕਿ ਹੁਣ ਮਾਨਸਾ ਟੀਮ 10 ਦਸੰਬਰ ਨੂੰ ਹੋਣ ਵਾਲੇ ਜੋਨ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗੀ।

Post a Comment

0 Comments