ਸੀ.ਆਈ.ਏ ਬਰਨਾਲਾ ਵਲੋਂ ਕ੍ਰਿਕਟ ਦੇ ਮੈਚਾਂ ਉਪਰ ਪੈਸੇ ਲਗਵਾਉਣ ਤੇ ਠੱਗੀ ਮਾਰਨ ਖਿਲਾਫ ਮੁੱਕਦਮਾ ਦਰਜ

 ਸੀ.ਆਈ.ਏ ਬਰਨਾਲਾ ਵਲੋਂ  ਕ੍ਰਿਕਟ ਦੇ ਮੈਚਾਂ ਉਪਰ ਪੈਸੇ ਲਗਵਾਉਣ ਤੇ ਠੱਗੀ ਮਾਰਨ ਖਿਲਾਫ ਮੁੱਕਦਮਾ ਦਰਜ 


ਬਰਨਾਲਾ,20,ਨਵੰਬਰ/ਕਰਨਪ੍ਰੀਤ ਕਰਨ         
          - ਸ੍ਰੀ ਸੰਦੀਪ ਕੁਮਾਰ ਮਲਿਕ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਗਤੀਵਿਧੀਆ ਖ਼ਿਲਾਫ਼ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਸ੍ਰੀ ਰਮਨੀਸ਼ ਕੁਮਾਰ ਚੌਧਰੀ, ਉੱਪ ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਗਮਦੂਰ ਸਿੰਘ ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ ਦੀ ਯੋਗ ਅਗਵਾਈ ਹੇਠ ਸ:ਥ: ਸੁਖਵੀਰ ਸਿੰਘ ਸੀ.ਆਈ.ਏ ਬਰਨਾਲਾ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਸੈਂਕੀ ਪੁੱਤਰ ਮੰਗਲ ਸੈਨ, ਨਿਤੀਨ ਜੁਨੇਜਾ ਪੁੱਤਰ ਗੋਪਾਲ ਕ੍ਰਿਸਨ ਵਾਸੀਆਨ ਸੇਖਾ ਰੋਡ ਬਰਨਾਲਾ ਵਗੈਰਾ ਗਿਰੋਹ ਬਣਾਕੇ ਭੋਲੇ ਭਾਲੇ ਲੋਕਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਗੰਮਰਾਹ ਕਰਕੇ ਉਹਨਾਂ ਨੂੰ ਉਕਸਾਹ ਕੇ ਕ੍ਰਿਕਟ ਦੇ ਮੈਚਾਂ ਉਪਰ ਪੈਸੇ ਲਗਵਾਕੇ ਠੱਗੀ ਮਾਰਦੇ ਹਨ, ਇਸ ਇਤਲਾਹ ਪਰ ਉਕਤਾਨ ਵਿਅਕਤੀਆ ਖਿਲਾਫ ਮੁੱਕਦਮਾ ਨੰਬਰ 527 ਮਿਤੀ 19.11.2023 ਅ/ਧ 420,120-ਬੀ , 10913/3ਅ/67  ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਕਰਵਾਈ ਗਈ:ਕੁੱਲ 4 ਲੱਖ 25 ਹਜਾਰ ਰੁਪਏ ਨਗਦੀ,ਮੋਬਾਇਲ ਫੋਨ,ਬਾਲ ਪੈਨ, ਡਾਇਰੀਆਂ ਸਮੇਤ ਪਰਚਾ ਦੋਸ਼ੀਆਨ ਪਾਸੋ ਪੁੱਛ-ਗਿੱਛ ਜਾਰੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Post a Comment

0 Comments