ਬਰਨਾਲਾ ਚ ਸਿਹਤ ਵਿਭਾਗ ਵੱਲੋਂ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਮਿਠਾਈਆਂ ਬਰਾਮਦ ਤਪਾ ਵਿਖੇ ਡੀਐਚਓ ਨੇ ਸ਼ਟਰ ਖੁਲਵਾ ਕੀਤੀ ਸੈਂਪਲਿੰਗ
ਛਾਪੇਮਾਰੀ ਚ ਬਰਫੀ ਮਿਲਕਕੇਕ ,ਦਹੀ ਬਿਸਕੁਟ ਸਮੇਤ 2 ਕਿਉਂਟਲ 60 ਕਿੱਲੋ ਮਿਠਿਆਈ ਜਬਤ
ਬਰਨਾਲਾ, 8 ਨਵੰਬਰ/ਕਰਨਪ੍ਰੀਤ ਕਰਨ /ਜਿਲਾ ਬਰਨਾਲਾ ਚ ਨਕਲੀ ਮਿਠੀਆਈਆਂ ਬਣਾਉਣ ਲਈ ਰਾਜਸਥਾਨ,ਅਬੋਹਰ ਸਮੇਤ ਹੋਰ ਕਈ ਥਾਵਾਂ ਤੋਂ ਆਉਂਦੀਆਂ ਬੱਸਾਂ ਚ ਬਾਹਰੋਂ ਆਉਂਦੇ ਨਕਲੀ ਮਾਵੇ ਨੂੰ ਨੱਥ ਪਾਉਂਦੀਆਂ ਗੁਪਤ ਸੂਚਨਾ ਦੇ ਅਧਾਰ ਤੇ ਸਿਹਤ ਵਿਭਾਗ ਬਰਨਾਲਾ ਦੀ ਟੀਮ ਨੂੰ ਨਾਲ ਲੈ ਕੇ ਵੱਲੋਂ ਬੱਸ ਦੀ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਮਿਠਾਈਆਂ ਬਰਾਮਦ ਤਪਾ ਵਿਖੇ ਡੀਐਚਓ ਨੇ ਸ਼ਟਰ ਖੁਲਵਾ ਕੀਤੀ ਸੈਂਪਲਿੰਗ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿਹਤ ਅਫ਼ਸਰ ਡਾਕਟਰ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਦੇ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ,ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫ਼ੂਡ ਕਮਿਸਨਰ ਅਭਿਨਵ ਤ੍ਰਿਖਾ ਦੀ ਰਹਿਨੁਮਾਈ ਹੇਠ ਗੁਪਤ ਸੂਚਨਾ ਦੇ ਅਧਾਰ ਤੇ ਬਰਨਾਲਾ ਦੇ ਬਾਜਾਖਾਨਾ ਚੋਂਕ ਵਿੱਚ 1ਕਿਉਂਟਲ ਮਿਲਕ ਕੈਕ ਢੋਡਾ 1 ਕਿਉਂਟਲ 60 ਕਿੱਲੋ ਸਮੇਤ ਟੋਟਲ 2 ਕਿਉਂਟਲ 60 ਕਿੱਲੋ ਮਿਠਿਆਈ ਜਬਤ ਕੀਤੀ ਹੈ ! ਇਸੇ ਤਰ੍ਹਾਂ ਆਈ ਟੀ ਆਈ ਚੋਂਕ ਚ ਦਹੀ,ਬਿਸਕੁਟਾਂ ਪਨੀਰ ਦੇ ਸੇਮਪਲ ਲਾਏ ਤਪਾ ਚ ਬਰਫੀ ਮਿਲਕ ਕੈਕ ਦੇ ਸੇਮਪਲ ਲਾਏ ਅੱਜ ਸਾਰੀਆਂ ਦੁਕਾਨਾਂ ਖੁਲਵਾ ਕੇ ਚੈਕਿੰਗ ਕੀਤੀ ! ਉਹਨਾਂ ਬਰਨਾਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਜੂਰਸੁਧਾ ਲਾਈਸੇਂਸ ਹੋਲਡਰ ਤੋਂ ਹੀ ਸਮਾਂ ਖਰੀਦਿਆ ਜਾਵੇ ਕਿਹੋ ਜੇਹਾ ਪੀਣ ਵਾਲਾ ਪਦਾਰਥ ਹੈ ,ਕਿ ਕਾਰੀਗਰਾਂ ਦੇ ਗਲਵਜ ਪਾਏ ਹੋਏ ਹਨ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਸਿਹਤ ਵਿਗਾੜਨ ਵਾਲੇ ਦੁਕਾਨਦਾਰਾਂ ਦੀ ਪਰਖ ਕੀਤੀ ਜਾਵੇ ਸਾਡੇ ਤੱਕ ਸੂਚਨਾ ਦਿਓ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ! ਤਿਓਹਾਰਾਂ ਸਮੇਂ ਖਾਸ ਕਰਕੇ ਦੀਵਾਲੀ ਦੇ ਮੌਕੇ ਤੇ ਬਾਹਰ ਲੱਗੇ ਅੱਡਿਆਂ ਤੇ ਖਰੀਦਦਾਰੀ ਨਾ ਕੀਤੀ ਜਾਵੇ ! ਫੜੀ ਗਈ ਮਿਠੀਆਈ ਦਾ 72 ਘੰਟਿਆਂ ਚ ਸੇਮਪਲ ਆ ਜਾਵੇਗਾ ਉਸ ਦੇ ਅਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ !
0 Comments